ਉੱਭਰਦਾ ਹੋਇਆ ਪੰਜਾਬੀ ਗੱਭਰੂ ਉਦੈ ਪ੍ਰਤਾਪ ਕਰੇਗਾ ਅੰਡਰ-19 ਏਸ਼ੀਆ ਕੱਪ 'ਚ ਭਾਰਤ ਦੀ ਕਪਤਾਨੀ

Sunday, Nov 26, 2023 - 07:40 PM (IST)

ਉੱਭਰਦਾ ਹੋਇਆ ਪੰਜਾਬੀ ਗੱਭਰੂ ਉਦੈ ਪ੍ਰਤਾਪ ਕਰੇਗਾ ਅੰਡਰ-19 ਏਸ਼ੀਆ ਕੱਪ 'ਚ ਭਾਰਤ ਦੀ ਕਪਤਾਨੀ

ਚੰਡੀਗੜ੍ਹ- ਅਗਲੇ ਮਹੀਨੇ ਤੋਂ ਦੁਬਈ 'ਚ ਸ਼ੁਰੂ ਹੋਣ ਵਾਲੇ ਪੁਰਸ਼ਾਂ ਦੇ ਅੰਡਰ-19 ਏਸ਼ੀਆ ਕੱਪ ਲਈ ਪੰਜਾਬ ਦੇ ਉਦੈ ਪ੍ਰਤਾਪ ਸਿੰਘ ਨੂੰ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਰਾਜਸਥਾਨ 'ਚ ਜਨਮੇ ਉਦੈ 14 ਸਾਲ ਦੀ ਉਮਰ 'ਚ ਕ੍ਰਿਕਟ ਦਾ ਸੁਪਨਾ ਦੇਖਦੇ ਹੋਏ ਪਰਿਵਾਰ ਸਮੇਤ ਪੰਜਾਬ ਆ ਗਿਆ, ਜਿੱਥੇ ਉਸ ਨੇ ਪੰਜਾਬ ਵੱਲੋਂ ਅੰਡਰ-14, ਅੰਡਰ-16 ਅਤੇ ਅੰਡਰ-19 ਟੀਮਾਂ 'ਚ ਖੇਡਦੇ ਹੋਏ ਸ਼ਾਨਦਾਰ ਬੱਲੇਬਾਜ਼ੀ ਕੀਤੀ। ਭਾਰਤ ਆਪਣੇ ਲੀਗ ਮੈਚਾਂ 'ਚ 8 ਦਸੰਬਰ ਨੂੰ ਅਫ਼ਗਾਨਿਸਤਾਨ, 10 ਦਸੰਬਰ ਨੂੰ ਪਾਕਿਸਤਾਨ ਅਤੇ 12 ਦਸੰਬਰ ਨੂੰ ਨੇਪਾਲ ਖ਼ਿਲਾਫ਼ ਖੇਡੇਗਾ। 

ਇਹ ਵੀ ਪੜ੍ਹੋ- ਸ਼ੰਮੀ ਨੇ ਸਾਂਝਾ ਕੀਤਾ WC2015 ਦਾ ਦਰਦ, ਡਾਕਟਰਾਂ ਨੇ ਕਿਹਾ ਸੀ ਖੇਡਣਾ ਤਾਂ ਦੂਰ ਹੁਣ ਤੁਰ ਵੀ ਨਹੀਂ ਸਕੋਗੇ

ਉਦੈ ਨੇ ਭਾਰਤ ਦੀ ਬੀ ਟੀਮ ਦੀ ਕਪਤਾਨੀ ਕਰਦੇ ਹੋਏ ਚੈਲੰਜਰ ਟ੍ਰਾਫੀ ਦੇ 5 ਮੈਚਾਂ 'ਚ ਸ਼ਾਨਦਾਰ 297 ਦੌੜਾਂ ਬਣਾਈਆਂ ਸਨ, ਜਿਸ ਕਾਰਨ ਉਸ ਨੂੰ ਬੀ.ਸੀ.ਸੀ.ਆਈ. ਦੀ ਜੂਨੀਅਰ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ। ਇਸ ਬਾਰੇ ਉਦੈ ਨੇ ਕਿਹਾ ਕਿ ਚੈਲੰਜਰ ਟ੍ਰਾਫੀ ਦੇ ਪ੍ਰਦਰਸ਼ਨ ਨੇ ਉਸ ਨੂੰ ਕਾਫ਼ੀ ਆਤਮਵਿਸ਼ਵਾਸ ਦਿਵਾਇਆ ਹੈ। ਉਸ ਨੇ ਇਹ ਵੀ ਕਿਹਾ ਕਿ ਅੰਡਰ-19 ਟੀਮ ਦਾ ਹਿੱਸਾ ਬਣ ਕੇ ਆਪਣੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਇਹ ਬਹੁਤ ਵੱਡਾ ਮੌਕਾ ਹੈ। ਏਸ਼ੀਆ ਕੱਪ ਟੂਰਨਾਮੈਂਟ ਦੇ ਇਤਿਹਾਸ 'ਚ ਭਾਰਤੀ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਸ ਨੇ ਕਿਹਾ ਕਿ ਇਸ ਸਮੇਂ ਉਹ ਟੂਰਨਾਮੈਂਟ 'ਚ ਬਹੁਤ ਸਾਰੀਆਂ ਦੌੜਾਂ ਬਣਾਉਣ ਬਾਰੇ ਸੋਚ ਰਿਹਾ ਹੈ। 

ਉਦੈ ਦੇ ਪਿਤਾ ਵੀ ਪਹਿਲਾਂ ਕ੍ਰਿਕਟ ਖੇਡਦੇ ਸਨ। ਉਹ ਚਾਹੁੰਦੇ ਹਨ ਕਿ ਉਦੈ ਆਪਣਾ ਕ੍ਰਿਕਟਰ ਬਣਨ ਦਾ ਸੁਫ਼ਨਾ ਪੂਰਾ ਕਰੇ। ਉਦੈ ਤੋਂ ਇਲਾਵਾ ਲੁਧਿਆਣਾ ਦੇ ਤੇਜ਼ ਗੇਂਦਬਾਜ਼ ਆਰਾਧਿਆ ਸ਼ੁਕਲਾ ਨੂੰ ਵੀ ਭਾਰਤੀ ਅੰਡਰ-19 ਟੀਮ ਲਈ ਚੁਣਿਆ ਗਿਆ ਹੈ। ਆਰਾਧਿਆ ਦੇ ਦਾਦਾ ਡਾ. ਫਕੀਰ ਚੰਦ ਸਾਬਕਾ ਪ੍ਰੋਫੈਸਰ ਰਹਿ ਚੁੱਕੇ ਹਨ ਤੇ ਮੰਨੇ-ਪ੍ਰਮੰਨੇ ਲੇਖਕ ਵੀ ਹਨ, ਜਦੋਂ ਤੋਂ ਉਨ੍ਹਾਂ ਦੇ ਪੋਤੇ ਦੀ ਟੀਮ 'ਚ ਚੋਣ ਹੋਈ ਹੈ, ਉਨ੍ਹਾਂ ਦੇ ਘਰ 'ਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ। 

ਇਹ ਵੀ ਪੜ੍ਹੋ- ਮੁੜ ਵਿਵਾਦਾਂ 'ਚ ਘਿਰੇ ਸਾਬਕਾ ਕ੍ਰਿਕਟਰ ਐੱਸ. ਸ਼੍ਰੀਸੰਥ, ਜਾਣੋ ਕੀ ਹੈ ਪੂਰਾ ਮਾਮਲਾ

ਸਾਬਕਾ ਅੰਡਰ-19 ਟੀਮ ਮੈਂਬਰ ਮਨੀਸ਼ ਸ਼ਰਮਾ, ਜੋ ਹੁਣ ਕੋਚ ਬਣ ਗਏ ਹਨ, ਨੇ ਦੱਸਿਆ ਕਿ ਉਦੈ ਪਿਛਲੇ 2 ਸਾਲਾਂ ਤੋਂ ਪੰਜਾਬ ਦੀ ਅੰਡਰ-19 ਟੀਮ ਦਾ ਹਿੱਸਾ ਰਿਹਾ ਹੈ ਤੇ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਉਹ ਨੰਬਰ 3 'ਤੇ ਬੱਲੇਬਾਜ਼ੀ ਕਰਦਾ ਹੈ ਤੇ ਟੀਮ ਨੂੰ ਵਧੀਆ ਸ਼ੁਰੂਆਤ ਦਿਵਾਉਣ 'ਚ ਕਾਫ਼ੀ ਯੋਗਦਾਨ ਦਿੰਦਾ ਹੈ। ਉਮੀਦ ਹੈ ਕਿ ਉਹ ਏਸ਼ੀਆ ਕੱਪ 'ਚ ਵੀ ਵਧੀਆ ਪ੍ਰਦਰਸ਼ਨ ਕਰੇਗਾ ਤੇ ਅੰਡਰ-19 ਵਿਸ਼ਵ ਕੱਪ ਟੀਮ 'ਚ ਆਪਣਾ ਨਾਂ ਦਰਜ ਕਰਵਾਏਗਾ। ਦੱਸ ਦੇਈਏ ਕਿ ਭਾਰਤ ਪਿਛਲੀ ਵਾਰ ਦਾ ਅੰਡਰ-19 ਚੈਂਪੀਅਨ ਹੈ ਤੇ ਟੂਰਨਾਮੈਂਟ ਇਤਿਹਾਸ ਦੀ ਸਭ ਤੋਂ ਸਫਲ ਟੀਮ ਹੈ। ਸਾਲ 1989 ਤੋਂ ਸ਼ੁਰੂ ਹੋਏ ਇਸ ਟੂਰਨਾਮੈਂਟ ਦੇ ਹੁਣ ਤੱਕ 9 ਸੀਜ਼ਨ ਹੋਏ ਹਨ, ਜਿਨ੍ਹਾਂ 'ਚੋਂ 8 ਭਾਰਤ ਨੇ ਜਿੱਤੇ ਹਨ।

ਇਹ ਵੀ ਪੜ੍ਹੋ- ਭਾਰਤ ਨੇ ਸਥਾਪਿਤ ਕੀਤਾ ਇਕ ਹੋਰ ਕੀਰਤੀਮਾਨ, ਹੁਣ ਟੀ-20 'ਚ ਆਪਣੇ ਨਾਂ ਕੀਤਾ ਇਹ ਵੱਡਾ ਰਿਕਾਰਡ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News