ਯੂਰਪੀਅਨ ਕਲੱਬ ਕੱਪ ਸ਼ਤਰੰਜ : ਜਿੱਤ ਦੀ ਹੈਟ੍ਰਿਕ ਨਾਲ ਵਿਦਿਤ ਦੀ ਸ਼ੁਰੂਆਤ

03/28/2021 11:59:47 PM

ਨਾਸਿਕ (ਮਹਾਰਾਸ਼ਟਰ) (ਨਿਕਲੇਸ਼ ਜੈਨ)– ਭਾਰਤੀ ਓਲੰਪਿਆਡ ਸੋਨ ਤਮਗਾ ਜੇਤੂ ਟੀਮ ਦੇ ਕਪਤਾਨ ਗ੍ਰੈਂਡਮਾਸਟਰ ਵਿਦਿਤ ਗੁਜਰਾਤੀ ਨੇ ਯੂਰਪੀਅਨ ਕਲੱਬ ਕੱਪ ਆਨਲਾਈਨ ਸ਼ਤਰੰਜ ਚੈਂਪੀਅਨਸ਼ਿਪ ਵਿਚ ਬੇਹੱਦ ਸ਼ਾਨਦਾਰ ਖੇਡ ਨਾਲ ਸ਼ੁਰੂਆਤ ਕੀਤੀ ਹੈ। ਉਸ ਨੇ ਆਪਣੀ ਟੀਮ ਵਲੋਂ 9ਵੀਂ ਵਾਰ ਖੇਡਦੇ ਹੋਏ ਪਹਿਲੇ ਦਿਨ ਲਗਾਤਾਰ ਤਿੰਨ ਜਿੱਤਾ ਹਾਸਲ ਕੀਤੀਆਂ ਹਨ। ਵਿਦਿਤ ਨੇ ਆਪਣਾ ਪਹਿਲਾ ਮੈਚ ਦੂਜੇ ਰਾਊਂਡ ਵਿਚ ਸਵੀਡਨ ਦੇ ਨਿਲਸ ਗ੍ਰਾਂਡੇਲੀਯੂਸ ਵਿਰੁੱਧ ਖੇਡਿਆ ਤੇ ਸਫੇਦ ਮੋਹਰਿਆਂ ਨਾਲ ਕਿਊ. ਜੀ. ਡੀ. ਓਪਨਿੰਗ ਵਿਚ 53 ਚਾਲਾਂ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ। 

ਇਹ ਖ਼ਬਰ ਪੜ੍ਹੋ-ਨਿਊਜ਼ੀਲੈਂਡ ਨੇ ਪਹਿਲੇ ਟੀ20 ’ਚ ਬੰਗਲਾਦੇਸ਼ ਨੂੰ 66 ਦੌੜਾਂ ਨਾਲ ਹਰਾਇਆ


ਇਸ ਤੋਂ ਬਾਅਦ ਤੀਜੇ ਰਾਊਂਡ ਵਿਚ ਉਸ ਨੇ ਰੋਮਾਨੀਆ ਦੇ ਏ. ਰੋਮਾਨੀਅਨ ਨੂੰ ਨਿੰਮਜੋਂ ਇੰਡੀਅਨ ਓਪਨਿੰਗ ਵਿਚ 42 ਚਾਲਾਂ ਵਿਚ ਹਰਾ ਦਿੱਤਾ। ਇਸ ਤੋਂ ਬਾਅਦ ਤੀਜੀ ਜਿੱਤ ਇਕ ਵਾਰ ਫਿਰ 53 ਚਾਲਾਂ ਵਿਚ ਆਈ ਜਦੋਂ ਕਿਊ. ਜੀ. ਡੀ. ਓਪਨਿੰਗ ਵਿਚ ਉਸ ਨੇ ਸਪੇਨ ਦੇ ਸਾਂਤੋਸ ਲਟਾਸਾ ਨੂੰ ਹਰਾ ਦਿੱਤਾ। ਉਥੇ ਹੀ ਟੀਮ ਵਲੋਂ ਖੇਡਦੇ ਹੋਏ ਭਾਰਤ ਦੇ ਤਜਰਬੇਕਾਰ ਗ੍ਰੈਂਡ ਮਾਸਟਰ ਕ੍ਰਿਸ਼ਣਨ ਸ਼ਸ਼ੀਕਰਿਣ ਨੇ ਵੀ ਲਗਾਤਾਰ ਤਿੰਨ ਜਿੱਤਾਂ ਨਾਲ ਸ਼ੁਰੂਆਤ ਕੀਤੀ।

ਇਹ ਖ਼ਬਰ ਪੜ੍ਹੋ- ਬੰਗਲਾਦੇਸ਼ ਬੋਰਡ ਮੁਸਤਾਫਿਜ਼ੁਰ ਨੂੰ IPL ’ਚ ਖੇਡਣ ਲਈ ਦੇਵੇਗਾ NOC

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News