ਇੰਗਲਿਸ਼ ਪ੍ਰੀਮੀਅਰ ਲੀਗ : ਚੇਲਸੀ ਦੀ ਇਕ ਹੋਰ ਜਿੱਤ, ਲਿਵਰਪੂਲ ਹਾਰਿਆ

Monday, Mar 13, 2023 - 04:19 PM (IST)

ਇੰਗਲਿਸ਼ ਪ੍ਰੀਮੀਅਰ ਲੀਗ : ਚੇਲਸੀ ਦੀ ਇਕ ਹੋਰ ਜਿੱਤ, ਲਿਵਰਪੂਲ ਹਾਰਿਆ

ਸਪੋਰਟਸ ਡੈਸਕ- ਚੇਲਸੀ ਨੇ ਇੱਥੇ ਲੀਸੇਸਟਰ ਨੂੰ 3-1 ਨਾਲ ਹਰਾ ਕੇ ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) ਫੁੱਟਬਾਲ ਟੂਰਨਾਮੈਂਟ ’ਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਜਦਕਿ ਉਤਾਰ-ਚੜਾਅ ਵਾਲੇ ਸੈਸ਼ਨ ’ਚ ਲਿਵਰਪੂਲ ਨੂੰ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ। ਪੁਰਾਣੇ ਵਿਰੋਧੀ ਮਾਨਚੈਸਟਰ ਯੂਨਾਈਟਿਡ ਨੂੰ ਰਿਕਾਰਡ 7-0 ਨਾਲ ਹਰਾਉਣ ਤੋਂ ਬਾਅਦ ਲਿਵਰਪੂਲ ਨੂੰ ਹੇਠਲੀ ਲੀਗ ’ਚ ਖਿਸਕਣ ਦਾ ਖਤਰਾ ਝੱਲ ਰਹੇ ਬੋਨਰੇਮਾਓਥ ਵਿਰੁਧ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 

ਲਿਵਰਪੂਲ ਨੇ ਅਗਸਤ ’ਚ ਆਪਣੇ ਮੈਦਾਨ ’ਤੇ ਬੋਨਰੇਮਾਓਥ ਨੂੰ 9-0 ਨਾਲ ਹਰਾਇਆ ਸੀ। ਮਾਨਚੈਸਟਰ ਸਿਟੀ ਦੀ ਟੀਮ ਇਕ ਵਾਰ ਫਿਰ ਪੂਰੀ ਤਰ੍ਹਾਂ ਨਾਲ ਲੈਅ ’ਚ ਨਜ਼ਰ ਨਹੀਂ ਆਈ ਪਰ ਕ੍ਰਿਸਟਲ ਪੈਲੇਸ ਨੂੰ 1-0 ਨਾਲ ਹਰਾ ਕੇ ਚੋਟੀ ’ਤੇ ਚੱਲ ਰਹੇ ਆਰਸਨੈੱਲ ’ਤੇ ਦਬਾਅ ਬਰਕਰਾਰ ਰੱਖਣ ’ਚ ਸਫਲ ਰਹੀ। ਆਰਸਨੈੱਲ ਦੀ ਟੀਮ 26 ਮੈਚਾਂ ’ਚ 63 ਅੰਕਾਂ ਨਾਲ ਚੋਟੀ ’ਤੇ ਹੈ। ਦੂਜੇ ਸਥਾਨ ’ਤੇ ਮੌਜੂਦ ਮਾਨਚੈਸਟਰ ਸਿਟੀ ਦੇ 61 ਅੰਕ ਹਨ ਪਰ ਉਸ ਨੇ ਆਰਸਨੈੱਲ ਤੋਂ ਇਕ ਮੈਚ ਵੱਧ ਖੇਡਿਆ ਹੈ।


author

Tarsem Singh

Content Editor

Related News