ਭਾਰਤ ਨੂੰ ਸਖਤ ਚੁਣੌਤੀ ਦੇਣ ਲਈ ਇੰਗਲੈਂਡ ਕੋਲ ਦਮਦਾਰ ਖਿਡਾਰੀ : ਫਲਾਵਰ

Friday, Jan 29, 2021 - 02:19 AM (IST)

ਭਾਰਤ ਨੂੰ ਸਖਤ ਚੁਣੌਤੀ ਦੇਣ ਲਈ ਇੰਗਲੈਂਡ ਕੋਲ ਦਮਦਾਰ ਖਿਡਾਰੀ : ਫਲਾਵਰ

ਨਵੀਂ ਦਿੱਲੀ– ਇੰਗਲੈਂਡ ਦੀ ਭਾਰਤੀ ਧਰਤੀ ’ਤੇ 2012 ਦੀ ਜਿੱਤ ਦੇ ਪ੍ਰਮੱਖ ਸੂਤਰਧਾਰ ਰਹੇ ਸਾਬਕਾ ਕੋਚ ਐਂਡੀ ਫਲਾਵਰ ਦਾ ਮੰਨਣਾ ਹੈ ਕਿ ਮਹਿਮਾਨ ਟੀਮ ਇਸ ਵਾਰ ਵੀ 9 ਸਾਲ ਪੁਰਾਣੀ ਕਹਾਣੀ ਦੋਹਰਾ ਸਕਦੀ ਹੈ ਕਿਉਂਕਿ ਉਸਦੇ ਕੋਲ ਮੇਜ਼ਬਾਨ ਟੀਮ ਨੂੰ ਚੁਣੌਤੀ ਦੇਣ ਲਈ ‘ਦਮਦਾਰ ਖਿਡਾਰੀ’ ਹਨ। ਇੰਗਲੈਂਡ ਦੀ 2012 ਦੀ 2-1 ਨਾਲ ਜਿੱਤ ਵਿਚ ਦੋਵੇਂ ਸਪਿਨਰਾਂ ਗ੍ਰੀਮ ਸਵਾਨ ਤੇ ਮੋਂਟੀ ਪਨੇਸਰ ਅਤੇ ਸਟਾਰ ਬੱਲੇਬਾਜ਼ ਕੇਵਿਨ ਪੀਟਰਸਨ ਨੇ ਅਹਿਮ ਭੂਮਿਕਾ ਨਿਭਾਈ ਸੀ। ਪਿਛਲੇ ਇਕ ਦਹਾਕੇ ਵਿਚ ਕਿਸੇ ਵਿਦੇਸ਼ੀ ਟੀਮ ਦੀ ਭਾਰਤੀ ਧਰਤੀ ’ਤੇ ਸੀਰੀਜ਼ ਵਿਚ ਇਹ ਇਕਲੌਤੀ ਜਿੱਤ ਹੈ।
ਜ਼ਿੰਬਾਬਵੇ ਦੇ ਸਾਬਕਾ ਕਪਤਾਨ ਤੇ ਇੰਗਲੈਂਡ ਦੇ ਸਭ ਤੋਂ ਸਫਲ ਕੋਚਾਂ ਵਿਚੋਂ ਇਕ ਫਲਾਵਰ ਆਗਾਮੀ ਸੀਰੀਜ਼ ਨੂੰ ਲੈ ਕੇ ਕੋਈ ਭਵਿੱਖਬਾਣੀ ਨਹੀਂ ਕਰਨਾ ਚਾਹੁੰਦਾ ਹੈ ਪਰ ਉਸ ਨੇ ਭਾਰਤ ਦੀ ਹਾਲ ਹੀ ਵਿਚ ਆਸਟਰੇਲੀਆ ਵਿਚ ਜਿੱਤ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਲੰਬੇ ਸਮੇਂ ਦੇ ਸਵਰੂਪ ਵਿਚ ਮਹਿਮਾਨ ਟੀਮ ਨੂੰ ਹੁਣ ਹਲਕੇ ਵਿਚ ਨਹੀਂ ਲਿਆ ਜਾ ਸਕਦਾ।


ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News