IPL 2023 : ਖ਼ਿਤਾਬ ਜਿੱਤਣ ਦਾ ਸੁਫ਼ਨਾ ਟੁੱਟਣ 'ਤੇ ਵਿਰਾਟ ਹੋਏ ਨਿਰਾਸ਼, ਸ਼ੇਅਰ ਕੀਤੀ ਭਾਵੁਕ ਪੋਸਟ

Tuesday, May 23, 2023 - 04:49 PM (IST)

IPL 2023 : ਖ਼ਿਤਾਬ ਜਿੱਤਣ ਦਾ ਸੁਫ਼ਨਾ ਟੁੱਟਣ 'ਤੇ ਵਿਰਾਟ ਹੋਏ ਨਿਰਾਸ਼, ਸ਼ੇਅਰ ਕੀਤੀ ਭਾਵੁਕ ਪੋਸਟ

ਸਪੋਰਟਸ ਡੈਸਕ : IPL 2023 'ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਟੀਮ ਦਾ ਸਫਰ ਖਤਮ ਹੋਣ ਤੋਂ ਬਾਅਦ ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਬੈਂਗਲੁਰੂ ਪਲੇਅ ਆਫ ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਈ ਕਿਉਂਕਿ ਉਸ ਨੂੰ ਆਪਣੇ ਆਖਰੀ ਲੀਗ ਮੈਚ ਵਿੱਚ ਗੁਜਰਾਤ ਟਾਈਟਨਜ਼ (ਜੀਟੀ) ਨੇ 6 ਵਿਕਟਾਂ ਨਾਲ ਹਰਾਇਆ ਸੀ। ਇੱਕ ਵਾਰ ਫਿਰ ਆਰਸੀਬੀ ਟੀਮ ਦੇ ਸਮਰਥਕਾਂ ਨੂੰ ਇਸ ਸੀਜ਼ਨ ਵਿੱਚ ਟੀਮ ਦੇ ਪ੍ਰਦਰਸ਼ਨ ਤੋਂ ਨਿਰਾਸ਼ ਹੋਣਾ ਪਿਆ। ਆਪਣੀ ਪੋਸਟ 'ਚ RCB ਟੀਮ ਦੇ ਸਮਰਥਕਾਂ ਦਾ ਧੰਨਵਾਦ ਕਰਦੇ ਹੋਏ ਕੋਹਲੀ ਨੇ ਅਗਲੇ ਸੀਜ਼ਨ 'ਚ ਜ਼ੋਰਦਾਰ ਵਾਪਸੀ ਕਰਨ ਬਾਰੇ ਲਿਖਿਆ ਹੈ।

ਇਹ ਵੀ ਪੜ੍ਹੋ : ਬ੍ਰਿਜਭੂਸ਼ਣ ਦੇ ਬਿਆਨ 'ਤੇ ਬਜਰੰਗ ਪੂਨੀਆ ਦਾ ਪਲਟਵਾਰ, ਕਿਹਾ- ਪਹਿਲਵਾਨ ਨਾਰਕੋ ਟੈਸਟ ਲਈ ਤਿਆਰ

ਵਿਰਾਟ ਕੋਹਲੀ ਨੇ 23 ਮਈ ਨੂੰ ਆਪਣੇ ਟਵੀਟ 'ਚ ਲਿਖਿਆ ਸੀ ਕਿ ਇਸ ਸੀਜ਼ਨ 'ਚ ਕੁਝ ਪਲ ਅਜਿਹੇ ਸਨ, ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ, ਪਰ ਅਸੀਂ ਆਪਣੇ ਟੀਚੇ ਤੋਂ ਪਹਿਲਾਂ ਥੋੜ੍ਹਾ ਜਿਹਾ ਖੁੰਝ ਗਏ। ਅਸੀਂ ਨਿਰਾਸ਼ ਜ਼ਰੂਰ ਹਾਂ ਪਰ ਸਾਨੂੰ ਆਪਣਾ ਸਿਰ ਉੱਚਾ ਰੱਖਣਾ ਚਾਹੀਦਾ ਹੈ। ਮੈਂ ਟੀਮ ਦੇ ਵਫ਼ਾਦਾਰ ਸਮਰਥਕਾਂ ਦਾ ਧੰਨਵਾਦੀ ਹਾਂ। ਮੈਂ ਆਪਣੀ ਟੀਮ, ਕੋਚ, ਪ੍ਰਬੰਧਨ ਅਤੇ ਸਾਥੀ ਖਿਡਾਰੀਆਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ। ਅਸੀਂ ਅਗਲੀ ਵਾਰ ਮਜ਼ਬੂਤੀ ਨਾਲ ਵਾਪਸ ਆਉਣ ਦਾ ਟੀਚਾ ਰੱਖਦੇ ਹਾਂ।

PunjabKesari

ਆਈਪੀਐਲ ਦਾ ਇਹ ਸੀਜ਼ਨ ਬੱਲੇਬਾਜ਼ ਦੇ ਤੌਰ 'ਤੇ ਵਿਰਾਟ ਕੋਹਲੀ ਲਈ ਕਾਫੀ ਚੰਗਾ ਸਾਬਤ ਹੋਇਆ। ਗੁਜਰਾਤ ਦੇ ਖਿਲਾਫ ਮੈਚ 'ਚ ਉਸ ਦੇ ਬੱਲੇ ਨਾਲ ਸੈਂਕੜੇ ਵਾਲੀ ਪਾਰੀ ਵੀ ਦੇਖਣ ਨੂੰ ਮਿਲੀ। ਪਰ ਸ਼ੁਭਮਨ ਗਿੱਲ ਦੇ ਸੈਂਕੜੇ ਦੀ ਬਦੌਲਤ ਆਰਸੀਬੀ ਨੂੰ ਇਸ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਆਰਸੀਬੀ ਦੀ ਹਾਰ ਦੇ ਨਾਲ ਹੀ ਮੁੰਬਈ ਇੰਡੀਅਨਜ਼ ਪਲੇਆਫ ਲਈ ਕੁਆਲੀਫਾਈ ਕਰਨ ਵਿੱਚ ਕਾਮਯਾਬ ਹੋ ਗਈ।

ਇਹ ਵੀ ਪੜ੍ਹੋ : IPL 2023 : ਇਨ੍ਹਾਂ ਚਾਰ ਟੀਮਾਂ ਵਿਚਾਲੇ ਹੋਵੇਗੀ ਪਲੇਅ ਆਫ ਦੀ ਜੰਗ, ਜਾਣੋ ਕਿਹੜੀ ਟੀਮ, ਕਿਸ ਦਿਨ ਤੇ ਕਿਸ ਨਾਲ ਭਿੜੇਗੀ

ਕੋਹਲੀ ਨੇ ਇਸ ਸੀਜ਼ਨ ਵਿੱਚ 14 ਪਾਰੀਆਂ ਵਿੱਚ ਕੁੱਲ 639 ਦੌੜਾਂ ਬਣਾਈਆਂ। ਜਿੱਥੇ ਉਸ ਦੇ ਬੱਲੇ ਤੋਂ ਲਗਾਤਾਰ 2 ਸੈਂਕੜੇ ਦੀ ਪਾਰੀ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਉਹ 6 ਅਰਧ ਸੈਂਕੜੇ ਲਗਾਉਣ ਵਿੱਚ ਵੀ ਕਾਮਯਾਬ ਰਹੇ। IPL 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਮਾਮਲੇ 'ਚ ਵਿਰਾਟ ਕੋਹਲੀ ਹੁਣ ਪਹਿਲੇ ਨੰਬਰ 'ਤੇ ਆ ਗਏ ਹਨ, ਜਿਸ ਦੇ ਨਾਂ 'ਤੇ ਹੁਣ ਕੁੱਲ 7 ਸੈਂਕੜੇ ਦਰਜ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News