ਪਾਕਿਸਤਾਨ ਦੌਰੇ ’ਤੇ ਮੁਲਤਾਨ ਤੇ ਰਾਵਲਪਿੰਡੀ ’ਚ ਟੈਸਟ ਮੈਚ ਖੇਡੇਗਾ ਇੰਗਲੈਂਡ

Saturday, Sep 21, 2024 - 11:05 AM (IST)

ਕਰਾਚੀ–ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਪਾਕਿਸਤਾਨ ਤੇ ਇੰਗਲੈਂਡ ਵਿਚਾਲੇ ਤਿੰਨ ਟੈਸਟ ਮੈਚਾਂ ਦੀ ਲੜੀ ਦੀ ਮੇਜ਼ਬਾਨੀ ਮੁਲਤਾਨ ਤੇ ਰਾਵਲਪਿੰਡੀ ਕਰਨਗੇ। ਮੁਲਤਾਨ ਲੜੀ ਦੇ ਪਹਿਲੇ ਦੋ ਟੈਸਟਾਂ ਦੀ ਮੇਜ਼ਬਾਨੀ ਕਰੇਗਾ, ਜਿਨ੍ਹਾਂ ਨੂੰ 7 ਤੋਂ 11 ਅਕਤੂਬਰ ਅਤੇ 15 ਤੋਂ 19 ਅਕਤੂਬਰ ਤੱਕ ਖੇਡਿਆ ਜਾਵੇਗਾ। ਆਖਰੀ ਮੁਕਾਬਲਾ 24 ਤੋਂ 28 ਅਕਤੂਬਰ ਤੱਕ ਰਾਵਲਪਿੰਡੀ ਵਿਚ ਹੋਵੇਗਾ।


Aarti dhillon

Content Editor

Related News