ENG vs RSA : ਰੂਟ ਦੀ ਸ਼ਾਨਦਾਰ ਗੇਂਦਬਾਜ਼ੀ, ਦੱ. ਅਫਰੀਕਾ ''ਤੇ ਜਿੱਤ ਦੇ ਕਰੀਬ

Sunday, Jan 19, 2020 - 10:57 PM (IST)

ENG vs RSA : ਰੂਟ ਦੀ ਸ਼ਾਨਦਾਰ ਗੇਂਦਬਾਜ਼ੀ, ਦੱ. ਅਫਰੀਕਾ ''ਤੇ ਜਿੱਤ ਦੇ ਕਰੀਬ

ਪੋਰਟ ਅਲੀਜਾਬੇਥ— ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਟੈਸਟ ਗੇਂਦਬਾਜ਼ੀ 'ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਤੀਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਦੱਖਣੀ ਅਫਰੀਕਾ ਨੂੰ ਹਾਰ ਵੱਲ ਧੱਕ ਦਿੱਤਾ ਹੈ। ਰੂਟ ਨੇ 31 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਫਾਲੋਆਨ ਖੇਡਦੇ ਹੋਏ ਦੱਖਣੀ ਅਫਰੀਕਾ ਨੇ 6 ਵਿਕਟਾਂ 'ਤੇ 102 ਦੌੜਾਂ ਬਣਾ ਲਈਆਂ। ਹੁਣ ਉਸ ਨੂੰ ਪਾਰੀ ਦੀ ਹਾਰ ਤੋਂ ਬਚਣ ਦੇ ਲਈ 188 ਦੌੜਾਂ ਬਣਾਉਣੀਆਂ ਹਨ। ਦੋ ਦਿਨ 'ਚ ਦੂਜੀ ਬਾਰ ਮੀਂਹ ਦੇ ਕਾਰਨ ਖੇਡ ਰੋਕਣ ਦੇ ਬਾਵਜੂਦ ਇੰਗਲੈਂਡ ਨੇ ਚੌਥੇ ਦਿਨ ਦਬਦਬਾਅ ਬਣਾ ਰੱਖਿਆ।

PunjabKesari
ਦੱਖਣੀ ਅਫਰੀਕਾ ਦੇ ਆਖਰੀ ਚਾਰ ਗੇਂਦਬਾਜ਼ਾਂ ਨੂੰ ਆਊਟ ਕਰਨ 'ਚ ਸਿਰਫ 28 ਗੇਂਦਾਂ ਲੱਗੀਆਂ। ਇਹ ਚਾਰੇ ਬੱਲੇਬਾਜ਼ ਸਿਰਫ ਇਕ ਦੌੜ ਜੋੜ ਕੇ ਆਊਟ ਹੋ ਗਏ ਤੇ ਤਿੰਨੇ ਵਿਕਟਾਂ ਸਟੁਅਰਡ ਬ੍ਰਾਡ ਨੇ ਹਾਸਲ ਕੀਤੀਆਂ। ਦੂਜੀ ਪਾਰੀ 'ਚ ਰੂਟ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ, ਜਿਸ ਨੇ ਪਿਛਲੇ 90 ਟੈਸਟ 'ਚ ਕਦੀਂ ਇਕ ਪਾਰੀ 'ਚ 2 ਤੋਂ ਜ਼ਿਆਦਾ ਵਿਕਟਾਂ ਹਾਸਲ ਨਹੀਂ ਕੀਤੀਆਂ ਸਨ।


author

Gurdeep Singh

Content Editor

Related News