ਇੰਗਲੈਂਡ ਦੇ ਫੈਨਸ ਨੇ ਘੇਰੀ ਭਾਰਤੀ ਟੀਮ ਦੀ ਬਸ, ਕੋਹਲੀ ਖਿਲਾਫ ਲਗਾਏ ਨਾਰੇ

Tuesday, Aug 07, 2018 - 11:19 PM (IST)

ਇੰਗਲੈਂਡ ਦੇ ਫੈਨਸ ਨੇ ਘੇਰੀ ਭਾਰਤੀ ਟੀਮ ਦੀ ਬਸ, ਕੋਹਲੀ ਖਿਲਾਫ ਲਗਾਏ ਨਾਰੇ

ਬਰਮਿੰਘਮ— ਇੰਗਲੈਂਡ ਖਿਲਾਫ ਖੇਡੇ ਗਏ ਪਹਿਲੇ ਮੈਚ 'ਚ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇੰਗਲੈਂਡ ਨੇ ਭਾਰਤ ਸਾਹਮਣੇ 194 ਦੌੜਾਂ ਦਾ ਟੀਚਾ ਰੱਖਿਆ ਸੀ, ਪਰ ਕਪਤਾਨ ਕੋਹਲੀ (51) ਦੇ ਅਰਧ ਸੈਂਕੜੇ ਦੇ ਬਾਵਜੂਦ ਵੀ ਭਾਰਤੀ ਟੀਮ ਨੂੰ 31 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇੰਗਲੈਂਡ ਦੀ ਜਿੱਤ ਤੋਂ ਬਾਅਦ ਹੁਣ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਇੰਗਲੈਂਡ ਦੇ ਫੈਨਸ ਭਾਰਤੀ ਕ੍ਰਿਕਟ ਟੀਮ ਦੀ ਬਸ ਨੂੰ ਘੇਰਦੇ ਹੋਏ ਕੋਹਲੀ ਖਿਲਾਫ ਨਾਰੇਬਾਜ਼ੀ ਕਰ ਰਹੇ ਹਨ।

 http://player.kesari.tv/share/nLV72GnbEJxxctcu
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੰਗਲੈਂਡ ਫੈਨਸ ਜਿੱਤ ਦੀ ਖੁਸ਼ੀ 'ਚ ਬਸ ਦੇ ਸਾਹਮਣੇ ਇਕੱਠੇ ਹੋਏ ਤੇ ਭਾਰਤੀ ਟੀਮ ਖਿਲਾਫ ਨੱਚਦੇ ਹੋਏ ਨਾਰੇਬਾਜ਼ੀ ਕਰ ਰਹੇ ਹਨ। ਇੰਗਲੈਂਡ ਫੈਨਸ ਨਾਰੇ ਲਗਾ ਰਹੇ ਹਨ- 'ਹੁਣ ਕਿੱਥੇ ਹੈ ਤੁਹਾਡਾ ਕੋਹਲੀ।' ਵਾਇਰਲ ਹੋ ਰਹੇ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਉਹ ਬਸ ਨੂੰ ਘੇਰਣ ਤੋਂ ਬਾਅਦ ਬੱਲੇ-ਬੱਲੇ ਵੀ ਕਰ ਰਹੇ ਹਨ।
ਭਾਰਤ ਭਾਵੇਂ ਹੀ 5 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਹਾਰ ਚੁੱਕਿਆ ਹੈ ਪਰ ਕੋਹਲੀ ਨੇ ਆਪਣੇ ਬੱਲੇ ਨਾਲ ਇੰਗਲੈਂਡ ਨੂੰ ਚਿੰਤਾ 'ਚ ਪਾ ਦਿੱਤਾ ਹੈ। ਭਾਰਤ ਦਾ ਕੋਈ ਵੀ ਬੱਲੇਬਾਜ਼ ਦੌੜਾਂ ਬਣਾਉਣ 'ਚ ਸਫਲ ਨਹੀਂ ਹੋਇਆ ਪਰ ਕੋਹਲੀ ਨੇ ਪਹਿਲੀ ਪਾਰੀ 'ਚ 149 ਤੇ ਦੂਜੀ ਪਾਰੀ 'ਚ 51 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।


Related News