ਟੈਸਟ ਚੈਂਪੀਅਨਸ਼ਿਪ ਫਾਈਨਲ ਤੋਂ ਪਹਿਲਾਂ ਨਿਊਜ਼ੀਲੈਂਡ ਦਾ ਵੱਡਾ ਇਮਤਿਹਾਨ

Wednesday, Jun 02, 2021 - 03:30 AM (IST)

ਨਵੀਂ ਦਿੱਲੀ- 23 ਮਹੀਨਿਆਂ ਬਾਅਦ ਇਕ ਵਾਰ ਫਿਰ ਤੋਂ ਨਿਊਜ਼ੀਲੈਂਡ ਦੀ ਟੀਮ ਇੰਗਲੈਂਡ ਵਿਰੁੱਧ ਇਤਿਹਾਸਕ ਲਾਰਡਸ ਦੇ ਮੈਦਾਨ 'ਤੇ ਟੈਸਟ ਮੈਚ ਖੇਡਣ ਉਤਰੇਗੀ। ਨਿਊਜ਼ੀਲੈਂਡ ਟੀਮ ਦੇ 19 ਵਿਚੋਂ 9 ਖਿਡਾਰੀ ਕ੍ਰਿਕਟ ਵਿਸ਼ਵ ਕੱਪ 2019 ਦੇ ਰੋਮਾਂਚਕ ਫਾਈਨਲ ਮੈਚ ਵਿਚ ਖੇਡੇ ਸਨ। ਟੈਸਟ ਸੀਰੀਜ਼ ਤਦ ਹੋ ਰਹੀ ਹੈ ਜਦੋਂ 18 ਜੂਨ ਨੂੰ ਸਾਊਥੰਪਟਨ ਦੇ ਮੈਦਾਨ 'ਤੇ ਭਾਰਤ ਅਤੇ ਨਿਊਜ਼ੀਲੈਂਡ ਮੁਕਾਬਲਾ ਹੋਣਾ ਹੈ। ਨਿਊਜ਼ੀਲੈਂਡ ਲਈ ਚੰਗੀ ਗੱਲ ਇਹ ਹੈ ਕਿ ਉਹ ਇਸ ਟੈਸਟ ਦੇ 2 ਮੈਚਾਂ ਨਾਲ ਫਾਈਨਲ ਲਈ ਆਪਣੀ ਚੰਗੀ ਤਿਆਰੀ ਕਰ ਲਵੇਗੀ।

ਇਹ ਖ਼ਬਰ ਪੜ੍ਹੋ- ਪਾਕਿ ਕਪਤਾਨ ਬਾਬਰ ਆਜ਼ਮ ਨੇ ਆਪਣੀ ਭੈਣ ਨਾਲ ਕੀਤੀ ਮੰਗਣੀ

PunjabKesari
ਇਨ੍ਹਾਂ 4 ਰਿਕਾਰਡਾਂ 'ਤੇ ਰਹਿਣਗੀਆਂ ਸਾਰਿਆਂ ਦੀਆਂ ਨਜ਼ਰਾਂ
1- ਜੇਮਸ ਐਂਡਰਸਨ ਮੈਚ ਵਿਚ ਉਤਰਨ ਦੇ ਨਾਲ ਹੀ ਹਮਵਤਨ ਐਲਿਸਟੀਅਰ ਕੁਕ ਦਾ 161 ਟੈਸਟ ਮੈਚ ਖੇਡਣ ਦਾ ਰਿਕਾਰਡ ਬਰਾਬਰ ਕਰ ਲਵੇਗਾ। ਉਹ 1000 ਫਰਸਟ ਕਲਾਸ ਵਿਕਟਾਂ ਤੋਂ ਵੀ ਸਿਰਫ 8 ਵਿਕਟਾਂ ਦੂਰ ਹੈ।
2- ਏਸ਼ੇਜ਼ 2019 ਤੋਂ ਬਾਅਦ ਇੰਗਲੈਂਡ ਦੀ ਪਹਿਲੀ ਵਾਰ ਦਰਸ਼ਕਾਂ ਦੇ ਸਾਹਮਣੇ ਮੈਚ ਖੇਡੇਗੀ। 25 ਫੀਸਦੀ ਦਰਸ਼ਕਾਂ ਨੂੰ ਸਟੇਡੀਅਮ ਵਿਚ ਆਉਣ ਦੀ ਮਨਜ਼ੂਰੀ ਮਿਲੀ ਹੈ।
3- ਕੇਨ ਵਿਲੀਅਮਸਨ (7115) ਨਿਊਜ਼ੀਲੈਂਡ ਲਈ ਟੈਸਟ ਦੌੜਾਂ ਦੇ ਮਾਮਲੇ ਵਿਚ ਸਾਬਕਾ ਕਪਤਾਨ ਸਟੀਫਨ ਫਲੇਮਿੰਗ ਤੋਂ ਸਿਰਫ 58 ਦੌੜਾਂ ਹੀ ਪਿੱਛੇ ਹੈ।
4- ਨਿਰਪੱਖ ਸਥਾਨ 'ਤੇ ਖੇਡੇ ਗਏ ਆਖਰੀ 12 ਮੁਕਾਬਲਿਆਂ ਵਿਚੋਂ ਨਿਊਜ਼ੀਲੈਂਡ ਪਿਛਲੇ 5 ਸਾਲਾ ਦੌਰਾਨ 9 ਟੈਸਟ ਗੁਆਏ ਹਨ।

ਇਹ ਖ਼ਬਰ ਪੜ੍ਹੋ- ਨਿਊਯਾਰਕ ਦੇ ਮੁਕਾਬਲੇ ਮੁੰਬਈ ’ਚ ਲਗਭਗ ਦੁੱਗਣੀ ਹੈ ਪੈਟਰੋਲ ਦੀ ਕੀਮਤ

PunjabKesari
ਦੋਵਾਂ ਟੀਮਾਂ ਦੀ ਸੰਭਾਵਿਤ ਪਲੋਇੰਗ-11
ਇੰਗਲੈਂਡ- ਰੋਰੀ ਬਰਨਸ, ਡੋਮ ਸਿਬਲੀ, ਜੈਕ ਕ੍ਰਾਊਲੀ , ਜੋ ਰੂਟ (ਕਪਤਾਨ), ਓਲੀ ਪੋਪ, ਡੈਨਨ ਲੌਰੈਂਸ, ਜੇਮਸ ਬ੍ਰੇਸੀ (ਵਿਕਟਕੀਪਰ), ਓਲੀ ਰੋਬਿਨਸਨ, ਜੈਕ ਲੀਚ, ਸਟੂਅਰਟ ਬ੍ਰਾਡ, ਜੇਮਸ ਐਂਡਰਸਨ।
ਨਿਊਜ਼ੀਲੈਂਡ- ਟਾਮ ਲਾਥਮ, ਟਾਮ ਬਲੰਡੇਲ/ਡੇਵੋਨ ਕਾਨਵੇ, ਕੇਨ ਵਿਲੀਅਸਨ (ਕਪਤਾਨ), ਰੋਸ ਟੇਲਰ, ਹੈਨਰੀ ਨਿਕੋਲਸ, ਬੀ. ਜੇ. ਵਾਟਲਿੰਗ (ਵਿਕਟਕੀਪਰ), ਕੌਲਿਨ ਡੀ ਗ੍ਰੈਂਡਹੋਮ/ਡੈਰਿਲ ਮਿਸ਼ੇਲ, ਮਿਸ਼ੇਲ ਸੈਂਟਨਰ/ਮੈਟ ਹੈਨਰੀ, ਕਾਇਲ ਜੈਮੀਸਨ, ਟਿਮ ਸਾਊਥੀ, ਨੀਲ ਵੈਗਨਰ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News