ਟੈਸਟ ਕ੍ਰਿਕਟ 'ਚ ਵੱਡਾ ਬਦਲਾਅ ਕਰਨ ਦੀ ਤਿਆਰੀ 'ਚ ICC, ਇੰਗਲੈਂਡ ਨੇ ਕੀਤਾ ਸਮਰਥਨ

01/01/2020 10:56:54 AM

ਸਪੋਰਟਸ ਡੈਸਕ— ਇੰਗਲੈਂਡ ਨੇ ਰੁਝੇਵੇਂ ਭਰੇ ਪ੍ਰੋਗਰਾਮ ਨੂੰ ਘੱਟ ਕਰਨ ਲਈ ਟੈਸਟ ਕ੍ਰਿਕਟ ਨੂੰ 5 ਦੀ ਜਗ੍ਹਾ 4 ਦਿਨ ਦਾ ਕਰਨ ਦੀ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਯੋਜਨਾ ਦਾ ਸਮਰਥਨ ਕੀਤਾ ਹੈ। ਈ. ਸੀ. ਬੀ. ਦੇ ਬੁਲਾਰੇ ਨੇ ਕਿਹਾ, ''ਇਹ ਇਸ ਖੇਡ ਦੇ ਮੁਸ਼ਕਿਲ ਪ੍ਰੋਗਰਾਮ ਤੇ ਖਿਡਾਰੀਆਂ ਦੇ ਕੰਮ ਦੇ ਭਾਰ ਦੀਆਂ ਲੋੜਾਂ ਨੂੰ ਸਥਾਈ ਹੱਲ ਮੁਹੱਈਆ ਕਰਵਾ ਸਕਦਾ ਹੈ।''

ਈ. ਸੀ. ਬੀ ਦੇ ਪ੍ਰਵਕਤਾ ਨੇ ਵਲੋਂ ਕਿਹਾ, 'ਇਹ ਇਸ ਖੇਡ ਦੇ ਮੁਸ਼ਕਲ ਪ੍ਰੋਗਰਾਮ ਅਤੇ ਖਿਡਾਰੀਆਂ ਦੇ ਕਾਰਜਭਾਰ ਦੀਆਂ ਜਰੂਰਤਾਂ ਨੂੰ ਸਥਾਈ ਹੱਲ ਉਪਲੱਬਧ ਕਰਾ ਸਕਦਾ ਹੈ। ਟੈਸਟ ਕ੍ਰਿਕਟ ਦਾ ਇਤਿਹਾਸ ਲਗਭਗ 140 ਸਾਲ ਪੁਰਾਣਾ ਹੈ ਜਿੱਥੇ ਇਸ ਨੂੰ ਪੰਜ ਦਿਨ ਦੇ ਫਾਰਮੈਟ 'ਚ ਖੇਡਿਆ ਜਾਂਦਾ ਹੈ। ਜੇਕਰ 2015-2023 ਸੈਸ਼ਨ 'ਚ 4 ਦਿਨਾਂ ਟੈਸਟ ਮੈਚ ਖੇਡੇ ਜਾਂਦੇ ਤਾਂ ਖੇਡ ਨਾਲ 335 ਦਿਨ ਬੱਚ ਜਾਂਦੇ ਹਨ। ਚਾਰ ਦਿਨੀਂ ਟੈਸਟ ਕੋਈ ਨਵੀਂ ਅਵਧਾਰਣਾ ਨਹੀਂ ਹੈ। ਇਸ ਸਾਲ ਦੀ ਸ਼ੁਰੂਆਤ 'ਚ ਇੰਗਲੈਂਡ ਅਤੇ ਆਇਰਲੈਂਡ ਨੇ 4 ਦਿਨੀਂ ਟੈਸਟ ਖੇਡਿਆ ਸੀ।PunjabKesari 
ਇਸ ਤੋਂ ਪਹਿਲਾਂ 2017 'ਚ ਦੱਖਣੀ ਅਫਰੀਕਾ ਅਤੇ ਜਿੰਬਾਬਵੇ ਨੇ ਵੀ ਅਜਿਹਾ ਹੀ ਮੈਚ ਖੇਡਿਆ ਸੀ। ਉਨ੍ਹਾਂ ਨੇ ਕਿਹਾ, 'ਅਸੀਂ ਨਿਸ਼ਚਿਤ ਤੌਰ 'ਤੇ ਇਸ ਯੋਜਨਾ ਦੇ ਸਮਰਥਕ ਹਾਂ ਪਰ ਅਸੀ ਸਮਝਦੇ ਹਾਂ ਕਿ ਇਹ ਖਿਡਾਰੀਆਂ, ਪ੍ਰਸ਼ੰਸਕਾਂ ਅਤੇ ਹਿਤਧਾਰਕਾਂ ਲਈ ਟੈਸਟ ਕ੍ਰਿਕਟ ਦੀ ਵਿਰਾਸਤ ਨੂੰ ਚੁਣੌਤੀ ਦੇਣ ਦੇ ਸਮਾਨ ਹੋਵੇਗਾ। ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ 2023 ਤੋਂ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਮੈਚਾਂ ਨੂੰ ਚਾਰ ਦਿਨੀਂ ਟੈਸਟ ਦੇ ਰੂਪ 'ਚ ਕਰਾਉਣ ਦੀ ਯੋਜਨਾ ਬਾਰੇ ਕਿਹਾ ਸੀ ਕਿ ਇਸ 'ਤੇ ਅਜੇ ਟਿੱਪਣੀ ਕਰਨਾ ਜਲਦਬਾਜ਼ੀ ਹੋਵੇਗੀ।

 


Related News