ਕੋਰੋਨਾ ਦੇ ਮਾਮਲੇ ਵਧਣ ਨਾਲ EPL ਮੈਚ ਮੁਲਤਵੀ
Wednesday, Dec 15, 2021 - 02:38 AM (IST)
ਲੰਡਨ- ਇੰਗਲਿਸ਼ ਪ੍ਰੀਮੀਅਰ ਲੀਗ ਫੁੱਟਬਾਲ ਦੌਰਾਨ ਕੋਰੋਨਾ ਦੇ ਮਾਮਲੇ ਵਧਣ ਕਾਰਨ ਮਾਨਚੈਸਟਰ ਯੁਨਾਈਟਿਡ ਅਤੇ ਬ੍ਰੇਂਟਫੋਰਡ ਵਿਚਕਾਰ ਹੋਣ ਵਾਲਾ ਮੈਚ ਮੁਲਤਵੀ ਕਰ ਦਿੱਤਾ ਗਿਆ ਹੈ। ਪਿਛਲੇ 3 ਦਿਨ 'ਚ ਇਹ ਦੂਜਾ ਮੈਚ ਹੈ, ਜੋ ਮੁਲਤਵੀ ਕੀਤਾ ਗਿਆ ਹੈ। ਐਤਵਾਰ ਤੱਕ 3805 ਖਿਡਾਰੀਆਂ ਅਤੇ ਕਲੱਬ ਸਟਾਫ ਦੀ ਜਾਂਚ ਤੋਂ ਬਾਅਦ 42 ਮਾਮਲੇ ਸਾਹਮਣੇ ਆਏ ਸਨ ਯਾਨੀ ਪਿਛਲੇ 7 ਦਿਨ ਵਿਚ 12 ਮਾਮਲੇ ਹੋਰ ਵੱਧ ਗਏ ਹਨ। ਨਾਰਵਿਚ 'ਤੇ 1-0 ਨਾਲ ਜਿੱਤ ਤੋਂ ਬਾਅਦ ਯੁਨਾਈਟਿਡ ਦੇ ਕੁੱਝ ਖਿਡਾਰੀ ਅਤੇ ਸਟਾਫ ਪਾਜ਼ੇਟਿਵ ਪਾਏ ਗਏ ਸਨ। ਪ੍ਰੀਮੀਅਰ ਲੀਗ ਬੋਰਡ ਨੇ ਇਸ ਵਜ੍ਹਾ ਨਾਲ ਮੈਚ ਮੁਲਤਵੀ ਕਰਨ ਦੀ ਯੁਨਾਈਟਿਡ ਦੀ ਗੁਜਾਰਿਸ਼ ਮੰਨ ਲਈ।
ਇਹ ਖ਼ਬਰ ਪੜ੍ਹੋ- ਸਿੰਧੂ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ 'ਚ
ਇਸ ਨਾਲ ਪਹਿਲਾਂ ਟੋਟੇਨਹਮ ਅਤੇ ਬ੍ਰਾਈਟਨ 'ਚ ਐਤਵਾਰ ਦਾ ਮੈਚ ਵੀ ਮੁਲਤਵੀ ਕਰ ਦਿੱਤਾ ਗਿਆ ਸੀ ਕਿਉਂਕਿ ਘੱਟ ਤੋਂ ਘੱਟ 8 ਖਿਡਾਰੀ ਪਾਜ਼ੇਟਿਵ ਪਾਏ ਗਏ ਸਨ। ਨਾਰਵਿਚ ਤੇ ਏਸਟੋਨ ਵਿਲਾ ਟੀਮਾਂ ਵਿਚ ਵੀ ਇਨਫੈਕਸ਼ਨ ਦੇ ਮਾਮਲੇ ਪਾਏ ਗਏ ਹਨ। ਬ੍ਰਿਟੇਨ ਵਿਚ ਓਮੀਕ੍ਰੋਨ ਵੇਰੀਐਂਟ ਦੇ ਮਾਮਲੇ ਵਧਣ ਕਾਰਨ ਕੋਰੋਨਾ ਮਹਾਮਾਰੀ ਨਾਲ ਜੁੜੀਆਂ ਕੁੱਝ ਪਾਬੰਦੀਆਂ ਫਿਰ ਲਾ ਦਿੱਤੀਆਂ ਗਈਆਂ ਹਨ, ਜਿਨ੍ਹਾਂ 'ਚ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਏ ਰੱਖਣਾ ਸ਼ਾਮਲ ਹੈ।
ਇਹ ਖ਼ਬਰ ਪੜ੍ਹੋ- ਪੈਰਿਸ ਓਲੰਪਿਕ-2024 ਦਾ ਉਦਘਾਟਨ ਸਮਾਰੋਹ ਸੀਨ ਨਦੀ 'ਤੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।