ਨਿਊਜ਼ੀਲੈਂਡ ਖਿਲਾਫ ਟੀ20 ਅਤੇ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਐਲਾਨ

09/24/2019 1:05:10 PM

ਸਪੋਰਟਸ ਡੈਸਕ— ਏਸ਼ੇਜ਼ ਹਾਸਲ ਕਰਨ 'ਚ ਨਾਕਾਮ ਰਹੀ ਇੰਗਲੈਂਡ ਦਾ ਹੁਣ ਅਗਲੀ ਚੁਣੌਤੀ ਨਿਊਜ਼ੀਲੈਂਡ ਦੌਰਾ ਹੈ। ਜਿੱਥੇ ਉਹ ਨਵੰਬਰ 'ਚ 5 ਮੈਚਾਂ ਦੀ ਟੀ20 ਸੀਰੀਜ਼ ਅਤੇ 2 ਮੈਚਾਂ ਦੀ ਟੈਸਟ ਸੀਰੀਜ਼ ਖੇਡਣ ਵਾਲੀ ਹੈ। ਨਿਊਜ਼ੀਲੈਂਡ ਦੌਰੇ ਲਈ ਇੰਗਲੈਂਡ ਨੇ ਆਪਣੀ ਟੈਸਟ ਅਤੇ ਟੀ20 ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ 'ਚ ਕਈ ਵੱਡੇ ਬਦਲਾਵ ਕੀਤੇ ਗਏ ਹਨ।  ਸਭ ਤੋਂ ਵੱਡਾ ਬਦਲਾਅ ਇਹ ਹੈ ਕਿ ਟੈਸਟ ਟੀਮ 'ਚੋਂ ਜੌਨੀ ਬੇਅਰਸਟੋ ਦੀ ਛੁੱਟੀ ਹੋ ਗਈ ਹੈ, ਉਥੇ ਹੀ ਏਸ਼ੇਜ਼ ਸੀਰੀਜ਼ 'ਚ ਬੇਹੱਦ ਖ਼ਰਾਬ ਪ੍ਰਦਰਸ਼ਨ ਕਰਨ ਵਾਲੇ ਜੇਸਨ ਰਾਏ ਨੂੰ ਵੀ ਟੈਸਟ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ।

ਟੈਸਟ ਸੀਰੀਜ਼ ਲਈ ਇੰਗਲਿਸ਼ ਟੀਮ 'ਚ ਵੱਡੇ ਬਦਲਾਅ
21 ਨਵੰਬਰ ਤੋਂ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ 'ਚ ਜੌਣੀ ਬੇਅਰਸਟੋ ਅਤੇ ਜੇਸਨ ਰਾਏ ਦੀ ਜਗ੍ਹਾ ਡਾਮ ਸਿਬਲੇ ਅਤੇ ਜੈਕ ਕਰਾਲੇ ਨੂੰ ਮੌਕਾ ਦਿੱਤਾ ਗਿਆ ਹੈ। ਲੈਂਕਸ਼ਾਇਰ  ਦੇ ਲੈੱਗ ਸਪਿਨਰ ਪਾਰਕਿੰਸਨ ਨੂੰ ਵੀ ਸਕਵਾਡ 'ਚ ਮੌਕਾ ਮਿਲਿਆ ਹੈ। ਦੱਸ ਦੇਈਏ ਡਾਮ ਸਿਬਲੇ ਮੌਜੂਦਾ ਕਾਊਂਟੀ ਸੀਜਨ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਇੰਗਲੈਂਡ ਦੀ ਟੈਸਟ ਟੀਮ 'ਚ ਆਏ ਹਨ। ਡਾਮ ਸਿਬਲੇ ਨੇ ਇਸ ਸੀਜਨ 'ਚ ਖੇਡੇ 13 ਮੈਚਾਂ 'ਚ 1324 ਦੌੜਾਂ ਬਣਾਈਆਂ ਹਨ।

ਟੈਸਟ ਟੀਮ : ਜੋ ਰੂਟ (ਕਪਤਾਨ), ਜੋਫਰਾ ਆਰਚਰ, ਸਟੁਅਰਟ ਬਰਾਡ, ਰੋਰੀ ਬਰਨਸੀ, ਜੋਸ ਬਟਲਰ, ਜੈਕ ਕਰਾਉਲੇ, ਸੈਮ ਕੁਰੇਨ, ਜੋਏ ਡੈਨਲੀ, ਜੈਕ ਲੀਚ, ਸਾਕਿਬ ਮਹਿਮੂਦ, ਮੈਟ ਪਾਰਕਿੰਸਨ, ਓਲੀ ਪੋਪ, ਡੋਮਿਨਿਕ ਸਿਬਲੇ, ਬੈਨ ਸਟੋਕਸ, ਕ੍ਰਿਸ ਵੋਕਸ।

ਟੀ20 ਟੀਮ 'ਚ ਵੀ ਦੋ ਨੌਜਵਾਨ ਖਿਡਾਰੀਆਂ ਨੂੰ ਮੌਕਾ
ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਾਲੇ 5 ਟੀ20 ਮੈਚਾਂ ਦੀ ਸੀਰੀਜ ਇਕ ਨਵੰਬਰ ਤੋਂ ਸ਼ੁਰੂ ਹੋਵੇਗੀ ਅਤੇ ਇਸ ਦੇ ਲਈ ਇੰਗਲਿਸ਼ ਸਿਲੈਕਟਰਸ ਨੇ ਚਾਰ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ। ਟੀਮ ਦੀ ਕਪਤਾਨੀ ਵਰਲਡ ਕੱਪ ਜੇਤੂ ਕਪਤਾਨ ਆਇਨ ਮਾਰਗਨ ਹੀ ਕਰਣਗੇ ਅਤੇ ਨੈੱਟਵੈਸਟ ਬਲਾਸਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਟਾਮ ਬੈਂਟਨ ਅਤੇ ਸਾਕਿਬ ਮਹਿਮੂਦ ਨੂੰ ਟੀ20 ਟੀਮ 'ਚ ਜਗ੍ਹਾ ਮਿਲੀ ਹੈ ਇਨ੍ਹਾਂ ਦੋਨ੍ਹਾਂ ਖਿਡਾਰੀਆਂ ਤੋਂ ਇਲਾਵਾ ਲੈਂਕਸ਼ਾਇਰ ਦੇ ਸਪਿਨਰ ਮੈਥਿਊ ਪਾਰਕਿੰਸਨ ਅਤੇ ਤੇਜ਼ ਗੇਂਦਬਾਜ਼ ਪੈਟ ਬ੍ਰਾਊਨ ਨੂੰ ਵੀ ਟੀਮ 'ਚ ਮੌਕਾ ਮਿਲਿਆ ਹੈ।

ਟੀ-20 ਟੀਮ : ਇਓਨ ਮੋਰਗਨ (ਕਪਤਾਨ), ਜੌਣੀ ਬੇਅਰਸਟੋ, ਟਾਮ ਬੇਂਟਨ, ਸੈਮ ਬਿਲਿੰਗਸ, ਪੈਟ ਬਰਾਊਨ, ਸੈਮ ਕਰਨ, ਟਾਮ ਕੁਰੇਨ, ਜੋ ਡੈਨਲੀ, ਲੁਈਸ ਗ੍ਰੈਗਾਰੀ, ਕ੍ਰਿਸ ਜਾਰਡਨ , ਸਾਕਿਬ ਮਹਿਮੂਦ, ਡੇਵਿਡ ਮਲਾਨ, ਪੈਟ ਪਾਰਕਿੰਸਨ, ਆਦਿਲ ਰਾਸ਼ਿਦ  ਜੇਮਸ ਵਿੰਸ।


Related News