CWG 2022 : ਕ੍ਰਿਕਟ 'ਚ ਇੰਗਲੈਂਡ ਨੂੰ ਹਰਾ ਕੇ ਫਾਈਨਲ 'ਚ ਪੁੱਜਾ ਭਾਰਤ

Saturday, Aug 06, 2022 - 06:49 PM (IST)

CWG 2022 : ਕ੍ਰਿਕਟ 'ਚ ਇੰਗਲੈਂਡ ਨੂੰ ਹਰਾ ਕੇ ਫਾਈਨਲ 'ਚ ਪੁੱਜਾ ਭਾਰਤ

ਸਪੋਰਟਸ ਡੈਸਕ- ਕਾਮਨਵੈਲਥ ਗੇਮਜ਼ 2022 'ਚ ਮਹਿਲਾ ਕ੍ਰਿਕਟ ਦਾ ਸੈਮੀਫਾਈਨਲ ਮੁਕਾਬਲਾ ਭਾਰਤ ਤੇ ਇੰਗਲੈਂਡ ਦਰਮਿਆਨ ਖੇਡਿਆ ਗਿਆ। ਪਹਿਲਾ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 164 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਇੰਗਲੈਂਡ ਨੂੰ 165 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਆਈ ਇੰਗਲੈਂਡ ਦੀ ਟੀਮ ਨੇ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ ਨਾਲ 160 ਦੌੜਾਂ ਬਣਾ ਸਕੀ। ਸਿੱਟੇ ਵਜੋਂ ਭਾਰਤ ਨੇ ਇਹ ਮੈਚ 4 ਦੌੜਾਂ ਨਾਲ ਜਿੱਤ ਲਿਆ। 

ਇਹ ਵੀ ਪੜ੍ਹੋ : ਪੈਦਲ ਚਾਲ 'ਚ ਪ੍ਰਿਯੰਕਾ ਗੋਸਵਾਮੀ ਨੇ ਰਚਿਆ ਇਤਿਹਾਸ, ਚਾਂਦੀ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ (ਵੀਡੀਓ)

ਭਾਰਤ ਵਲੋਂ ਬੱਲੇਬਾਜ਼ੀ ਕਰਦੇ ਹੋਏ ਸਮ੍ਰਿਤੀ ਨੇ ਸਿਰਫ਼ 23 ਗੇਂਦਾਂ 'ਤੇ ਅਰਧ ਸੈਂਕੜਾ ਲਗਾਇਆ ਤੇ ਪਾਵਰ ਪਲੇਅ 'ਚ ਸਕੋਰ 6 ਓਵਰ 'ਚ 64 'ਤੇ ਲਿਆ ਖੜ੍ਹਾ ਕੀਤਾ। ਇਸ ਤੋਂ ਬਾਅਦ ਸ਼ੇਫਾਲੀ ਵਰਮਾ ਨੇ 15, ਸਮ੍ਰਿਤੀ ਮੰਧਾਨਾ ਨੇ 61 ਤੇ ਹਰਮਨਪ੍ਰੀਤ ਕੌਰ ਨੇ 20 ਤੇ ਦੀਪਤੀ ਸ਼ਰਮਾ ਨੇ 22 ਦੌੜਾਂ ਬਣਾਈਆਂ। ਇੰਗਲੈਂਡ ਵਲੋਂ ਕੇ. ਬ੍ਰੰਟ ਨੇ 1, ਨੇਤਾਲੀ ਸੀਵੀਅਰ ਵਲੋਂ 1 ਤੇ ਫ੍ਰੇਆ ਕੈਂਪ ਨੇ 2 ਵਿਕਟਾਂ ਲਈਆਂ।ਇਸ ਤੋਂ ਪਹਿਲਾਂ ਭਾਰਤ ਨੇ ਟੂਰਨਾਮੈਂਟ ਦਾ ਪਹਿਲਾ ਮੈਚ ਆਸਟ੍ਰੇਲੀਆ ਤੋਂ ਗੁਆਇਆ ਸੀ ਪਰ ਦੂਜੇ ਮੈਚ 'ਚ ਪਾਕਿਸਤਾਨ ਦੇ ਖ਼ਿਲਾਫ ਤੇ ਤੀਜੇ ਮੈਚ 'ਚ ਬਾਰਬਾਡੋਸ ਦੇ ਖ਼ਿਲਾਫ ਜਿੱਤ ਹਾਸਲ ਕੀਤੀ ਸੀ। ਟੀਚੇ ਦਾ ਪਿੱਛਾ ਕਰਨ ਆਈ ਇੰਗਲੈਂਡ ਵਲੋਂ ਵਲੋਂ ਸੋਫੀਆ ਡੰਕਲੇ ਨੇ 19, ਐਲਿਸ ਕੈਪਸੀ ਨੇ 13 ਤੇ ਡੈਨੀਅਲ ਵ੍ਹਾਈਟ ਨੇ 35 ਤੇ ਐਮੀ ਜੋਨਸ ਨੇ 31 ਤੇ ਨਤਾਲੀ ਸਾਈਵਰ ਨੇ 41 ਦੌੜਾਂ ਬਣਾਈਆਂ। ਭਾਰਤ ਵਲੋਂ ਦੀਪਤੀ ਸ਼ਰਮਾ ਨੇ 1 ਤੇ ਸਨੇਹ ਰਾਣਾ ਨੇ 2 ਵਿਕਟ ਲਏ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ  ਰਾਏ।  ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News