ENGW v INDW : ਇੰਗਲੈਂਡ ਵਿਰੁੱਧ ਭਾਰਤੀ ਮਹਿਲਾਵਾਂ ਦਾ ਪਹਿਲਾ ਟੀ20 ਅੱਜ
Friday, Jul 09, 2021 - 03:17 AM (IST)
ਨਾਰਥੰਪਟਨ- ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਮੇਜ਼ਬਾਨ ਇੰਗਲੈਂਡ ਦੀ ਮਜ਼ਬੂਤ ਟੀਮ ਵਿਰੁੱਧ ਸ਼ੁੱਕਰਵਾਰ ਨੂੰ ਇੱਥੇ ਹੋਣ ਵਾਲੇ ਪਹਿਲੇ ਟੀ-20 ਮੁਕਾਬਲੇ ਵਿਚ ਫਾਰਮ ਵਿਚ ਵਾਪਸੀ ਕਰਨ ਦੇ ਨਾਲ-ਨਾਲ ਬੱਲੇਬਾਜ਼ੀ ਕ੍ਰਮ ਨੂੰ ਮਜ਼ਬੂਤੀ ਦੇਣ ਦੀ ਕੋਸ਼ਿਸ਼ ਕਰੇਗੀ। ਬੱਲੇਬਾਜ਼ੀ ਕ੍ਰਮ ਇੰਗਲੈਂਡ ਦੌਰੇ 'ਤੇ ਅਜੇ ਤੱਕ ਜੂਝਦਾ ਹੋਇਆ ਨਜ਼ਰ ਅਇਆ ਹੈ। ਮੌਜੂਦਾ ਦੌਰੇ 'ਤੇ ਇਕਲੌਤਾ ਟੈਸਟ ਡਰਾਅ ਰਿਹਾ ਜਦਕਿ ਇੰਗਲੈਂਡ ਨੇ ਵਨ ਡੇ ਸੀਰੀਜ਼ 2-1 ਨਾਲ ਜਿੱਤੀ। ਵਨ ਡੇ ਮੈਚਾਂ ਵਿਚ ਮਿਤਾਲੀ ਰਾਜ ਨੇ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੇ ਹੋਏ ਤਿੰਨ ਅਰਧ ਸੈਂਕੜੇ ਲਾਏ ਪਰ ਉਸ ਤੋਂ ਇਲਾਵਾ ਬਾਕੀ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ ਅਤੇ ਤਿੰਨ ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਵਿਚ ਟੀਮ ਇਸ ਵਿਚ ਸੁਧਾਰ ਕਰਨ ਦੀ ਕੋਸ਼ਿਸ਼ ਕਰੇਗੀ।
ਇਹ ਖ਼ਬਰ ਪੜ੍ਹੋ-Euro 2020 : ਇੰਗਲੈਂਡ ਪਹੁੰਚਿਆ ਫਾਈਨਲ 'ਚ, ਇਟਲੀ ਨਾਲ ਹੋਵੇਗੀ ਖਿਤਾਬੀ ਟੱਕਰ
ਵਨ ਡੇ ਮੈਚਾਂ ਵਿਚ ਭਾਰਤ ਦੀਆਂ ਚੋਟੀ ਦੀਆਂ ਦੋ ਖਿਡਾਰਨਾਂ ਮਿਤਾਲੀ ਤੇ ਝੂਲਨ ਗੋਸਵਾਮੀ ਮੈਦਾਨ ਦੇ ਬਾਹਰ ਤੋਂ ਇਹ ਮੁਕਾਬਲੇ ਦੇਖਣਗੀਆਂ। ਹਰਮਨਪ੍ਰੀਤ ਨੇ ਨਵੰਬਰ 2018 ਤੋਂ ਖੇਡ ਦੇ ਸਭ ਤੋਂ ਛੋਟੇ ਸਵਰੂਪ ਵਿਚ ਅਰਧ ਸੈਂਕੜੇ ਨਹੀਂ ਲਾਇਆ ਹੈ ਅਤੇ ਉਹ ਵੱਡੀ ਪਾਰ ਖੇਡ ਕੇ ਉਦਾਹਰਨ ਪੇਸ਼ ਕਰਨਾ ਚਾਹੇਗੀ। ਦੋਵਾਂ ਸਲਾਮੀ ਬੱਲੇਬਾਜ਼ਾਂ ਸ਼ੇਫਾਲੀ ਵਰਮਾ ਅਤੇ ਸਮ੍ਰਿਤੀ ਮੰਧਾਨਾ ਚੰਗੀ ਲੈਅ ਵਿਚ ਹਨ ਪਰ ਟੀਮ ਨੂੰ ਇਨ੍ਹਾਂ ਦੋਵਾਂ ਹੀ ਬੱਲੇਬਾਜ਼ਾਂ ਦੇ ਪ੍ਰਦਰਸ਼ਨ ਵਿਚ ਵਧੇਰੇ ਨਿਰੰਤਰਤਾ ਦੀ ਲੋੜ ਹੈ, ਵਿਸ਼ੇਸ਼ ਤੌਰ 'ਤੇ ਉਪ ਕਪਤਾਨ ਮੰਧਾਨਾ ਦੇ। ਦੌਰੇ 'ਤੇ ਅਜੇ ਤਕ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਸਨੇਹ ਰਾਣਾ ਦਾ ਫਰਵਰੀ 2016 ਤੋਂ ਬਾਅਦ ਆਪਣਾ ਪਹਿਲਾ ਟੀ-20 ਮੁਕਾਬਲਾ ਖੇਡਣਾ ਲੱਗਭਗ ਤੈਅ ਹੈ।
ਇਹ ਖ਼ਬਰ ਪੜ੍ਹੋ- ਇੰਗਲੈਂਡ ਵਿਰੁੱਧ ਜ਼ੀਰੋ 'ਤੇ ਆਊਟ ਹੋਏ ਬਾਬਰ ਆਜ਼ਮ, ਬਣਾਇਆ ਇਹ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।