ENG v IND : ਜਡੇਜਾ ਨੇ ਕੀਤਾ ਵੱਡਾ ਕਮਾਲ, ਕਪਿਲ ਦੇਵ ਦੀ ਲਿਸਟ ''ਚ ਹੋਏ ਸ਼ਾਮਲ

08/06/2021 9:59:26 PM

ਨਵੀਂ ਦਿੱਲੀ- ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਨੇ ਇੰਗਲੈਂਡ ਵਿਰੁੱਧ ਪਹਿਲੇ ਟੈਸਟ ਵਿਚ 56 ਦੌੜਾਂ ਬਣਾਉਂਦੇ ਹੀ ਭਾਰਤ ਦੇ ਲਈ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ। ਜਡੇਜਾ ਨੇ ਪਹਿਲੀ ਪਾਰੀ ਵਿਚ ਜਦੋਂ ਭਾਰਤੀ ਟੀਮ ਮੱਧਕ੍ਰਮ ਖਿੱਲਰਣ ਤੋਂ ਬਾਅਦ ਸੰਘਰਸ਼ ਕਰਦੇ ਨਜ਼ਰ ਆ ਰਹੇ ਸਨ। ਜਡੇਜਾ ਨੇ ਜ਼ਿਮੇਦਾਰੀ ਵਾਲੀ ਪਾਰੀ ਖੇਡੀ। ਉਨ੍ਹਾਂ ਨੇ 86 ਗੇਂਦਾਂ 'ਚ 8 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 56 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਭਾਰਤ ਦੇ ਲਈ ਟੈਸਟ 'ਚ 2000 ਤੋਂ ਜ਼ਿਆਦਾ ਦੌੜਾਂ ਬਣਾਉਣ ਤੋਂ ਇਲਾਵਾ 200+ ਵਿਕਟਾਂ ਲੈਣ ਵਾਲੇ ਪੰਜਵੇਂ ਕ੍ਰਿਕਟਰ ਬਣ ਗਏ। ਦੇਖੋਂ ਲਿਸਟ

ਇਹ ਖ਼ਬਰ ਪੜ੍ਹੋ- ENG v IND : ਐਂਡਰਸਨ ਨੇ ਭਾਰਤ ਦੇ ਇਸ ਗੇਂਦਬਾਜ਼ ਦਾ ਤੋੜਿਆ ਇਹ ਰਿਕਾਰਡ

PunjabKesari
2000 ਦੌੜਾਂ+ ਭਾਰਤ ਦੇ ਲਈ ਟੈਸਟ 'ਚ 200 ਵਿਕਟਾਂ
ਕਪਿਲ ਦੇਵ (5248 ਦੌੜਾਂ, 434 ਵਿਕਟਾਂ) 
ਅਨਿਲ ਕੁੰਬਲੇ (2506 ਦੌੜਾਂ, 619 ਵਿਕਟਾਂ) 
ਹਰਭਜਨ ਸਿੰਘ (2225 ਦੌੜਾਂ, 417 ਵਿਕਟਾਂ) 
ਰਵੀ ਅਸ਼ਵਿਨ (2685 ਦੌੜਾਂ, 413 ਵਿਕਟਾਂ)
ਰਵਿੰਦਰ ਜਡੇਜਾ (2041 ਦੌੜਾਂ, 221 ਵਿਕਟਾਂ)

ਇਹ ਖ਼ਬਰ ਪੜ੍ਹੋ- ਕੈਲੀਫੋਰਨੀਆ 'ਚ ਸਿਹਤ ਕਰਮਚਾਰੀਆਂ ਲਈ ਜ਼ਰੂਰੀ ਹੋਵੇਗੀ ਕੋਰੋਨਾ ਵੈਕਸੀਨ

PunjabKesari
ਜ਼ਿਕਰਯੋਗ ਹੈ ਕਿ ਇੰਗਲੈਂਡ ਅਤੇ ਭਾਰਤ ਦੇ ਵਿਚਾਲੇ 5 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਨਾਟਿੰਘਮ ਸਥਿਤ ਟ੍ਰੇਂਟ ਬ੍ਰਿਜ ਵਿਚ ਖੇਡਿਆ ਜਾ ਰਿਹਾ ਹੈ। ਇਹ ਸੀਰੀਜ਼ 2023 ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੋਵੇਗੀ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਇੰਗਲੈਂਡ ਦੀ ਪਹਿਲੀ ਪਾਰੀ 183 ਦੌੜਾਂ 'ਤੇ ਢੇਰ ਹੋ ਗਈ। ਜਵਾਬ 'ਚ ਭਾਰਤੀ ਟੀਮ ਪਹਿਲੀ ਪਾਰੀ ਵਿਚ 278  ਦੌੜਾਂ 'ਤੇ ਢੇਰ ਹੋ ਗਈ ਅਤੇ ਇੰਗਲੈਂਡ 'ਤੇ 95 ਦੌੜਾਂ ਦੀ ਬੜ੍ਹਤ ਬਣਾ ਲਈ ਹੈ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News