ਇੰਗਲੈਂਡ ਨੇ ਅੰਪਾਈਰਿੰਗ ਦਾ ਮਾਮਲਾ ਮੈਚ ਰੈਫਰੀ ਸ਼੍ਰੀਨਾਥ ਦੇ ਸਾਹਮਣੇ ਰੱਖਿਆ, ਅਧਿਕਾਰਤ ਸ਼ਿਕਾਇਤ ਨਹੀਂ

Friday, Feb 26, 2021 - 03:20 AM (IST)

ਇੰਗਲੈਂਡ ਨੇ ਅੰਪਾਈਰਿੰਗ ਦਾ ਮਾਮਲਾ ਮੈਚ ਰੈਫਰੀ ਸ਼੍ਰੀਨਾਥ ਦੇ ਸਾਹਮਣੇ ਰੱਖਿਆ, ਅਧਿਕਾਰਤ ਸ਼ਿਕਾਇਤ ਨਹੀਂ

ਅਹਿਮਦਾਬਾਦ– ਇੰਗਲੈਂਡ ਦੇ ਕਪਤਾਨ ਜੋ ਰੂਟ ਤੇ ਮੁੱਖ ਕੋਚ ਕ੍ਰਿਸ ਸਿਲਵਰਵੁਡ ਨੇ ਭਾਰਤ ਵਿਰੁੱਧ ਮੌਜੂਦਾ ਡੇ-ਨਾਈਟ ਟੈਸਟ ਵਿਚ ਅੰਪਾਈਰਿੰਗ ਦੇ ਪੱਧਰ ਦਾ ਮਾਮਲਾ ਮੈਚ ਰੈਫਰੀ ਜਵਾਗਲ ਸ਼੍ਰੀਨਾਥ ਦੇ ਸਾਹਮਣੇ ਉਠਾਇਆ, ਜਿਸ ਨੇ ਕਿਹਾ ਕਿ ਕਪਤਾਨ ਮੈਦਾਨੀ ਅੰਪਾਇਰਾਂ ਦੇ ਸਾਹਮਣੇ ਸਹੀ ਸਵਾਲ ਉਠਾ ਰਿਹਾ ਸੀ। ਇੰਗਲੈਂਡ ਦੀ ਟੀਮ ਤੀਜੇ ਅੰਪਾਇਰ ਸੀ, ਸ਼ਮਸੂਦੀਨ ਦੇ ਫੈਸਲਿਆਂ ਤੋਂ ਨਾਰਾਜ਼ ਸੀ। ਭਾਰਤ ਦਾ ਸਲਾਮੀ ਬੱਲੇਬਾਜ਼ ਦੂਜੇ ਓਵਰ ਵਿਚ ਬੇਨ ਸਟੋਕਸ ਦੀ ਕੈਚ ਅਪੀਲ ਨਾਲ ਬਚ ਗਿਆ ਸੀ। ਇਸ ਤੋਂ ਬਾਅਦ ਰੋਹਿਤ ਸ਼ਰਮਾ ਨੂੰ ਸਟੰਪ ਆਊਟ ਕਰਨ ਦੀ ਬੇਨ ਫੋਕਸ ਦੀ ਅਪੀਲ ਰੱਦ ਕਰ ਦਿੱਤੀ ਗਈ।

ਇਹ ਖ਼ਬਰ ਪੜ੍ਹੋ- 3 ਵਿਸ਼ਵ ਕੱਪਾਂ ਦੇ 541 ਮੈਚਾਂ ਦੀ ਲਾਈਵ ਸਟ੍ਰੀਮਿੰਗ ਲਈ ICC ਨੇ IMG ਨਾਲ ਕੀਤਾ ਕਰਾਰ


ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ ਦੇ ਇਕ ਬੁਲਾਰੇ ਨੇ ਕਿਹਾ,‘‘ਇੰਗਲੈਂਡ ਦੇ ਕਪਤਾਨ ਤੇ ਮੁੱਖ ਕੋਚ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਮੈਚ ਰੈਫਰੀ ਨਾਲ ਗੱਲ ਕੀਤੀ।’’ ਇਸ ਵਿਚ ਕਿਹਾ ਗਿਆ,‘‘ਕਪਤਾਨ ਤੇ ਮੁੱਖ ਕੋਚ ਨੇ ਅੰਪਾਇਰਾਂ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਫੈਸਲਿਆਂ ਵਿਚ ਨਿਰੰਤਰਤਾ ਹੋਣੀ ਚਾਹੀਦੀ ਹੈ। ਮੈਚ ਰੈਫਰੀ ਨੇ ਕਿਹਾ ਕਿ ਕਪਤਾਨ ਅੰਪਾਇਰਾਂ ਤੋਂ ਸਹੀ ਸਵਾਲ ਕਰ ਰਿਹਾ ਸੀ।’’ 

ਇਹ ਖ਼ਬਰ ਪੜ੍ਹੋ- IND v ENG 3rd Test : ਭਾਰਤ ਨੇ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾਇਆ


ਗਿੱਲ ਦੇ ਮਾਮਲੇ ਵਿਚ ਕਈ ਤਰ੍ਹਾਂ ਨਾਲ ਫੁਟੇਜ ਦੇਖਣ ਤੋਂ ਬਾਅਦ ਉਸ ਨੂੰ ਨਾਟ ਆਊਟ ਕਰਾਰ ਦਿੱਤਾ ਗਿਆ ਜਦਕਿ ਰੋਹਿਤ ਨੂੰ ਤੁਰੰਤ ਹੀ ਨਾਟ ਆਊਟ ਕਰਾਰ ਦੇ ਦਿੱਤਾ ਗਿਆ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੈਕ ਕ੍ਰਾਊਲੀ ਨੇ ਵੀ ਪਹਿਲੇ ਦੀ ਦਿਨ ਖੇਡ ਖਤਮ ਹੋਣ ਤੋਂ ਬਾਅਦ ਕਿਹਾ ਸੀ ਕਿ ਜਦੋਂ ਅਸੀਂ ਬੱਲੇਬਾਜ਼ੀ ਕਰ ਰਹੇ ਸੀ ਤਦ ਜੈਕ ਦੇ ਮਾਮਲੇ ਵਿਚ ਉਨ੍ਹਾਂ ਨੇ 5-6 ਕੋਣਾਂ ਤੋਂ ਫੁਟੇਜ ਦੇਖੀ ਪਰ ਜਦੋਂ ਅਸੀਂ ਫੀਲਡਿੰਗ ਕਰ ਰਹੇ ਸੀ ਤਾਂ ਇਕ ਹੀ ਕੋਣ ਤੋਂ ਦੇਖਿਆ ਗਿਆ। ਮੈਂ ਨਹੀਂ ਕਹਿ ਸਕਦਾ ਕਿ ਉਹ ਆਊਟ ਸੀ ਜਾਂ ਨਹੀਂ ਪਰ ਚੈਂਕਿੰਗ ਹੋਰ ਬਿਹਤਰ ਹੋ ਸਕਦੀ ਸੀ।’’

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News