ਦੱਖਣੀ ਅਫਰੀਕੀ ਖਿਡਾਰੀਆਂ ਦੇ IPL ਨੂੰ ਤਰਜੀਹ ਦੇਣ 'ਤੇ ਐਲਗਰ ਨੂੰ ਦਿੱਕਤ ਨਹੀਂ
Tuesday, Mar 29, 2022 - 03:04 PM (IST)
ਡਰਬਨ- ਦੱਖਣੀ ਅਫਰੀਕਾ ਦੇ ਟੈਸਟ ਕਪਤਾਨ ਡੀਨ ਐਲਗਰ ਦਾ ਕਹਿਣਾ ਹੈ ਕਿ ਆਪਣੇ ਦੇਸ਼ ਦੇ ਖਿਡਾਰੀਆਂ ਦੇ ਬੰਗਲਾਦੇਸ਼ ਦੇ ਖ਼ਿਲਾਫ਼ ਟੈਸਟ ਸੀਰੀਜ਼ ਦੇ ਬਜਾਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨੂੰ ਚੁਣਨ ਦੇ ਫ਼ੈਸਲੇ ਨਾਲ ਸਹਿਜ ਮਹਿਸੂਸ ਕਰ ਰਹੇ ਹਨ ਕਿਉਂਕਿ ਇਨ੍ਹਾਂ ਦੋ 'ਚੋਂ ਇਕ ਨੂੰ ਚੁਣਨ ਲਈ ਕਹੇ ਜਾਣ 'ਤੇ ਉਨ੍ਹਾਂ ਨੂੰ ਥੋੜ੍ਹੀ ਅਸਹਿਜ ਸਥਿਤੀ 'ਚ ਪਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : GT vs LSG : ਹਾਰਦਿਕ ਪੰਡਯਾ ਦਾ ਵਿਕਟ ਝਟਕਾ ਕੇ ਸੈਲੀਬ੍ਰੇਸ਼ਨ ਮਨਾਉਣਾ ਭੁੱਲੇ ਕਰੁਣਾਲ
ਇਸ ਮਹੀਨੇ ਦੀ ਸ਼ੁਰੂਆਤ 'ਚ ਐਲਗਰ ਨੇ ਆਪਣੇ ਸਾਥੀਆਂ ਤੋਂ ਆਈ. ਪੀ. ਐੱਲ. 'ਤੇ ਬੰਗਲਾਦੇਸ਼ ਦੇ ਖ਼ਿਲਾਫ਼ ਸੀਰੀਜ਼ ਨੂੰ ਚੁਣਨ ਦੀ ਬੇਨਤੀ ਕੀਤੀ ਸੀ ਤੇ ਇਸ ਨੂੰ ਉਨ੍ਹਾਂ ਦੀ ਵਫਾਦਾਰੀ ਦੀ ਪ੍ਰੀਖਿਆ ਦੱਸਿਆ ਸੀ। ਦੱਖਣੀ ਅਫਰੀਕਾ ਦੇ ਜਿਨ੍ਹਾਂ ਖਿਡਾਰੀਆਂ ਨੂੰ ਟੈਸਟ ਟੀਮ 'ਚ ਚੁਣਿਆ ਗਿਆ ਸੀ ਉਨ੍ਹਾਂ ਨੇ ਵੀਰਵਾਰ ਨੂੰ ਬੰਗਲਾਦੇਸ਼ ਦੇ ਖ਼ਿਲਾਫ਼ ਸ਼ੁਰੂ ਹੋਣ ਵਾਲੀ ਸੀਰੀਜ਼ ਦੇ ਬਜਾਏ ਆਈ. ਪੀ. ਐੱਲ. ਨੂੰ ਤਰਜੀਹ ਦਿੱਤੀ।
ਇਹ ਵੀ ਪੜ੍ਹੋ : ਮੀਰਾਬਾਈ ਚਾਨੂ 'ਬੀ.ਬੀ.ਸੀ. ਸਾਲ ਦੀ ਸਰਵਸ੍ਰੇਸ਼ਠ ਮਹਿਲਾ ਖਿਡਾਰੀ' ਦਾ ਪੁਰਸਕਾਰ
ਐਲਗਰ ਨੇ ਕਿਹਾ, 'ਮੈਂ ਉਨ੍ਹਾਂ ਖਿਡਾਰੀਆਂ ਦੇ ਨਾਲ ਬੈਠਣ ਨੂੰ ਸਹਿਜ ਹਾਂ ਜੋ ਇੱਥੇ ਨਹੀਂ ਹਨ। ਮੈਂ ਉਨ੍ਹਾਂ ਖਿਡਾਰੀਆਂ ਦੀ ਮਾਨਸਿਕਤਾ ਜਾਨਣ ਲਈ ਉਨ੍ਹਾਂ ਨਾਲ ਅਸਲ 'ਚ ਕੁਝ ਚੰਗੀ ਤੇ ਵਿਸਥਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਜੋ ਜਵਾਬ ਦਿੱਤਾ ਮੈਂ ਉਸ ਨੂੰ ਲੈ ਕੇ ਸਹਿਜ ਹਾਂ।' ਬੰਗਲਾਦੇਸ਼ ਦੇ ਖ਼ਿਲਾਫ਼ ਸੀਰੀਜ਼ 'ਚ ਦੱਖਣੀ ਅਫਰੀਕਾ ਨੂੰ ਆਪਣੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ, ਲੁੰਗੀ ਐਨਗਿਡੀ ਤੇ ਮਾਰਕੋ ਜੇਨਸੇਨ ਦੇ ਇਲਾਵਾ ਸੱਟ ਤੋਂ ਉੱਭਰ ਰਹੇ ਐਨਰਿਕ ਨਾਰਤਜੇ ਦੀ ਕਮੀ ਮਹਿਸੂਸ ਹੋਵੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।