... ਤਾਂ ਇਸ ਕਾਰਨ ਇੰਗਲੈਂਡ ਦੀ ਕ੍ਰਿਕਟ ਟੀਮ ਸੋਸ਼ਲ ਮੀਡੀਆ ਦਾ ਕਰੇਗੀ ਬਾਇਕਾਟ

04/12/2021 5:31:04 PM

ਸਪੋਰਟਸ ਡੈਸਕ— ਇੰਗਲੈਂਡ ਕ੍ਰਿਕਟ ਟੀਮ ਨੇ ਸੋਸ਼ਲ ਮੀਡੀਆ ’ਤੇ ਖਿਡਾਰੀਆਂ ਨਾਲ ਹੋ ਰਹੀ ਬਦਸਲੂਕੀ ਖ਼ਿਲਾਫ਼ ਖੜ੍ਹੇ ਹੋਣ ਦਾ ਫ਼ੈਸਲਾ ਕੀਤਾ ਹੈ। ਖਿਡਾਰੀ ਇਸ ਨਾਲ ਇੰਨਾ ਨਾਰਾਜ਼ ਹਨ ਕਿ ਉਹ ਸੋਸ਼ਲ ਮੀਡੀਆ ਦੇ ਸਾਰੇ ਪਲੈਟਫ਼ਾਰਮ ਦਾ ਬਾਇਕਾਟ ਕਰਨ ਦੀ ਤਿਆਰੀ ਕਰ ਰਹੇ ਹਨ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾਡ ਨੇ ਇਹ ਜਾਣਕਾਰੀ ਦਿੱਤੀ। 

ਹਾਲ ਹੀ ’ਚ ਸਪਿਨਰ ਮੋਈਲ ਅਲੀ ਤੇ ਜੋਫ਼ਰਾ ਆਰਚਰ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਬੁਰਾ ਸਲੂਕ ਕੀਤਾ ਗਿਆ ਸੀ। ਬ੍ਰਾਡ ਨੇ ਕਿਹਾ ਕਿ ਉਹ ਇਸ ਦੇ ਖ਼ਿਲਾਫ਼ ਖੜ੍ਹੇ ਹੋਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੇ ਬਹੁਤ ਫ਼ਾਇਦੇ ਹਨ, ਪਰ ਜੇਕਰ ਸਾਨੂੰ ਗ਼ਲਤ ਦੇ ਖ਼ਿਲਾਫ਼ ਖੜ੍ਹਾ ਹੋਣ ਲਈ ਜੇਕਰ ਕੁਝ ਸਮੇਂ ਲਈ ਇਸ ਤੋਂ ਦੂਰ ਵੀ ਰਹਿਣਾ ਪਵੇ ਤਾਂ ਅਸੀਂ ਇਸ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਕੋਈ ਵੀ ਫ਼ੈਸਲਾ ਡ੍ਰੈਸਿੰਗ ਰੂਮ ’ਚ ਮੌਜੂਦ ਸੀਨੀਅਰ ਖਿਡਾਰੀ ਲੈਣਗੇ। ਉਨ੍ਹਾਂ ਕਿਹਾ ਕਿ ਇਹ ਅਸਲ ’ਚ ਉਨ੍ਹਾਂ ਲੋਕਾਂ ਲਈ ਸੰਦੇਸ਼ ਹੋਵੇਗਾ, ਜੋ ਸੋਸ਼ਲ ਮੀਡੀਆ ਦਾ ਗ਼ਲਤ ਇਸਤੇਮਾਲ ਕਰ ਰਹੇ ਹਨ। 
ਇਹ ਵੀ ਪੜ੍ਹੋ : ਮੁੰਬਈ ਇੰਡੀਨਜ਼ ਲਈ IPL 2021 ’ਚ ਗੇਂਦਬਾਜ਼ੀ ਕਰਨਗੇ ਹਾਰਦਿਕ ਪੰਡਯਾ? ਜਾਣੋ ਜ਼ਹੀਰ ਖ਼ਾਨ ਦਾ ਜਵਾਬ

ਤਸਲੀਮਾ ਨਸਰੀਨ ਨੇ ਮੋਈਨ ਅਲੀ ’ਤੇ ਕੀਤਾ ਸੀ ਵਿਵਾਦਤ ਟਵੀਟ
ਹਾਲ ਹੀ ’ਚ ਹਾਲ ਹੀ ’ਚ ਬੰਗਲਾਦੇਸ਼ੀ ਲਿਖਾਰੀ ਤਸਲੀਮਾ ਨਸਰੀਨ ਨੇ ਇੰਗਲੈਂਡ ਦੇ ਸਪਿਨਰ ਮੋਈਨ ਅਲੀ ਨੂੰ ਲੈ ਕੇ ਵਿਵਾਦਤ ਟਵੀਟ ਕੀਤਾ ਸੀ। ਉਨ੍ਹਾਂ ਨੇ ਲਿਖਿਆ ਸੀ ਕਿ ਜੇਕਰ ਮੋਈਨ ਅਲੀ ਕ੍ਰਿਕਟ ਨਹੀਂ ਖੇਡਦੇ ਤਾਂ ਉਹ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. (ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ) ’ਚ ਸ਼ਾਮਲ ਹੋ ਜਾਂਦੇ।

PunjabKesariਨਸਰੀਨ ਦੇ ਇਸ ਟਵੀਟ ’ਤੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ਼ਰਾ ਆਰਚਰ ਨੇ ਸਖ਼ਤ ਜਵਾਬ ਦਿੱਤਾ। ਉਨ੍ਹਾਂ ਟਵੀਟ ਕੀਤਾ ਕਿ ਤੁਸੀਂ (ਤਸਲੀਮਾ) ਠੀਕ ਹੋ? ਮੈਨੂੰ ਨਹੀਂ ਲਗਦਾ ਕਿ ਤੁਸੀਂ ਠੀਕ ਹੋ। ਇਸ ’ਤੇ ਬੰਗਲਾਦੇਸ਼ੀ ਲਿਖਾਰੀ ਨੇ ਲਿਖਿਆ ਕਿ ਨਫ਼ਰਤ ਕਰਨ ਵਾਲੇ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੋਈਨ ਨੂੰ ਲੈ ਕੇ ਮੇਰਾ ਟਵੀਟ ਸਿਰਫ਼ ਮਜ਼ਾਕ ਸੀ। ਪਰ ਲੋਕਾਂ ਨੇ ਮੇਰੀ ਬੇਇਜ਼ਤੀ ਕਰਨ ਲਈ ਇਸ ਨੂੰ ਇਕ ਮੁੱਦਾ ਬਣਾ ਲਿਆ। ਅਜਿਹਾ ਇਸ ਲਈ ਹੋਇਆ ਕਿਉਂਕਿ ਮੈਂ ਮੁਸਲਿਮ ਸਮਾਜ ਨੂੰ ਧਰਮ ਨਿਰਪੱਖ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ। ਇਸ ’ਤੇ ਆਰਚਰ ਨੇ ਲਿਖਿਆ, ਵਿਅੰਗ? ਕੋਈ ਵੀ ਨਹੀਂ ਹੱਸ ਰਿਹਾ। ਤੁਸੀਂ ਵੀ ਨਹੀਂ। ਤੁਸੀਂ ਘੱਟੋ-ਘੱਟ ਇਹ ਕਰ ਸਕਦੇ ਹੋ ਕਿ ਇਸ ਟਵੀਟ ਨੂੰ ਹਟਾ ਦਿਓ।’’

PunjabKesari

PunjabKesariਇਹ ਵੀ ਪੜ੍ਹੋ : IPL 2021 : ਭੱਜੀ ਨੂੰ ਸਿਰਫ਼ ਇਕ ਓਵਰ ਹੀ ਕਿਉਂ ਦਿੱਤਾ ਗਿਆ, ਇਓਨ ਮੋਰਗਨ ਨੇ ਦਿੱਤਾ ਜਵਾਬ
ਇੰਗਲਿਸ਼ ਖਿਡਾਰੀਆਂ ਨੇ ਨਸਰੀਨ ਖ਼ਿਲਾਫ਼ ਖੋਲ੍ਹਿਆ ਦੀ ਮੋਰਚਾ
ਆਰਚਰ ਤੋਂ ਇਲਾਵਾ ਸਾਬਕਾ ਕ੍ਰਿਕਟਰ ਰੇਆਨ ਸਾਈਡਬਾਟਮ ਨੇ ਵੀ ਤਸਲੀਮਾ ਨਸਰੀਨ ਨੂੰ ਟਵੀਟ ਡਿਲੀਟ ਕਰਨ ਦੀ ਸਲਾਹ ਦਿੱਤੀ ਸੀ। ਉਨ੍ਹਾਂ ਨੇ ਲਿਖਿਆ, ‘‘ਮੈਨੂੰ ਲਗਦਾ ਹੈ ਕਿ ਤੁਹਾਨੂੰ ਇਹ ਚੈੱਕ ਕਰਨ ਦੀ ਜ਼ਰੂਰਤ ਹੈ ਕਿ ਤੁਸੀਂ ਸਵਸਥਾ ਮਹਿਸੂਸ ਕਰ ਰਹੇ ਹੋ ਜਾਂ ਨਹੀਂ। ਚੰਗਾ ਹੋਵੇਗਾ ਕਿ ਜੇਕਰ ਤੁਸੀਂ ਆਪਣਾ ਅਕਾਊਂਟ ਹੀ ਡਿਲੀਟ ਕਰ ਦੇਵੋ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News