ਇੰਗਲੈਂਡ ਦੀਆਂ ਮਹਿਲਾ ਕ੍ਰਿਕਟਰਾਂ ਨਤਾਲੀ ਅਤੇ ਕੈਥਰੀਨ ਨੇ ਕੀਤੀ ਮੰਗਣੀ

Saturday, Oct 12, 2019 - 11:24 PM (IST)

ਇੰਗਲੈਂਡ ਦੀਆਂ ਮਹਿਲਾ ਕ੍ਰਿਕਟਰਾਂ ਨਤਾਲੀ ਅਤੇ ਕੈਥਰੀਨ ਨੇ ਕੀਤੀ ਮੰਗਣੀ

ਨਵੀਂ ਦਿੱਲੀ - ਮਹਿਲਾ ਕ੍ਰਿਕਟਰ ਨਤਾਲੀ ਸਾਈਵਰ ਅਤੇ ਕੈਥਰੀਨ ਬ੍ਰੰਟ ਨੇ ਮੰਗਣੀ ਕਰ ਲਈ ਹੈ। ਜੁਲਾਈ 2017 ਨੂੰ ਜਿਸ ਦਿਨ ਇੰਗਲੈਂਡ ਮਹਿਲਾ ਟੀਮ ਨੇ ਵਿਸ਼ਵ ਕੱਪ ਜਿੱਤਿਆ ਸੀ, ਉਸੇ ਦਿਨ ਇਨ੍ਹਾਂ ਦੋਵਾਂ ਖਿਡਾਰਨਾਂ ਨੇ ਇੱਕਠੇ ਰਹਿਣ ਦਾ ਫੈਸਲਾ ਕਰ ਲਿਆ ਸੀ। ਨਵੇਂ ਸਾਲ 'ਤੇ ਫਿਰ ਦੋਵਾਂ ਨੇ ਇਕ-ਦੂਜੇ ਦੇ ਨਾਲ ਪਿਆਰ ਦਾ ਇਜ਼ਹਾਰ ਕੀਤਾ ਸੀ ਅਤੇ ਹੁਣ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਨਾਂ ਦੇਣ ਵੱਲ ਕਦਮ ਵਧਾ ਦਿੱਤਾ ਹੈ।

PunjabKesari
ਕੈਥਰੀਨ ਬ੍ਰੰਟ ਨੇ ਆਪਣੇ ਇਸ ਫੈਸਲੇ 'ਤੇ ਕਿਹਾ ਕਿ ਉਹ ਮੇਰੇ ਪਿਆਰ ਵਿਚ ਪਾਗਲ ਸੀ ਪਰ ਮੈਂ ਲਗਾਤਾਰ ਉਸ ਤੋਂ ਹੱਥ ਦੀ ਲੰਬਾਈ ਜਿੰਨੀ ਦੂਰੀ ਬਣਾਈ ਰੱਖਦੀ ਸੀ ਕਿਉਂਕਿ ਮੈਨੂੰ ਨਹੀਂ ਲੱਗਦਾ ਸੀ ਕਿ ਇਹ ਪੇਸ਼ੇਵਰ ਸੀ। ਮੈਂ ਇਸ ਦੋਸਤੀ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੀ ਸੀ। ਮੇਰਾ ਪਰਿਵਾਰ ਨਤਾਲੀ ਦੇ ਪਰਿਵਾਰ ਦੀ ਤਰ੍ਹਾਂ ਨਹੀਂ ਹੈ। ਉਹ ਈਸਾਈ ਹੈ ਅਤੇ ਜਿਹੜੇ ਚਾਹੁੰਦੇ ਸੀ ਕਿ ਮੈਂ ਅਜਿਹਾ ਕੁਝ ਨਾ ਕਰਾਂ ਜਿਹੜਾ ਨਹੀਂ ਕੀਤਾ ਜਾਂਦਾ। ਉਹ ਇਸ ਰਿਸ਼ਤੇ ਨੂੰ ਸਹੀ ਨਹੀਂ ਮੰਨਦੇ ਸਨ, ਇਸ ਲਈ ਇਹ ਸਭ ਕੁਝ ਮੁਸ਼ਕਿਲ ਸੀ। ਦੋਵਾਂ ਦੇ ਪਰਿਵਾਰ ਅਜੇ ਵੀ ਤਿਆਰ ਨਹੀਂ ਹਨ। ਖਾਸ ਤੌਰ 'ਤੇ ਬ੍ਰੰਟ ਦਾ ਪਰਿਵਾਰ ਅਜੇ ਵੀ ਇਸ ਨੂੰ ਮੰਨ ਨਹੀਂ ਰਿਹਾ।

PunjabKesari
ਜ਼ਿਕਰਯੋਗ ਹੈ ਕਿ ਮਹਿਲਾ ਕ੍ਰਿਕਟਰਾਂ ਵਿਚ ਅਜਿਹਾ ਵਿਆਹ ਕਰਨ ਦੇ ਮਾਮਲੇ ਪਿਛਲੇ ਕੁਝ ਸਮੇਂ ਤੋਂ ਕਾਫੀ ਵਧੇ ਹਨ। ਨਿਊਜ਼ੀਲੈਂਡ ਦੀ ਮਹਿਲਾ ਕਪਤਾਨ ਐਮੀ ਸੇਥਰਵੇਟ ਨੇ ਵੀ ਆਪਣੀ  ਟੀਮ ਦੀ ਸਾਥੀ ਖਿਡਾਰਨ ਲੀ ਤਾਤੂ ਨਾਲ ਵਿਆਹ ਕੀਤਾ ਸੀ। ਉਥੇ ਹੀ ਆਸਟਰੇਲੀਆ ਦੀ ਤੇਜ਼ ਗੇਂਦਬਾਜ਼ ਮੇਘਨ ਸਕਟ ਨੇ ਜੇਸ ਹੋਲੀਓਕੇ ਨਾਲ ਵਿਆਹ ਕੀਤਾ। ਆਸਟਰੇਲੀਆ ਦੀ ਹੀ ਜੇਸ ਜੋਨਸਨ ਨੇ ਪਿਛਲੇ ਸਾਲ ਫਰਵਰੀ ਵਿਚ ਸਾਰਾ ਵਰਨ ਨਾਲ ਵਿਆਹ ਕੀਤਾ ਸੀ। ਉਥੇ ਹੀ ਦੱਖਣੀ ਅਫਰੀਕਾ ਦੀ ਕਪਤਾਨ ਡੇਨ ਵਾਨ ਨਿਕਰਕ ਵੀ ਆਪਣੀ ਟੀਮ ਦੀ ਆਲਰਾਊਂਡਰ ਮਾਰੀਜੇਨ ਕੈਪ ਨਾਲ ਵਿਆਹ ਕਰ ਚੁੱਕੀ ਹੈ। ਆਸਟਰੇਲੀਆ ਦੀ ਕ੍ਰਿਕਟਰ ਅਲੈਗਜ਼ੈਂਡਰਾ ਬਲੈਕਵੇਲ ਵੀ ਇੰਗਲੈਂਡ ਦੀ ਮਹਿਲਾ ਕ੍ਰਿਕਟਰ ਲਿੰਸੇ ਐਸਕਿਊ ਨਾਲ ਵਿਆਹ ਕਰ ਚੁੱਕੀ ਹੈ।

 

 


author

Gurdeep Singh

Content Editor

Related News