ENG vs RSA : ਇੰਗਲੈਂਡ ਦੇ ਬੱਲੇਬਾਜ਼ਾਂ ਦਾ ਫਿਰ ਖਰਾਬ ਪ੍ਰਦਰਸ਼ਨ

Saturday, Jan 04, 2020 - 12:22 AM (IST)

ENG vs RSA : ਇੰਗਲੈਂਡ ਦੇ ਬੱਲੇਬਾਜ਼ਾਂ ਦਾ ਫਿਰ ਖਰਾਬ ਪ੍ਰਦਰਸ਼ਨ

ਕੇਪਟਾਊਨ— ਇੰਗਲੈਂਡ ਦੇ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਫਿਰ ਖਰਾਬ ਰਿਹਾ ਜਿਸ ਨਾਲ ਟੀਮ ਸ਼ੁੱਕਰਵਾਰ ਨੂੰ ਦੱਖਣੀ ਅਫਰੀਕਾ ਵਿਰੁੱਧ ਦੂਜੇ ਟੈਸਟ ਦੇ ਸ਼ੁਰੂਆਤੀ ਦਿਨ ਦਾ ਖੇਡ ਖਤਮ ਹੋਣ ਤਕ 9 ਵਿਕਟਾਂ 262 ਦੌੜਾਂ ਬਣਾ ਲਈਆਂ ਸਨ। ਇਕ ਸਮੇਂ ਇੰਗਲੈਂਡ ਦਾ ਸਕੋਰ 4 ਵਿਕਟਾਂ 'ਤੇ 185 ਦੌੜਾਂ ਸੀ ਜੋ ਦਿਨ ਦਾ ਖੇਡ ਖਤਮ 9 ਵਿਕਟਾਂ 'ਤੇ 261 ਦੌੜਾਂ ਨਾਲ ਹੋ ਗਿਆ। ਇੰਗਲੈਂਡ ਦੀ ਬੱਲੇਬਾਜ਼ੀ ਦਾ ਹਾਲ ਫਿਰ ਪਹਿਲੇ ਟੈਸਟ ਦੀ ਤਰ੍ਹਾਂ ਹੀ ਰਿਹਾ, ਜਿਸ 'ਚ ਉਸਨੇ ਪਹਿਲੀ ਪਾਰੀ 'ਚ 39 ਦੌੜਾਂ 'ਤੇ 7 ਵਿਕਟਾਂ ਗੁਆ ਦਿੱਤੀਆਂ ਸਨ ਤੇ ਦੂਜੇ 'ਚ ਉਸਦੇ 64 ਦੌੜਾਂ 'ਤੇ 7 ਵਿਕਟਾਂ ਸਨ, ਜਿਸ ਦੌਰਾਨ ਦੱਖਣੀ ਅਫਰੀਕਾ ਨੇ ਉਸ ਨੂੰ 107 ਦੌੜਾਂ ਨਾਲ ਹਰਾ ਦਿੱਤਾ ਸੀ।

PunjabKesari
ਦਿਨ ਦਾ ਖੇਡ ਖਤਮ ਹੋਣ ਤਕ ਓਲੀ ਪੋਪ 56 ਦੌੜਾਂ ਤੇ ਜੇਮਸ ਐਂਡਰਸਨ 3 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹੈ। ਚਾਰ ਸਾਲ ਪਹਿਲਾਂ ਨਿਯੂਲੈਂਡਸ 'ਤੇ 258 ਦੌੜਾਂ ਗੀ ਸਰਵਸ੍ਰੇਸ਼ਠ ਰਿਕਾਰਡ ਪਾਰੀ ਖੇਡਣ ਵਾਲੇ ਬੇਨ ਸਟੋਕਸ ਅਰਧ ਸੈਂਕੜੇ ਤੋਂ ਤਿੰਨ ਦੌੜਾਂ ਨਾਲ ਖੁੰਝ ਗਏ।

PunjabKesari


author

Gurdeep Singh

Content Editor

Related News