WTC ''ਚ ਇੰਗਲੈਂਡ ਅਤੇ ਆਸਟ੍ਰੇਲੀਆ ਨੂੰ ਹੋਇਆ ਨੁਕਸਾਨ, ICC ਨੇ ਲਿਆ ਐਕਸ਼ਨ

06/21/2023 4:26:33 PM

ਦੁਬਈ-ਆਸਟ੍ਰੇਲੀਆ ਅਤੇ ਇੰਗਲੈਂਡ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਈ.ਸੀ .ਸੀ. ਨੇ ਐਕਸ਼ਨ ਲੈਂਦੇ ਹੋਏ ਦੋਵਾਂ ਟੀਮਾਂ ਨੂੰ ਏਸ਼ੇਜ਼ ਕ੍ਰਿਕਟ ਟੈਸਟ ਦੇ ਪਹਿਲੇ ਟੈਸਟ ਦੌਰਾਨ ਹੌਲੀ ਓਵਰ-ਰੇਟ ਲਈ ਦੋ-ਦੋ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਅੰਕ ਜੁਰਮਾਨਾ ਕੀਤਾ ਗਿਆ ਸੀ, ਜਦਕਿ ਦੋਵਾਂ ਟੀਮਾਂ ਦੇ ਖਿਡਾਰੀਆਂ ਦੀ ਮੈਚ ਫੀਸ ਦਾ 40 ਫ਼ੀਸਦੀ ਵੀ ਕੱਟਿਆ ਗਿਆ ਸੀ। ਆਸਟ੍ਰੇਲੀਆ ਨੇ ਮੰਗਲਵਾਰ ਨੂੰ ਐਜਬੈਸਟਨ 'ਚ ਇੱਕ ਰੋਮਾਂਚਕ ਮੁਕਾਬਲੇ 'ਚ ਮੇਜ਼ਬਾਨ ਇੰਗਲੈਂਡ ਨੂੰ ਦੋ ਵਿਕਟਾਂ ਨਾਲ ਹਰਾਇਆ।

ਇਹ ਵੀ ਪੜ੍ਹੋ: ਏਅਰ ਇੰਡੀਆ ਦਾ ਰਿਕਾਰਡ ਤੋੜ ਸਕਦੀ ਹੈ ਇੰਡੀਗੋ, 500 ਜਹਾਜ਼ਾਂ ਦੇ ਆਰਡਰ ਨੂੰ ਮਿਲ ਸਕਦੀ ਹੈ ਮਨਜ਼ੂਰੀ
ਆਈ.ਸੀ.ਸੀ ਨੇ ਬੁੱਧਵਾਰ ਨੂੰ ਜਾਰੀ ਇੱਕ ਬਿਆਨ 'ਚ ਕਿਹਾ, "ਆਈ.ਸੀ.ਸੀ ਦੇ ਮੈਚ ਰੈਫਰੀ ਦੇ ਇਲੀਟ ਪੈਨਲ ਦਾ ਹਿੱਸਾ ਰਹੇ ਐਂਡੀ ਪਾਈਕ੍ਰਾਫਟ ਨੇ ਨਿਰਧਾਰਿਤ ਸਮੇਂ ਤੋਂ ਦੋ ਓਵਰ ਘੱਟ ਗੇਂਦਬਾਜ਼ੀ ਕਰਨ ਦੇ ਪਾਏ ਜਾਣ 'ਤੇ ਦੋਵਾਂ ਟੀਮਾਂ ਨੂੰ ਸਜ਼ਾ ਦਿੱਤੀ।' "ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ। ਅਤੇ ਉਸਦੇ ਇੰਗਲੈਂਡ ਦੇ ਹਮਰੁਤਬਾ ਬੇਨ ਸਟੋਕਸ ਨੇ ਜੁਰਮਾਨੇ ਨੂੰ ਸਵੀਕਾਰ ਕਰ ਲਿਆ ਹੈ, ਜਿਸ ਲਈ ਰਸਮੀ ਸੁਣਵਾਈ ਦੀ ਲੋੜ ਨਹੀਂ ਸੀ।"

ਇਹ ਵੀ ਪੜ੍ਹੋ: ਹਰੇ ਨਿਸ਼ਾਨ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ 100 ਅੰਕ ਚੜ੍ਹਿਆ
ਇਸ ਜੁਰਮਾਨੇ ਨਾਲ ਪੈਟ ਕਮਿੰਸ ਦੀ ਆਸਟ੍ਰੇਲੀਆਈ ਟੀਮ ਦੇ ਨਵੇਂ ਚੱਕਰ ਦੇ ਪਹਿਲੇ ਟੈਸਟ ਤੋਂ ਬਾਅਦ 10 ਅੰਕ ਰਹਿ ਜਾਣਗੇ। ਦੂਜੇ ਪਾਸੇ ਇੰਗਲੈਂਡ ਨੂੰ ਮਾਇਨਸ ਦੋ ਅੰਕ ਮਿਲੇ ਹਨ। ਆਸਟ੍ਰੇਲੀਆਈ ਟੀਮ ਡਿਫੈਂਡਿੰਗ ਡਬਲਯੂ.ਟੀ.ਸੀ ਚੈਂਪੀਅਨ ਹੈ। ਉਸ ਨੇ ਇਸ ਮਹੀਨੇ ਦੇ ਸ਼ੁਰੂ 'ਚ ਫਾਈਨਲ 'ਚ ਭਾਰਤ ਨੂੰ ਹਰਾਇਆ ਸੀ। ਘੱਟੋ-ਘੱਟ ਓਵਰ-ਗਤੀ ਨਾਲ ਸਬੰਧਤ ਅਪਰਾਧਾਂ ਨਾਲ ਸਬੰਧਤ ਆਈ.ਸੀ.ਸੀ. ਕੋਡ ਆਫ ਕੰਡਕਟ ਆਫ ਪਲੇਅਰਸ ਅਤੇ ਪਲੇਅਰ ਸਪੋਰਟ ਪਰਸੋਨਲ ਦੇ ਨਿਯਮ 2.22 ਦੇ ਅਨੁਸਾਰ, ਖਿਡਾਰੀਆਂ ਨੂੰ ਆਪਣੀ ਟੀਮ ਦੇ ਨਿਰਧਾਰਤ ਸਮੇਂ ਤੋਂ ਘੱਟ ਗੇਂਦਬਾਜ਼ੀ ਕਰਨ ਵਾਲੇ ਹਰੇਕ ਓਵਰ ਲਈ ਉਨ੍ਹਾਂ ਦੀ ਮੈਚ ਫੀਸ ਦਾ 20 ਫ਼ੀਸਦੀ ਜੁਰਮਾਨਾ ਲਗਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਆਈ.ਸੀ.ਸੀ ਡਬਲਯੂ.ਟੀ.ਸੀ ਪਲੇਅ ਕੰਡੀਸ਼ਨ ਦੇ ਨਿਯਮ 16.11.2 ਦੇ ਅਨੁਸਾਰ, ਇੱਕ ਟੀਮ ਨੂੰ ਨਿਰਧਾਰਤ ਸਮੇਂ ਵਿੱਚ ਘੱਟ ਗੇਂਦਬਾਜ਼ੀ ਕਰਨ ਵਾਲੇ ਹਰੇਕ ਓਵਰ ਲਈ ਇੱਕ ਅੰਕ ਦੀ ਕਟੌਤੀ ਕੀਤੀ ਜਾਂਦੀ ਹੈ। ਜਿਸ ਕਾਰਨ ਦੋਵਾਂ ਟੀਮਾਂ ਦੇ ਦੋ-ਦੋ ਅੰਕ ਕੱਟੇ ਗਏ।

ਇਹ ਵੀ ਪੜ੍ਹੋ: GST ਪ੍ਰੀਸ਼ਦ ਦੀ ਬੈਠਕ ’ਚ ਹੋ ਸਕਦੈ ਰਿਟਰਨ ’ਚ ਵਾਧੂ ਤਸਦੀਕ ਦੇ ਪ੍ਰਸਤਾਵ ’ਤੇ ਵਿਚਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Aarti dhillon

Content Editor

Related News