ਡੋਪਿੰਗ ਪਾਬੰਦੀ ਕਾਰਨ ਮਿਸਰ ਦੇ ਵੇਟ ਲਿਫਟਰ ਵਿਸ਼ਵ ਚੈਂਪੀਅਨਸ਼ਿਪ ''ਚੋਂ ਬਾਹਰ

Wednesday, Sep 18, 2019 - 10:15 PM (IST)

ਡੋਪਿੰਗ ਪਾਬੰਦੀ ਕਾਰਨ ਮਿਸਰ ਦੇ ਵੇਟ ਲਿਫਟਰ ਵਿਸ਼ਵ ਚੈਂਪੀਅਨਸ਼ਿਪ ''ਚੋਂ ਬਾਹਰ

ਲੁਸਾਨੇ— ਮਿਸਰ ਦੇ ਵੇਟ ਲਿਫਟਰ ਅੰਤਰਰਾਸ਼ਟਰੀ ਵੇਟ ਲਿਫਟਿੰਗ ਮਹਾਸੰਘ ਵੱਲੋਂ ਡੋਪਿੰਗ ਮਾਮਲੇ ਵਿਚ ਲਾਈ ਗਈ ਪਾਬੰਦੀ ਕਾਰਨ ਥਾਈਲੈਂਡ 'ਚ ਬੁੱਧਵਾਰ ਨੂੰ ਸ਼ੁਰੂ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਨਹੀਂ ਲੈ ਸਕਣਗੇ। ਆਈ. ਡਬਲਯੂ. ਐੱਫ. ਨੇ ਇਕ ਬਿਆਨ ਵਿਚ ਕਿਹਾ ਕਿ ਮਿਸਰ 'ਤੇ 12 ਸਤੰਬਰ ਤੋਂ 2 ਸਾਲ ਦੀ ਪਾਬੰਦੀ ਲਾਈ ਗਈ ਹੈ। ਮਿਸਰ ਦੇ ਮਹਾਸੰਘ ਨੂੰ ਖੇਡ ਪੰਚਾਟ 'ਚ ਅਪੀਲ ਲਈ 21 ਦਿਨ ਦਾ ਸਮਾਂ ਦਿੱਤਾ ਗਿਆ ਹੈ। ਆਈ. ਡਬਲਯੂ. ਐੱਫ. ਨੇ ਕਿਹਾ ਕਿ ਇਸ ਮਾਮਲੇ 'ਚ ਅੱਗੇ ਕੋਈ ਬਿਆਨ ਜਾਰੀ ਨਹੀਂ ਕੀਤਾ ਜਾਵੇਗਾ।


author

Gurdeep Singh

Content Editor

Related News