ਇੰਗਲੈਂਡ ਦੇ ਹਾਲਾਤ ਮੇਰੀ ਤਾਕਤ ਬਣੇਗੀ : ਭੁਵਨੇਸ਼ਵਰ
Monday, Apr 15, 2019 - 10:44 PM (IST)

ਹੈਦਰਾਬਾਦ— ਵਿਸ਼ਵ ਕੱਪ ਦੇ ਲਈ ਭਾਰਤੀ ਟੀਮ 'ਚ ਚੁਣੇ ਗਏ ਤੇਜ਼ ਗੇਂਦਬਾਜ਼ ਭੁਵਨੇਸਵਰ ਕੁਮਾਰ ਨੇ ਕਿਹਾ ਹੈ ਕਿ ਇੰਗਲੈਂਡ ਦੀ ਤੇਜ਼ ਗੇਂਦਬਾਜ਼ੀ ਦੇ ਅਨੁਕੂਲ ਹਾਲਾਤ ਉਸਦੀ ਤਾਕਤ ਬਣੇਗੀ। ਆਈ. ਪੀ. ਐੱਲ. ਟੀਮ ਹੈਦਰਾਬਾਦ ਦੇ ਮੈਂਬਰ ਭੁਵਨੇਸ਼ਵਰ ਨੇ ਸੋਮਵਾਰ ਨੂੰ ਵਿਸ਼ਵ ਕੱਪ ਟੀਮ 'ਚ ਚੁਣੇ ਜਾਣ ਤੋਂ ਬਾਅਦ ਕਿਹਾ ਕਿ ਮੇਰੇ ਵਿਸ਼ਵ ਕੱਪ ਟੀਮ 'ਚ ਚੁਣੇ ਜਾਣ 'ਤੇ ਬਹੁਤ ਖੁਸ਼ ਹਾਂ।
ਇੰਗਲੈਂਡ ਦੀ ਤੇਜ਼ ਗੇਂਦਬਾਜ਼ੀ ਦੀ ਅਨੁਕੂਲ ਹਾਲਾਤ ਮੇਰੀ ਤਾਕਤ ਬਣੇਗੀ ਤੇ ਮੈਂ ਇਸਦਾ ਪੂਰਾ ਫਾਇਦਾ ਚੁੱਕਣ ਦੇ ਲਈ ਤਿਆਰ ਹਾਂ। ਭੁਵਨੇਸ਼ਵਰ ਨੇ ਕਿਹਾ ਆਈ. ਪੀ. ਐੱਲ. 'ਚ ਹੈਦਰਾਬਾਦ ਵਲੋਂ ਖੇਡਣ ਨਾਲ ਮੈਨੂੰ ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟ ਤੋਂ ਪਹਿਲਾਂ ਵਧੀਆ ਮੈਚ ਅਭਿਆਸ ਮਿਲਿਆ ਹੈ। ਇਹ ਮੇਰਾ ਦੂਸਰਾ ਵਿਸ਼ਵ ਕੱਪ ਹੈ ਮੈਨੂੰ ਇਸ 'ਚ ਵਧੀਆ ਪ੍ਰਦਰਸ਼ਨ ਕਰਨ ਦਾ ਭਰੋਸਾ ਹੈ।