ਭਾਰਤ-ਦੱਖਣੀ ਅਫਰੀਕਾ ਟੈਸਟ ਸੀਰੀਜ਼ ''ਚ ਜੋ ਭਾਵਨਾਵਾਂ ਸਨ ਉਹ ਏਸ਼ੇਜ਼ ''ਚ ਨਹੀਂ ਦਿੱਸੀਆਂ : ਇਆਨ ਚੈਪਲ

Monday, Jan 17, 2022 - 10:34 AM (IST)

ਭਾਰਤ-ਦੱਖਣੀ ਅਫਰੀਕਾ ਟੈਸਟ ਸੀਰੀਜ਼ ''ਚ ਜੋ ਭਾਵਨਾਵਾਂ ਸਨ ਉਹ ਏਸ਼ੇਜ਼ ''ਚ ਨਹੀਂ ਦਿੱਸੀਆਂ : ਇਆਨ ਚੈਪਲ

ਸਪੋਰਟਸ ਡੈਸਕ- ਆਸਟਰੇਲੀਆ ਦੇ ਮਹਾਨ ਕ੍ਰਿਕਟਰ ਇਆਨ ਚੈਪਲ ਨੂੰ ਲਗਦਾ ਹੈ ਕਿ ਭਾਰਤ ਤੇ ਦੱਖਣੀ ਅਫ਼ਰੀਕਾ ਦਰਮਿਆਨ ਸਮਾਪਤ ਹੋਈ ਟੈਸਟ ਸੀਰੀਜ਼ ਦੇ ਦੌਰਾਨ ਭਾਵਨਾਵਾਂ ਦਿਖਾਈ ਦਿੱਤੀਆਂ ਜਦਕਿ ਇਕਪਾਸੜ ਏਸ਼ੇਜ਼ ਸੀਰੀਜ਼ 'ਚ ਇਸ ਦੀ ਪੂਰੀ ਤਰ੍ਹਾਂ ਕਮੀ ਦਿਖਾਈ ਦਿੱਤੀ। ਤਿੰਨ ਮੈਚਾਂ ਦੀ ਸੀਰੀਜ਼ ਦੇ ਸ਼ੁਰੂਆਤੀ ਮੈਚ 'ਚ ਕਰਾਰੀ ਹਾਰ ਝੱਲਣ ਦੇ ਬਾਅਦ ਦੱਖਣੀ ਅਫਰੀਕਾ ਨੇ ਸ਼ਾਨਦਾਰ ਤਰੀਕੇ ਨਾਲ ਵਾਪਸੀ ਕਰਦੇ ਹੋਏ ਦੂਜੇ ਤੇ ਤੀਜੇ ਟੈਸਟ 'ਚ ਜਿੱਤ ਦਰਜ ਕਰਕੇ ਸੀਰੀਜ਼ ਨੂੰ 2-1 ਨਾਲ ਆਪਣੇ ਨਾ ਕਰ ਲਿਆ।

ਇਹ ਵੀ ਪੜ੍ਹੋ : ਹਾਸ਼ੀਏ 'ਤੇ ਆਉਣ ਕਾਰਨ ਕੋਹਲੀ ਕੋਲ ਕਪਤਾਨੀ ਛੱਡਣ ਦਾ ਹੀ ਰਸਤਾ ਬਚਿਆ ਸੀ, ਰੋਹਿਤ ਦਾ ਟੈਸਟ ਕਪਤਾਨ ਬਣਨਾ ਤੈਅ

ਚੈਪਲ ਨੇ ਲਿਖਿਆ ਕਿ ਦੱਖਣੀ ਅਫ਼ਰੀਕਾ ਨੇ ਹੈਰਾਨੀ ਭਰੇ ਤਰੀਕੇ ਨਾਲ ਭਾਰਤ ਨੂੰ ਪੁਰਾਣੇ ਜ਼ਮਾਨੇ ਦੀ 'ਡਾਗਫਾਈਟ' ਦੀ ਤਰ੍ਹਾਂ ਹਰਾ ਦਿੱਤਾ ਜਿਸ 'ਚ ਕੁਝ ਰੋਮਾਂਚਕਾਰੀ ਕ੍ਰਿਕਟ ਸ਼ਾਮਲ ਸੀ। ਇਸ 'ਚ ਉਸ ਤਰ੍ਹਾਂ ਦੀਆਂ ਕਾਫ਼ੀ ਭਾਵਨਾਵਾਂ ਸਨ ਜੋ ਏਸ਼ੇਜ਼ ਮੁਕਾਬਲਿਆਂ ਦੇ ਦੌਰਾਨ ਪੂਰੀ ਤਰ੍ਹਾਂ ਨਾਲ ਗ਼ਾਇਬ ਸਨ।

ਇਹ ਵੀ ਪੜ੍ਹੋ : ICC ਅੰਡਰ-19 ਵਿਸ਼ਵ ਕੱਪ : ਭਾਰਤ ਨੇ ਦੱਖਣੀ ਅਫਰੀਕਾ ਨੂੰ 45 ਦੌੜਾਂ ਨਾਲ ਹਰਾਇਆ

PunjabKesari

ਇਸ ਸਾਬਕਾ ਆਸਟਰੇਲੀਆਈ ਕਪਤਾਨ ਨੇ ਕਿਹਾ ਕਿ ਦੱਖਣੀ ਅਫ਼ਰੀਕਾ ਸੀਰੀਜ਼ 'ਚ ਅਜਿਹੀਆਂ ਪਿੱਚਾਂ 'ਤੇ ਪੂਰੀ ਤਰ੍ਹਾਂ ਨਾਲ ਗੇਂਦਬਾਜ਼ਾਂ ਦਾ ਦਬਦਬਾ ਦਿਸਿਆ ਜੋ ਸ਼ਾਇਦ ਫੀਲਡਿੰਗ ਕਰ ਰਹੀ ਟੀਮ ਲਈ ਜ਼ਿਆਦਾ ਫ਼ਾਇਦੇਮੰਦ ਸੀ ਪਰ ਕੁਝ ਸ਼ਾਨਦਾਰ ਬੱਲੇਬਾਜ਼ੀ ਵੀ ਦਿਖਾਈ ਦਿੱਤੀ। ਇਸ 'ਚ ਦੋਵੇਂ ਟੀਮਾਂਪੂਰੀ ਸੀਰੀਜ਼ 'ਚ ਇਕ ਦੂਜੇ ਨੂੰ ਚਣੌਤੀ ਦਿੰਦੀਆਂ ਰਹੀਆਂ ਜਦਕਿ ਰਿਵਾਇਤੀ ਮੁਕਾਬਲੇਬਾਜ਼ ਆਸਟਰੇਲੀਆ ਤੇ ਇੰਗਲੈਂਡ ਦਰਮਿਆਨ ਏਸ਼ੇਜ਼ ਸੀਰੀਜ਼ ਪੂਰੀ ਤਰ੍ਹਾਂ ਨਾਲ ਇਕਪਾਸੜ ਰਹੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News