ਇੰਗਲੈਂਡ ਨੇ ਏਸ਼ੇਜ਼ ਸੀਰੀਜ਼ ਲਈ ਕੀਤਾ ਟੀਮ ਦਾ ਐਲਾਨ, ਇੰਨਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ
Sunday, Oct 10, 2021 - 08:29 PM (IST)
ਲੰਡਨ- ਇੰਗਲੈਂਡ ਨੇ ਆਸਟਰੇਲੀਆ ਵਿਰੁੱਧ ਏਸ਼ੇਜ਼ ਸੀਰੀਜ਼ ਦੌਰੇ ਦੇ ਲਈ 17 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ, ਜਿਸ ਵਿਚ ਮੁੱਖ ਕੋਚ ਕ੍ਰਿਸ ਸਿਲਵਰਵੁੱਡ ਨੇ ਅਨੁਭਵੀ ਖਿਡਾਰੀਆਂ 'ਤੇ ਭਰੋਸਾ ਦਿਖਾਇਆ ਹੈ। ਸਿਲਵਰਵੁੱਡ ਤੇ ਕਪਤਾਨ ਜੋ ਰੂਟ ਜ਼ਖਮੀ- ਜੋਫ੍ਰਾ ਆਰਚਰ, ਓਲੀ ਸਟੋਨ ਤੇ ਸੈਮ ਕਿਉਰੇਨ ਨੂੰ ਟੀਮ 'ਚ ਸ਼ਾਮਲ ਨਹੀਂ ਕਰ ਸਕੇ ਜਦਕਿ ਸਟਾਰ ਆਲ ਰਾਊਂਡਰ ਬੇਨ ਸਟੋਕਸ ਦੀ ਤਰਜੀਹ ਉਸਦੀ ਮਾਨਸਿਕ ਸਿਹਤ ਤੇ ਉਂਗਲੀ ਦੀ ਸੱਟ ਤੋਂ ਉਭਰਨਾ ਹੈ, ਉਸਦੀ ਗੈਰਹਾਜ਼ਰੀ ਦੀ ਪਹਿਲਾਂ ਤੋਂ ਹੀ ਉਮੀਦ ਸੀ।
ਆਸਟਰੇਲੀਆ ਵਿਚ ਯਾਤਰਾ ਪਾਬੰਦੀ ਦੀਆਂ ਚਿੰਤਾਵਾਂ ਦੇ ਕਾਰਨ ਖਿਡਾਰੀਆਂ ਦੇ ਹਟਣ ਦਾ ਡਰ ਅਜੇ ਤੱਕ ਬਣਿਆ ਹੋਇਆ ਹੈ। ਹਾਲਾਂਕਿ ਕ੍ਰਿਕਟ ਆਸਟਰੇਲੀਆ ਦੇ ਨਾਲ ਚਰਚਾ ਤੋਂ ਬਾਅਦ ਹੁਣ ਤੱਕ ਕਿਸੇ ਖਿਡਾਰੀ ਨੇ ਦੌਰੇ ਤੋਂ ਹਟਣ ਦਾ ਫੈਸਲਾ ਨਹੀਂ ਕੀਤਾ ਹੈ। ਇਸ ਦੌਰਾਨ ਟੀਮ ਵਿਚ ਕੋਈ ਵੀ ਅਨਕੈਪਡ ਟੈਸਟ ਖਿਡਾਰੀ ਨੂੰ ਨਹੀਂ ਚੁਣਿਆ ਗਿਆ ਹੈ।
ਇਹ ਖ਼ਬਰ ਪੜ੍ਹੋ- AUS ਮਹਿਲਾ ਟੀਮ ਨੇ ਭਾਰਤ ਨੂੰ 14 ਦੌੜਾਂ ਨਾਲ ਹਰਾਇਆ, 2-0 ਨਾਲ ਟੀ20 ਸੀਰੀਜ਼ ਜਿੱਤੀ
ਟੀਮ ਇਸ ਪ੍ਰਕਾਰ ਹੈ:-
ਜੋ ਰੂਟ (ਕਪਤਾਨ), ਜੇਮਸ ਐਂਡਰਸਨ, ਜੋਨਾਥਨ ਬੇਅਰਸਟੋ, ਡੌਮ ਬੇਸ, ਸਟੂਅਰਟ ਬਰਾਡ, ਰੋਰੀ ਬਰਨਜ਼, ਜੋਸ ਬਟਲਰ, ਜੈਕ ਕ੍ਰੌਲੇ, ਹਸੀਬ ਹਮੀਦ, ਡੌਨ ਲਾਰੇਂਸ, ਜੈਕ ਲੀਚ, ਡੇਵਿਡ ਮਲਾਨ, ਕ੍ਰੈਗ ਓਵਰਟਨ, ਓਲੀ ਪੋਪ, ਓਲੀ ਰੌਬਿਨਸਨ, ਕ੍ਰਿਸ ਵੋਕਸ ਅਤੇ ਮਾਰਕਵੁੱਡ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।