AFG vs ENG : ਜ਼ਾਦਰਾਨ ਦਾ ਸੈਂਕੜਾ, ਅਫਗਾਨਿਸਤਾਨ ਨੇ ਇੰਗਲੈਂਡ ਨੂੰ ਦਿੱਤਾ 326 ਦੌੜਾਂ ਦਾ ਟੀਚਾ
Wednesday, Feb 26, 2025 - 06:27 PM (IST)

ਸਪੋਰਟਸ ਡੈਸਕ- ਚੈਂਪੀਅਨਜ਼ ਟਰਾਫੀ 2025 ਦੇ ਗਰੁੱਪ ਬੀ ਦਾ 8ਵਾਂ ਮੈਚ ਅੱਜ ਇੰਗਲੈਂਡ ਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਜਾ ਰਿਹਾ ਹੈ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਅਫਗਾਨਿਸਤਾਨ ਨੇ ਇਬ੍ਰਾਹਿਮ ਜ਼ਾਦਰਾਨ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ 50 ਓਵਰਾਂ 'ਚ 7 ਵਿਕਟਾਂ ਗੁਆ ਕੇ 325 ਦੌੜਾਂ ਬਣਾਈਆਂ ਤੇ ਇੰਗਲੈਂਡ ਨੂੰ ਜਿੱਤ ਲਈ 326 ਦੌੜਾਂ ਦਾ ਟੀਚਾ ਦਿੱਤਾ। ਅਫਗਾਨਿਸਤਾਨ ਲਈ ਇਬ੍ਰਾਹਿਮ ਜ਼ਾਦਰਾਨ ਨੇ 177 ਦੌੜਾਂ, ਅਜ਼ਮਤੁੱਲ੍ਹਾ ਓਮਰਜ਼ਈ ਨੇ 41 ਦੌੜਾਂ, ਹਸ਼ਮਤੁੱਲ੍ਹਾ ਸ਼ਾਹਿਦੀ ਨੇ 40 ਦੌੜਾਂ ਤੇ ਮੁਹੰਮਦ ਨਬੀ ਨੇ 40 ਦੌੜਾਂ ਬਣਾਈਆਂ। ਇੰਗਲੈਂਡ ਲਈ ਜੋਫਰਾ ਆਰਚਰ ਨੇ 3, ਜੇਮੀ ਓਵਰਟਨ ਨੇ 1, ਆਦਿਲ ਰਾਸ਼ਿਦ ਨੇ 1 ਤੇ ਲਿਆਮ ਲਿਵਿੰਗਸਟੋਨ ਨੇ 2 ਵਿਕਟਾਂ ਝਟਕਾਈਆਂ। ਇਸ ਰੋਮਾਂਚਕ ਮੁਕਾਬਲੇ ਵਿੱਚ ਦੋਵਾਂ ਟੀਮਾਂ ਵਿਚੋਂ ਕਿਸੇ ਵੀ ਟੀਮ ਦੀ ਹਾਰ ਇਸ ਮਹੱਤਵਪੂਰਨ ਟੂਰਨਾਮੈਂਟ ਵਿਚ ਉਸ ਦੇ ਦੇ ਸੈਮੀਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਢਹਿ-ਢੇਰੀ ਕਰ ਦੇਵੇਗੀ ਕਿਉਂਕਿ ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਆਪਣੇ ਸ਼ੁਰੂਆਤੀ ਮੈਚ ਜਿੱਤ ਕੇ ਪਹਿਲਾਂ ਹੀ ਦੋ ਅੰਕ ਪ੍ਰਾਪਤ ਕਰ ਚੁੱਕੇ ਹਨ।
ਦੋਵੇਂ ਟੀਮਾਂ ਦੀ ਪਲੇਇੰਗ 11:
ਇੰਗਲੈਂਡ : ਫਿਲਿਪ ਸਾਲਟ, ਬੇਨ ਡਕੇਟ, ਜੈਮੀ ਸਮਿਥ (ਵਿਕਟਕੀਪਰ), ਜੋ ਰੂਟ, ਹੈਰੀ ਬਰੂਕ, ਜੋਸ ਬਟਲਰ (ਕਪਤਾਨ), ਲਿਆਮ ਲਿਵਿੰਗਸਟੋਨ, ਜੋਫਰਾ ਆਰਚਰ, ਜੈਮੀ ਓਵਰਟਨ, ਆਦਿਲ ਰਾਸ਼ਿਦ, ਮਾਰਕ ਵੁੱਡ
ਅਫਗਾਨਿਸਤਾਨ : ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਇਬਰਾਹਿਮ ਜ਼ਦਰਾਨ, ਸਦੀਕਉੱਲ੍ਹਾ ਅਟਲ, ਰਹਿਮਤ ਸ਼ਾਹ, ਹਸ਼ਮਤੁੱਲਾ ਸ਼ਹੀਦੀ (ਕਪਤਾਨ), ਅਜ਼ਮਤੁੱਲਾ ਉਮਰਜ਼ਈ, ਮੁਹੰਮਦ ਨਬੀ, ਗੁਲਬਦੀਨ ਨਾਇਬ, ਰਾਸ਼ਿਦ ਖਾਨ, ਨੂਰ ਅਹਿਮਦ, ਫਜ਼ਲਹਕ ਫਾਰੂਕੀ