ਇੰਗਲੈਂਡ ਦੀ ਟੀਮ ਦਾ ਵੱਡਾ ਖਿਡਾਰੀ ਹੋਇਆ ਸੱਟ ਦਾ ਸ਼ਿਕਾਰ, ਏਸ਼ੇਜ਼ ਵਿਚਾਲੇ ਛੱਡ ਪਰਤੇਗਾ ਆਪਣੇ ਵਤਨ

Sunday, Jan 09, 2022 - 06:10 PM (IST)

ਇੰਗਲੈਂਡ ਦੀ ਟੀਮ ਦਾ ਵੱਡਾ ਖਿਡਾਰੀ ਹੋਇਆ ਸੱਟ ਦਾ ਸ਼ਿਕਾਰ, ਏਸ਼ੇਜ਼ ਵਿਚਾਲੇ ਛੱਡ ਪਰਤੇਗਾ ਆਪਣੇ ਵਤਨ

ਸਿਡਨੀ- ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਉਂਗਲ 'ਚ ਫ੍ਰੈਕਚਰ ਕਾਰਨ ਏਸ਼ੇਜ਼ ਦੌਰਾ ਵਿਚਾਲੇ ਛੱਡ ਆਪਣੇ ਵਤਨ ਪਰਤ ਜਾਣਗੇ। ਇੰਗਲੈਂਡ ਟੀਮ ਪ੍ਰਬੰਧਨ ਨੇ ਚੌਥੇ ਟੈਸਟ ਦੇ ਰੋਮਾਂਚਕ ਸਮਾਪਨ ਦੇ ਬਾਅਦ ਕਿਹਾ ਕਿ ਐਤਵਾਰ ਨੂੰ ਸਿਡਨੀ ਕ੍ਰਿਕਟ ਗ੍ਰਾਊਂਡ 'ਤੇ ਡਰਾਅ ਹੋਏ ਮੈਚ ਦੇ ਦੌਰਾਨ ਬਟਲਰ ਨੂੰ ਖੱਬੇ ਹੱਥ ਦੀ ਉਂਗਲ 'ਚ ਸੱਟ ਲੱਗੀ, ਜੋ ਫ੍ਰੈਕਚਰ ਹੈ। ਉਹ ਅਗੇ ਦੀ ਦੇਖਰੇਖ ਤੇ ਇਲਾਜ ਲਈ ਸੋਮਵਾਰ ਨੂੰ ਆਪਣੇ ਦੇਸ਼ ਪਰਤ ਜਾਣਗੇ।

ਇਹ ਵੀ ਪੜ੍ਹੋ : ਰਾਜਨੀਤੀ 'ਚ ਆਉਣ ਦੀਆਂ ਸੰਭਾਵਨਾਵਾਂ 'ਤੇ ਹਰਭਜਨ ਨੇ ਦਿੱਤਾ ਬਿਆਨ, ਕਹੀ ਇਹ ਗੱਲ

ਟੀਮ ਦੇ ਕਪਤਾਨ ਜੋ ਰੂਟ ਨੇ ਚੌਥੇ ਟੈਸਟ ਮੈਚ ਦੇ ਬਾਅਦ ਕਿਹਾ 'ਇਹ ਕਾਫ਼ੀ ਗੰਭੀਰ ਸੱਟ ਹੈ। ਉਸ ਨੇ ਇਸ ਸਥਿਤੀ 'ਚ ਵੀ ਜਿਸ ਤਰ੍ਹਾਂ ਦਾ ਸਮਰਪਣ ਦਿਖਾਇਆ। ਉਹ ਦਰਸਾਉਂਦਾ ਹੈ ਕਿ ਉਹ ਟੀਮ ਦੀ ਕਿੰਨੀ ਪਰਵਾਹ ਕਰਦਾ ਹੈ।' ਬਟਲਰ ਜਦੋਂ ਵਿਕਟਕੀਪਿੰਗ ਨਹੀਂ ਕਰ ਸਕੇ ਤੇ ਟੀਮ ਦੇ ਬਦਲਵੇਂ ਵਿਕਟਕੀਪਰ ਬੇਅਰਸਟੋ ਨੂੰ ਵੀ ਇੰਗਲੈਂਡ ਦੀ ਪਹਿਲੀ ਪਾਰੀ ਦੇ ਦੌਰਾਨ ਪੈਟ ਕਮਿੰਸ ਦੀ ਗੇਂਦ ਨਾਲ ਅੰਗੂਠੇ 'ਤੇ ਸੱਟ ਲਗ ਗਈ ਸੀ। ਇਸ ਕਾਰਨ ਮੈਚ ਦੇ ਚੌਥੇ ਦਿਨ ਓਲੀ ਪੋਪ ਵਿਕਟਕੀਪਿੰਗ ਕਰਨ ਉਤਰੇ।

ਇਹ ਵੀ ਪੜ੍ਹੋ : ਯੂਰਪੀਅਨ ਸੰਘ ਨੂੰ ਬੀਜਿੰਗ ਸਰਦਰੁੱਤ ਓਲੰਪਿਕ ਖੇਡਾਂ ਦੇ ਰਾਜਸੀ ਬਾਈਕਾਟ ਦੀ ਅਪੀਲ

ਪੋਪ ਨੇ ਬੱਲੇਬਾਜ਼ੀ ਕ੍ਰਮ 'ਚ ਆਪਣੀ ਜਗ੍ਹਾ ਬੇਅਰਸਟੋ ਨੂੰ ਗੁਆ ਦਿੱਤੀ ਹੈ ਤੇ ਇਸ ਟੈਸਟ 'ਚ ਆਖ਼ਰੀ ਗਿਆਰਾਂ 'ਚ ਉਨ੍ਹਾਂ ਨੂੰ ਜਗ੍ਹਾ ਨਹੀਂ ਮਿਲੀ। ਇੰਗਲੈਂਡ ਦੀ ਟੀਮ ਨੇ ਕਿਹਾ ਕਿ ਬੇਅਰਸਟੋ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਪੰਜਵੇਂ ਟੈਸਟ ਲਈ ਟੀਮ ਦੇ ਨਾਲ ਹੋਬਾਰਟ ਜਾਣਗੇ ਤੇ ਉਨ੍ਹਾਂ ਦੇ ਅੰਗੂਠੇ ਦੀ ਸੱਟ ਦਾ ਅੰਦਾਜ਼ਾ ਇਸ ਹਫ਼ਤੇ ਦੇ ਅੰਤ 'ਚ ਲਾਇਆ ਜਾਵੇਗਾ। ਇੰਗਲੈਂਡ ਨੇ ਸੀਮਿਤ ਓਵਰਾਂ ਦੇ ਮਾਹਰ ਵਿਕਟਕੀਪਰ ਸੈਮ ਬਿਲਿੰਗਸ ਨੂੰ ਬੇਅਰਸਟੋ ਤੇ ਬਟਲਰ ਦੇ ਬਦਲ ਦੇ ਤੌਰ 'ਤੇ ਟੀਮ 'ਚ ਸ਼ਾਮਲ ਕੀਤਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News