ਇੰਗਲੈਂਡ ਦੇ ਮਿਡਲ ਫੀਲਡਰ ਫੇਬਿਅਨ ਏਵਰਟਨ ''ਚ ਹੋਏ ਸ਼ਾਮਲ

Tuesday, Jul 16, 2019 - 02:47 PM (IST)

ਇੰਗਲੈਂਡ ਦੇ ਮਿਡਲ ਫੀਲਡਰ ਫੇਬਿਅਨ ਏਵਰਟਨ ''ਚ ਹੋਏ ਸ਼ਾਮਲ

ਨਵੀਂ ਦਿੱਲੀ : ਇੰਗਲੈਂਡ ਦੇ ਮਿਡਲਫੀਲਡਰ ਫੇਬਿਅਨ ਇੰਗਲਿਸ਼ ਕਲੱਬ ਮੈਨਚੈਸਟਰ ਸਿਟੀ ਤੋਂ ਏਵਰਟਨ ਵਿਚ ਸ਼ਾਮਲ ਹੋ ਗਏ ਹਨ। ਬੀ. ਬੀ. ਸੀ. ਮੁਤਾਬਕ ਏਵਰਟਨ ਨੇ 29 ਸਾਲਾ ਡੇਲਫ ਨੂੰ ਇਕ ਕਰੋੜ ਪਾਊਂਡ ਵਿਚ ਖਰੀਦਿਆ ਹੈ। ਸਿਟੀ ਦੇ ਨਾਲ ਡੇਲਫ ਦੇ ਕਰਾਰ ਵਿਚ ਇਕ ਸਾਲ ਦਾ ਸਮਾਂ ਬਚਿਆ ਹੋਇਆ ਸੀ। ਉਸ ਨੇ ਏਵਰਟਨ ਦੇ ਨਾਲ 3 ਸਾਲ ਦਾ ਕਰਾਰ ਕੀਤਾ ਹੈ। ਏਸਟਨ ਵਿਲਾ ਨਾਲ ਖੇਡ ਚੁੱਕੇ ਡੇਲਫ ਪਿਛਲੇ ਸਾਲ ਹੋਏ ਫੀਫਾ ਵਰਲਡ ਕੱਪ ਅਤੇ ਹਾਲ ਹੀ 'ਚ ਖਤਮ ਹੋਏ ਨੈਸ਼ਨ ਲੀਗ ਵਿਚ ਹਿੱਸਾ ਲੈਮ ਵਾਲੀ ਇੰਗਲਿਸ਼ ਰਾਸ਼ਟਰੀ ਟੀਮ ਦਾ ਹਿੱਸਾ ਸਨ।

ਡੇਲਫ ਨੇ ਕਿਹਾ, ''ਮੈਂ ਜਿਸ ਕਲੱਬ ਵਿਚ ਸੀ ਉੱਥੇ ਖਾਸਕਰ ਪਿਛਲੇ 2 ਸਾਲ ਵਿਚ ਮੈਨੂੰ ਬਹੁਤ ਸਫਲਤਾ ਮਿਲੀ। ਕਲੱਬ ਨੇ ਪਿਛਲੇ 4 ਸਾਲੰ ਵਿਚ ਬਹੁਤ ਸਾਰੀਆਂ ਟ੍ਰਾਫੀਆਂ ਜਿੱਤੀਆਂ। ਮੈਂ ਬਸ ਲਗਾਤਾਰ ਫੁੱਟਬਾਲ ਖੇਡਣਾ ਚਾਹੁੰਦਾ ਸੀ ਅਤੇ ਮੈਨੂੰ ਏਵਰਟਨ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਜਿਸ ਨੂੰ ਮੈਂ ਠੁਕਰਾ ਨਹੀਂ ਸਕਦਾ ਸੀ।''


Related News