ਵਿੰਡੀਜ਼ ਨੂੰ 113 ਦੌੜਾਂ ਨਾਲ ਹਰਾ ਇੰਗਲੈਂਡ ਨੇ ਸੀਰੀਜ਼ ਕੀਤੀ 1-1 ਨਾਲ ਬਰਾਬਰ

Monday, Jul 20, 2020 - 10:54 PM (IST)

ਵਿੰਡੀਜ਼ ਨੂੰ 113 ਦੌੜਾਂ ਨਾਲ ਹਰਾ ਇੰਗਲੈਂਡ ਨੇ ਸੀਰੀਜ਼ ਕੀਤੀ 1-1 ਨਾਲ ਬਰਾਬਰ

ਮਾਨਚੈਸਟਰ— ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਖੇਡਿਆ ਗਿਆ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਇੰਗਲੈਂਡ ਨੇ ਪਹਿਲੀ ਪਾਰੀ 'ਚ 9 ਵਿਕਟਾਂ 'ਤੇ469 ਦੌੜਾਂ ਦਾ ਵੱਡਾ ਸਕੋਰ ਬਣਾ ਕੇ ਪਾਰੀ ਖਤਮ ਕਰਨ ਦਾ ਐਲਾਨ ਕੀਤਾ। ਇਸ ਦੌਰਾਨ ਵੈਸਟਇੰਡੀਜ਼ ਦੀ ਪਹਿਲੀ ਪਾਰੀ 287 ਦੌੜਾਂ 'ਤੇ ਢੇਰ ਹੋ ਗਈ। ਇੰਗਲੈਂਡ ਨੇ ਦੂਜੀ ਪਾਰੀ 'ਚ 3 ਵਿਕਟਾਂ 'ਤੇ 129 ਦੌੜਾਂ 'ਤੇ ਪਾਰੀ ਖਤਮ ਕਰਨ ਦਾ ਐਲਾਨ ਕੀਤਾ। ਵੈਸਟਇੰਡੀਜ਼ ਦੀ ਦੂਜੀ ਪਾਰੀ 198 ਦੌੜਾਂ 'ਤੇ ਢੇਰ ਹੋ ਗਈ ਤੇ ਇੰਗਲੈਂਡ ਨੇ ਇਹ ਮੈਚ 113 ਦੌੜਾਂ ਨਾਲ ਜਿੱਤ ਲਿਆ। ਇਸ ਜਿੱਤ ਨਾਲ ਇੰਗਲੈਂਡ ਨੇ ਟੈਸਟ ਮੈਚ ਸੀਰੀਜ਼ 'ਚ 1-1 ਨਾਲ ਬਰਾਬਰੀ ਕਰ ਲਈ ਹੈ।

PunjabKesariPunjabKesari


author

Gurdeep Singh

Content Editor

Related News