ਸਕੇਟਿੰਗ ''ਚ ਹਾਨਯੂ ਨੇ ਕੀਤੀ ਰਿਕਾਰਡ ਦੀ ਬਰਾਬਰੀ, ਸੁਪਰ-ਜੀ ''ਚ ਲੇਡੇਸਕਾ ਨੇ ਕੀਤਾ ਹੈਰਾਨ

02/17/2018 4:18:03 PM

ਪਯੋਂਗਚਾਂਗ, (ਬਿਊਰੋ)— ਜਾਪਾਨ ਦੇ ਯੁਜ਼ੁਰੂ ਹਾਨਯੂ ਨੇ ਵਿੰਟਰ ਓਲੰਪਿਕ 2018 ਦੇ ਸਨੋਬੋਰਡਿੰਗ ਮੁਕਾਬਲੇ 'ਚ ਲਗਾਤਾਰ 2 ਸੋਨ ਤਮਗੇ ਜਿੱਤ ਕੇ 66 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕੀਤੀ ਤਾਂ ਦੂਜੇ ਪਾਸੇ ਮਹਿਲਾਵਾਂ ਦੇ ਸੁਪਰ-ਜੀ ਮੁਕਾਬਲੇ 'ਚ ਚੈਕ ਗਣਰਾਜ ਦੇ ਈਸਟਰ ਲੇਡੇਸਕਾ ਨੇ ਸਕਿੰਟ ਦੇ ਸੌਵੇਂ ਹਿੱਸੇ ਨਾਲ ਸੋਨ ਤਗਮਾ ਆਪਣੇ ਨਾਂ ਕੀਤਾ। ਹਾਨਯੂ 1952 'ਚ ਅਮਰੀਕਾ ਦੇ ਡਿਕ ਬੱਟਾਨ ਦੇ ਬਾਅਦ ਲਗਾਤਾਰ ਦੋ ਸੋਨ ਤਗਮੇ ਜਿੱਤਣ ਵਾਲੇ ਪਹਿਲੇ ਖਿਡਾਰੀ ਬਣੇ। ਉਹ ਵਿੰਟਰ ਓਲੰਪਿਕ ਦੇ 1000ਵੇਂ ਤਗਮਾ ਜਿੱਤਣ ਵਾਲੇ ਖਿਡਾਰੀ ਵੀ ਬਣੇ। 

'ਆਈਸ ਪ੍ਰਿੰਸ' ਦੇ ਨਾਂ ਨਾਲ ਜਾਣੇ ਜਾਂਦੇ 23 ਸਾਲ ਦੇ ਹਾਨਯੂ ਦੋ ਵਾਰ ਲੜਖੜਾਉਣ ਦੇ ਬਾਅਦ ਕੁੱਲ 317.85 ਦੇ ਸਕੋਰ ਦੇ ਨਾਲ ਅੱਵਲ ਰਹੇ। ਉਨ੍ਹਾਂ ਦੇ ਹਮਵਤਨ ਸ਼ੋਮਾ ਯੂਨੋ ਨੂੰ ਚਾਂਦੀ ਅਤੇ ਸਪੇਨ ਦੇ ਜੇਵੀਅਰ ਫਰਨਾਂਡੇਜ਼ ਨੂੰ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ। ਈਸਟਰ ਲੇਡੇਸਕਾ ਨੇ ਸੁਪਰ ਜੀ ਦੇ ਪੈਰਲੇਲ ਸਲਾਲੋਮ ਪ੍ਰਤੀਯੋਗਿਤਾ 'ਚ ਇਕ ਮਿੰਟ 21.11 ਸਕਿੰਟ ਦੇ ਸਮੇਂ ਨਾਲ ਸਾਬਕਾ ਚੈਂਪੀਅਨ ਆਸਟ੍ਰੀਆ ਦੀ ਅੰਨਾ ਵੇਥ ਨੂੰ ਸਕਿੰਟ ਦੇ ਸੌਵੇਂ ਹਿੱਸੇ ਨਾਲ ਪਛਾੜਿਆ। ਲਿਚੇਸਟੀਨ ਦੀ ਟੀਨਾ ਵੀਰਾਥੇਰ ਨੇ ਇਸ 'ਚ ਕਾਂਸੀ ਤਮਗਾ ਆਪਣੇ ਨਾਂ ਕੀਤਾ।


Related News