ENG vs IND: ਇੰਗਲੈਂਡ ''ਚ ਬੱਲੇਬਾਜ਼ੀ ਦੇ ਮਾਮਲੇ ''ਚ ਭੁਵੀ ਤੋਂ ਵੀ ਪਿੱਛੇ ਹੈ ਵਿਰਾਟ

Tuesday, Jul 31, 2018 - 11:51 AM (IST)

ENG vs IND: ਇੰਗਲੈਂਡ ''ਚ ਬੱਲੇਬਾਜ਼ੀ ਦੇ ਮਾਮਲੇ ''ਚ ਭੁਵੀ ਤੋਂ ਵੀ ਪਿੱਛੇ ਹੈ ਵਿਰਾਟ

ਨਵੀਂ ਦਿੱਲੀ— ਵਿਰਾਟ ਕੋਹਲੀ ਨੇ ਦੁਨੀਆ ਭਰ 'ਚ ਦੌੜਾਂ ਬਣਾਈਆਂ ਹਨ, ਪਰ ਇੰਗਲੈਂਡ 'ਚ ਉਨ੍ਹਾਂ ਦਾ ਰਿਕਾਰਡ ਬੇਹੱਦ ਖ਼ਰਾਬ ਰਿਹਾ ਹੈ। ਇਕ ਪਾਸੇ ਜਿੱਥੇ ਸਾਰੀ ਦੁਨੀਆ ਦੇ ਕ੍ਰਿਕਟ ਮਾਹਰ ਕੋਹਲੀ ਨੂੰ ਮਹਾਨ ਕ੍ਰਿਕਟਰ ਮੰਨ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਸ ਵਾਰ ਕੋਹਲੀ ਦਾ ਪ੍ਰਦਰਸ਼ਨ ਚੰਗਾ ਰਹੇਗਾ, ਜਦਕਿ ਕੁਝ ਦਾ ਮੰਨਣਾ ਹੈ ਕਿ ਕੋਹਲੀ ਨੂੰ ਆਪਣੀ ਮਹਾਨਤਾ ਨੂੰ ਸਾਬਤ ਕਰਨ ਲਈ ਇਸ ਵਾਰ ਐਂਡਰਸਨ ਦੇ ਖਿਲਾਫ ਕੁਝ ਖ਼ਾਸ ਕਰਨਾ ਹੋਵੇਗਾ। ਅਜਿਹੇ 'ਚ ਅਸੀਂ ਤੁਹਾਨੂੰ ਇਕ ਅਜਿਹੀ ਜਾਣਕਾਰੀ ਦੇਣ ਜਾ ਰਹੇ ਹਨ, ਜਿਸ ਨੂੰ ਪੜ੍ਹ ਕੇ ਤੁਸੀਂ ਹੈਰਾਨ ਹੋ ਜਾਵੋਗੇ।
Related image
ਵਿਰਾਟ ਕੋਹਲੀ ਦਾ ਰਿਕਾਰਡ ਹੈ ਬੁਰਾ
ਕਪਤਾਨ ਕੋਹਲੀ ਦਾ ਰਿਕਾਰਡ ਇੰਗਲੈਂਡ 'ਚ ਕਾਫੀ ਖਰਾਬ ਰਿਹਾ ਹੈ। ਵਿਰਾਟ ਕੋਹਲੀ ਇੰਗਲੈਂਡ 'ਚ ਖੇਡੇ ਗਏ ਪੰਜ ਟੈਸਟ ਦੀਆਂ 10 ਪਾਰੀਆਂ 'ਚ 13.4 ਦੇ ਔਸਤ ਨਾਲ ਸਿਰਫ 134 ਦੌੜਾਂ ਬਣਾਈਆਂ ਹਨ। ਇੱਥੋਂ ਤੱਕ ਕਿ ਇਸ ਦੌਰਾਨ ਉਨ੍ਹਾਂ ਨੇ ਕੋਈ ਵੀ ਸੈਂਕੜਾ ਜਾਂ ਅਰਧ ਸੈਂਕੜਾ ਨਹੀਂ ਲਗਾਇਆ ਹੈ। ਉਨ੍ਹਾਂ ਦਾ ਸਰਵਸ੍ਰੇਸ਼ਠ ਸਕੋਰ 39 ਦੌੜਾਂ ਦਾ ਰਿਹਾ ਹੈ। 

Image result for virat kohli disappointed in test match
ਭੁਵੀ ਦਾ ਰਿਕਾਰਡ ਹੈ ਬਿਹਤਰ
ਜਦਕਿ ਇਸ ਦੌਰਾਨ ਭੁਵਨੇਸ਼ਵਰ ਕੁਮਾਰ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਪ੍ਰਦਰਸ਼ਨ ਵਿਰਾਟ ਕੋਹਲੀ ਤੋਂ ਬਿਹਤਰ ਹੀ ਸੀ। ਉਨ੍ਹਾਂ ਨੇ ਇਸ ਸੀਰੀਜ਼ 'ਚ 247 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਨ੍ਹਾਂ ਦਾ ਔਸਤ 27.44 ਦਾ ਸੀ। ਜਦਕਿ ਇਸ ਸੀਰੀਜ਼ 'ਚ ਉਨ੍ਹਾਂ ਨੇ ਤਿੰਨ ਅਰਧ ਸੈਂਕੜੇ ਵੀ ਲਗਾਏ ਸਨ। ਜਦਕਿ ਵਿਰਾਟ ਕੋਹਲੀ ਨੇ ਇਸ ਸੀਰੀਜ਼ 'ਚ ਇਕ ਵੀ ਅਰਧ ਸੈਂਕੜਾ ਨਹੀਂ ਲਗਾਇਆ ਸੀ।


Related News