ਜਾਣੋ ਕਿਉਂ BCCI ਪ੍ਰਧਾਨ ਗਾਂਗੁਲੀ ਨੂੰ ਚਿੱਠੀ ਲਿਖ ਦਿੱਲੀ 'ਚ ਮੈਚ ਨਾ ਕਰਾਉਣ ਦੀ ਕੀਤੀ ਅਪੀਲ

10/30/2019 12:57:35 PM

ਸਪੋਰਟਸ ਡੈਸਕ— ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ 'ਤੇ ਖੇਡਿਆ ਜਾਣਾ ਹੈ ਪਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਿਵਾਲੀ ਤੋਂ ਬਾਅਦ ਦਿੱਲੀ 'ਚ ਪ੍ਰਦੂਸ਼ਣ ਖਤਰਨਾਕ ਪੱਧਰ ਤਕ ਜਾ ਪਹੁੰਚਿਆ ਹੈ। ਦਿੱਲੀ ਦੀ ਪ੍ਰਦੂਸ਼ਿਤ ਹਵਾ ਕਾਰਨ ਖਿਡਾਰੀਆਂ ਦੀ ਸਿਹਤ ਨੂੰ ਲੈ ਕੇ ਚਿੰਤਾ ਵੀ ਲਗਾਤਾਰ ਬਣੀ ਹੋਈ ਹੈ। ਅਜਿਹੇ 'ਚ ਕੁਝ ਇੰਵਾਇਰਮੈਂਟਲਿਸਟ ਨੇ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੂੰ ਚਿੱਠੀ ਲਿੱਖ ਕੇ ਇਸ ਮੈਚ ਦਾ ਵੈਨਿਊ ਨੂੰ ਬਦਲਨ ਦੀ ਗੱਲ ਕਹੀ ਹੈ।

ਦਿਵਾਲੀ ਤੋਂ ਬਾਅਦ ਦਿੱਲੀ 'ਚ ਹਵਾ ਪ੍ਰਦੂਸ਼ਣ ਤੇਜੀ ਨਾਲ ਵਧਿਆ ਹੈ। 3 ਨਵੰਬਰ ਨੂੰ ਭਾਰਤ ਬੰਗਲਾਦੇਸ਼ ਖਿਲਾਫ ਅਰੁਣ ਜੇਟਲੀ ਸਟੇਡੀਅਮ 'ਚ ਇਕ ਟੀ-20 ਮੈਚ ਖੇਡੇਗਾ। ਇਸ ਲਈ ਤੇਜੀ ਨਾਲ ਵੱਧਦਾ ਹਵਾ ਪ੍ਰਦੂਸ਼ਣ ਖਿਡਾਰੀਆਂ ਅਤੇ ਹਜ਼ਾਰਾਂ ਦੀ ਗਿਣਤੀ 'ਚ ਸਟੇਡੀਅਮ ਪੁੱਜਣ ਵਾਲੇ ਦਰਸ਼ਕਾਂ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਅਜਿਹੇ 'ਚ 'ਕੇਇਰ ਫਾਰ ਏਅਰ' ਦੀ ਜੋਤੀ ਪੰਡਿਤ ਅਤੇ 'ਮਾਈ ਰਾਇਟ ਟੂ ਬਰੀਥ' ਸੰਗਠਨ ਦੀ ਰਵੀਨਾ ਰਾਜ ਕੋਹਲੀ ਨੇ ਸੌਰਵ ਗਾਂਗੁਲੀ ਨੂੰ ਲਿੱਖੀ ਚਿੱਠੀ 'ਚ ਕਿਹਾ ਹੈ, 'ਦਿੱਲੀ 'ਚ ਖਤਰਨਾਕ ਹਵਾ ਪ੍ਰਦੂਸ਼ਣ ਕਾਰਨ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਹ ਮੈਚ ਦਿੱਲੀ ਤੋਂ ਬਾਹਰ ਕਰਾਇਆ ਜਾਵੇ। ਦਿੱਲੀ ਦੀ ਜ਼ਹਰੀਲੀ ਹਵਾ 'ਚ ਤਿੰਨ ਚਾਰ ਘੰਟੇ ਖੇਡਣ ਵਾਲੀ ਸਾਡੀ ਟੀਮ ਦੀ ਸਿਹਤ 'ਤੇ ਬਹੁਤ ਖ਼ਰਾਬ ਅਸਰ ਪੈ ਸਕਦਾ ਹੈ। ਇਸ ਦੇ ਨਾਲ ਹੀ ਸਟੇਡੀਅਮ 'ਚ ਆਉਣ ਵਾਲੇ ਦਰਸ਼ਕਾਂ ਦੀ ਸਿਹਤ ਲਈ ਵੀ ਇਹ ਨੁਕਸਾਨਦੇਹ ਹੋਵੇਗਾ। 'ਇਸ ਦੌਰਾਨ ਪ੍ਰਦੂਸ਼ਣ ਦਾ ਪੱਧਰ ਗੰਭੀਰ ਅਤੇ ਖਤਰਨਾਕ ਹੋਵੇਗਾ। ਇਸ ਲਈ ਇਸ ਮੈਚ ਦਾ ਵੈਨਿਊ ਬਦਲ ਦੇਣਾ ਚਾਹੀਦਾ ਹੈ।”ਇਸ ਤੋਂ ਪਹਿਲਾਂ ਦਸੰਬਰ 2017 'ਚ,  ਸ਼੍ਰੀਲੰਕਾ ਦੇ ਖਿਡਾਰੀਆਂ ਨੂੰ ਦਿੱਲੀ 'ਚ ਟੈਸਟ ਮੈਚ ਦੇ ਦੌਰਾਨ ਸਾਹ ਲੈਣਾ ਮੁਸ਼ਕਲ ਹੋ ਗਿਆ ਸੀ ਅਤੇ ਇੱਥੋਂ ਤਕ ​​ਕਿ ਖਿਡਾਰੀਆਂ ਨੇ ਫੀਲਡਿੰਗ ਕਰਦੇ ਸਮੇਂ ਮੂੰਹ 'ਤੇ ਮਾਸਕ ਵੀ ਪਹਿਨੇ ਸਨ।PunjabKesariਇਨ੍ਹਾਂ ਦੋਵਾਂ ਸੰਗਠਨਾਂ ਨੇ ਨਾਲ ਹੀ ਇਹ ਵੀ ਬੇਨਤੀ ਕੀਤੀ ਹੈ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਮੈਚਾਂ ਦੇ ਪ੍ਰਬੰਧ ਸ‍ਥਾਨ ਅਤੇ ਪ੍ਰੋਗਰਾਮ ਤੈਅ ਕਰਦੇ ਸਮੇਂ ਉਸ ਜਗ੍ਹਾ ਦੀ ਏਅਰ ਕੁਆਲਿਟੀ ਇੰਡੈਕਸ ਨੂੰ ਵੀ ਲਾਜ਼ਮੀ ਰੂਪ 'ਚ ਧਿਆਨ ਰੱਖਿਆ ਜਾਵੇ ਤਾਂ ਜੋ ਖਿਡਾਰੀਆਂ ਦੀ ਸਿਹਤ ਨਾਲ ਕੋਈ ਸਮਝੌਤਾ ਨਾ ਹੋਵੇ। ਦੱਸ ਦੇਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਿਛਲੇ ਸੋਮਵਾਰ ਨੂੰ ਉਮੀਦ ਜਤਾਈ ਸੀ ਕਿ ਇਸ ਮੈਚ 'ਤੇ ਪ੍ਰਦੂਸ਼ਣ ਦਾ ਅਸਰ ਨਹੀਂ ਪਵੇਗਾ ਕਿਉਂਕਿ ਦਿੱਲੀ ਸਰਕਾਰ ਹਵਾ ਗੁਣਵੱਤਾ ਬਿਹਤਰ ਕਰਨ ਲਈ ਹਰ ਸੰਭਵ ਕੋਸ਼ਿਸ ਕਰ ਰਹੀ ਹੈ।

PunjabKesari


Related News