ENG v IND 2nd Test Day 2 : ਦੂਜੇ ਦਿਨ ਦੀ ਖੇਡ ਖਤਮ, ਇੰਗਲੈਂਡ ਦਾ ਸਕੋਰ 119/3

Friday, Aug 13, 2021 - 11:16 PM (IST)

ENG v IND 2nd Test Day 2 : ਦੂਜੇ ਦਿਨ ਦੀ ਖੇਡ ਖਤਮ, ਇੰਗਲੈਂਡ ਦਾ ਸਕੋਰ 119/3

ਸਪੋਰਟਸ ਡੈਸਕ : ਇੰਗਲੈਂਡ ਤੇ ਭਾਰਤ ਵਿਚਾਲੇ ਪੰਜ ਮੈਚਾਂ ਦੀ ਸੀਰੀਜ਼ ਦਾ ਦੂਸਰਾ ਟੈਸਟ ਲਾਰਡਸ ’ਚ ਖੇਡਿਆ ਜਾ ਰਿਹਾ ਹੈ। ਪਹਿਲਾ ਮੈਚ ਬਾਰਿਸ਼ ਕਾਰਨ ਰੱਦ ਹੋਣ ਕਾਰਨ ਦੋਵੇਂ ਟੀਮਾਂ ਇਹ ਮੈਚ ਜਿੱਤ ਕੇ ਸੀਰੀਜ਼ ’ਚ ਬੜ੍ਹਤ ਬਣਾਉਣਾ ਚਾਹੁਣਗੀਆਂ। ਦੂਸਰੇ ਦਿਨ ਪਹਿਲੀ ਪਾਰੀ ’ਚ ਭਾਰਤ 364 ਦੌੜਾਂ ’ਤੇ ਆਲ ਆਊਟ ਹੋ ਗਈ। ਇੰਗਲੈਂਡ ਵੱਲੋਂ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ 5 ਵਿਕਟਾਂ ਲਈਆਂ। ਇਸ ਤੋਂ ਬਾਅਦ ਪਹਿਲੀ ਪਾਰੀ ’ਚ ਖੇਡਣ ਉੱਤਰੀ ਇੰਗਲੈਂਡ ਨੇ ਆਪਣੀਆਂ ਦੋ ਵਿਕਟਾਂ 23 ਦੌੜਾਂ ’ਤੇ ਡੋਮਿਨਿਕ ਸਿਬਲੀ ਤੇ ਹਸੀਬ ਹਮੀਦ ਦੇ ਰੂਪ ’ਚ ਗੁਆ ਦਿੱਤੀਆਂ।

ਇਹ ਵੀ ਪੜ੍ਹੋ : ਐਂਡਰਸਨ ਨੇ ਆਪਣੇ ਨਾਂ ਕੀਤਾ ਇਹ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਪਹਿਲੇ ਗੇਂਦਬਾਜ਼ 

ਇਸ ਤੋਂ ਬਾਅਦ ਜੋਅ ਰੂਟ ਤੇ ਰੋਰੀ ਬਰਨਸ ਨੇ ਵਧੀਆ ਬੱਲੇਬਾਜ਼ੀ ਕੀਤੀ ਪਰ ਰੋਰੀ ਬਰਨਸ ਅਰਧ ਸੈਂਕੜੇ ਤੋਂ ਖੁੰਝ ਗਿਆ ਤੇ ਸ਼ੰਮੀ ਨੇ ਉਸ ਨੂੰ ਐੱਲ. ਬੀ. ਡਬਲਯੂ. ਆਊਟ ਕੀਤਾ। ਦੂਜੇ ਦਿਨ ਦੀ ਖਤਮ ਹੋਣ ’ਤੇ ਇੰਗਲੈਂਡ ਦਾ ਸਕੋਰ ਤਿੰਨ ਵਿਕਟਾਂ ’ਤੇ 119 ਦੌੜਾਂ ਸੀ। ਇਸ ਤੋਂ ਪਹਿਲਾਂ ਅੱਜ ਦਿਨ ਦੀ ਸ਼ੁਰੂਆਤ ਸਮੇਂ ਕੇ. ਐੱਲ. ਰਾਹੁਲ 129 ਦੌੜਾਂ ਬਣਾ ਕੇ ਰਾਬਿਨਸਨ ਦੀ ਗੇਂਦ ’ਤੇ ਸਿਬਲੀ ਹੱਥੋਂ ਕੈਚ ਆਊਟ ਹੋਏ। ਰਿਸ਼ਭ ਪੰਤ ਨੇ 37 ਦੌੜਾਂ ਬਣਾਈਆਂ। ਜ਼ਿਕਰਯੋਗ ਹੈ ਕਿ ਕੱਲ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ ਵਧੀਆ ਸ਼ੁਰੂਆਤ ਕੀਤੀ। ਰੋਹਿਤ ਸ਼ਰਮਾ ਨੇ 145 ਗੇਂਦਾਂ ਵਿਚ 11 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 83 ਦੌੜਾਂ, ਚੇਤੇਸ਼ਵਰ ਪੁਜਾਰਾ 9 ਦੌੜਾਂ, ਕਪਤਾਨ ਵਿਰਾਟ ਕੋਹਲੀ ਨੇ 103 ਗੇਂਦਾਂ 'ਤੇ 3 ਚੌਕਿਆਂ ਦੀ ਮਦਦ ਨਾਲ 42 ਦੌੜਾਂ ਦਾ ਯੋਗਦਾਨ ਦਿੱਤਾ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਦਾ ਸਕੋਰ 3 ਵਿਕਟਾਂ 'ਤੇ 276 ਦੌੜਾਂ ਸੀ। 
 

 


author

Manoj

Content Editor

Related News