ਯੂਰੋਪਾ ਲੀਗ : ਨੀਦਰਲੈਂਡ ਦੇ ਕਲੱਬ ਨੇ ਮੈਨਚੈਸਟਰ ਯੂਨਾਈਟਿਡ ਨੂੰ ਬਰਾਬਰੀ ''ਤੇ ਰੋਕਿਆ

Thursday, Sep 26, 2024 - 12:09 PM (IST)

ਯੂਰੋਪਾ ਲੀਗ : ਨੀਦਰਲੈਂਡ ਦੇ ਕਲੱਬ ਨੇ ਮੈਨਚੈਸਟਰ ਯੂਨਾਈਟਿਡ ਨੂੰ ਬਰਾਬਰੀ ''ਤੇ ਰੋਕਿਆ

ਮੈਨਚੈਸਟਰ- ਮੈਨਚੈਸਟਰ ਯੂਨਾਈਟਿਡ ਦੀ ਟੀਮ ਪਹਿਲੇ ਹਾਫ ਵਿੱਚ ਬੜ੍ਹਤ ਦਾ ਫਾਇਦਾ ਉਠਾਉਣ ਵਿੱਚ ਨਾਕਾਮ ਰਹੀ ਅਤੇ ਉਸਨੂੰ ਯੂਰੋਪਾ ਲੀਗ ਫੁੱਟਬਾਲ ਟੂਰਨਾਮੈਂਟ ਵਿੱਚ ਆਪਣੇ ਕੋਚ ਏਰਿਕ ਟੈਨ ਹਾਗ ਦੇ ਪੁਰਾਣੇ ਕਲੱਬ ਐੱਫਸੀ ਟਵੇਂਟ ਨਾਲ ਮੈਚ 1-1 ਨਾਲ ਡਰਾਅ ਖੇਡਣਾ ਪਿਆ।
ਓਲਡ ਟ੍ਰੈਫੋਰਡ 'ਚ ਖੇਡੇ ਗਏ ਮੈਚ ਦੇ ਦੂਜੇ ਹਾਫ 'ਚ ਸੈਮ ਲੈਮਰਸ ਨੇ ਕ੍ਰਿਸਚੀਅਨ ਏਰਿਕਸਨ ਦੀ ਗਲਤੀ ਦਾ ਫਾਇਦਾ ਉਠਾਇਆ ਅਤੇ ਨੀਦਰਲੈਂਡਜ਼ ਕਲੱਬ ਲਈ ਬਰਾਬਰੀ ਦਾ ਗੋਲ ਕੀਤਾ।
ਇਸ ਤੋਂ ਪਹਿਲਾਂ ਐਰਿਕਸਨ ਨੇ ਪਹਿਲੇ ਹਾਫ ਵਿੱਚ ਸ਼ਾਨਦਾਰ ਗੋਲ ਕਰਕੇ ਯੂਨਾਈਟਿਡ ਨੂੰ ਬੜ੍ਹਤ ਦਿਵਾਈ ਸੀ। ਯੂਨਾਈਟਿਡ ਨੇ ਇਸ ਸੀਜ਼ਨ ਵਿੱਚ ਸਾਰੇ ਮੁਕਾਬਲਿਆਂ ਵਿੱਚ ਖੇਡੇ ਸੱਤ ਮੈਚਾਂ ਵਿੱਚੋਂ ਸਿਰਫ਼ ਤਿੰਨ ਹੀ ਜਿੱਤੇ ਹਨ। ਇਸ ਦੌਰਾਨ ਤੁਰਕੀ ਅਤੇ ਯੁਨਾਨ ਦੀਆਂ ਚੈਂਪੀਅਨ ਟੀਮਾਂ ਵਿਚਕਾਰ ਖੇਡੇ ਗਏ ਮੈਚ ਵਿੱਚ ਗਲਾਤਾਸਰਾਏ ਨੇ ਪੀਏਓਕੇ ਨੂੰ 3-1 ਨਾਲ ਹਰਾਇਆ। ਇੱਕ ਹੋਰ ਮੈਚ ਵਿੱਚ, ਲਾਜ਼ੀਓ ਨੇ ਡਾਇਨਾਮੋ ਕੀਵ ਨੂੰ 3-0 ਨਾਲ ਹਰਾਇਆ।


author

Aarti dhillon

Content Editor

Related News