ECB ਨੇ ICC ਤੋਂ ਕੋਰੋਨਾ ਪਾਜ਼ੇਟਿਵ ਕ੍ਰਿਕਟਰ ਦੀ ਜਗ੍ਹਾ ਦੂਜੇ ਖਿਡਾਰੀ ਦਾ ਮੰਗਿਆ ਬਦਲ
Saturday, May 30, 2020 - 04:15 PM (IST)
ਲੰਡਨ : ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਆਈ. ਸੀ. ਸੀ.) ਦੇ ਅਧਿਕਾਰੀਆਂ ਨੂੰ ਉਮੀਦ ਹੈ ਕਿ ਜਦੋਂ ਵੈਸਟਇੰਡੀਜ਼ ਅਤੇ ਪਾਕਿਸਤਾਨ ਦੀਆਂ ਟੀਮਾਂ ਟੈਸਟ ਸੀਰੀਜ਼ ਦੇ ਲਈ ਉਸ ਦੇ ਦੇਸ਼ ਦਾ ਦੌਰਾ ਕਰੇਗੀ ਤਾਂ ਕੌਮਾਂਤਰੀ ਕ੍ਰਿਕਟਰ ਪਰੀਸ਼ਦ (ਆਈ. ਸੀ. ਸੀ.) ਕੋਰੋਨਾ ਵਾਇਰਸ ਨਾਲ ਇਨਫੈਕਟਡ ਖਿਡਾਰੀ ਦੀ ਜਗ੍ਹਾ ਦੂਜੇ ਖਿਡਾਰੀ ਨੂੰ ਮੈਦਾਨ 'ਤੇ ਉਤਾਰਨ ਦੀ ਮੰਜ਼ੂਰੀ ਦੇਵੇਗਾ। ਬੀ. ਬੀ. ਸੀ. ਦੀ ਰਿਪੋਰਟ ਮੁਤਾਬਕ, ਈ. ਸੀ. ਬੀ. ਖੇਡ ਦੇ ਹਾਲਾਤਾਂ 'ਚ ਬਦਲਾਵਾਂ ਨੂੰ ਲੈ ਕੇ ਆਈ. ਸੀ. ਸੀ. ਨਾਲ ਗੱਲਬਾਤ ਕਰ ਰਿਹਾ ਹੈ।
ਈ. ਸੀ. ਬੀ. ਦੇ ਨਿਰਦੇਸ਼ਕ ਸਟੀਵ ਐਲਵਾਰਥੀ ਨੇ ਕਿਹਾ ਕਿ ਕੋਵਿਡ-19 ਨਾਲ ਇਨਫੈਕਟਡ ਖਿਡਾਰੀ ਦੇ ਬਦਲਾਅ ਦੇ ਬਾਰੇ ਵਿਚ ਆਈ. ਸੀ. ਸੀ. ਅਜੇ ਵੀ ਵਿਚਾਰ ਕਰ ਰਿਹਾ ਹੈ। ਉਸ 'ਤੇ ਅਜੇ ਵੀ ਸਿਹਮਤੀ ਦੀ ਜ਼ਰੂਰਤ ਹੈ। ਮੈਨੂੰ ਉਮੀਦ ਹੈ ਕਿ ਜੁਲਾਈ ਵਿਚ ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਇਹ ਚੰਗੀ ਤਰ੍ਹਾਂ ਨਾਲ ਲਾਗੂ ਹੋਵੇਗਾ। ਇਹ ਬਦਲਾਅ ਟੈਸਟ ਕ੍ਰਿਕਟ ਵਿਚ ਲਾਗੂ ਹੋਵੇਗਾ, ਵਨ ਡੇ ਅਤੇ ਟੀ-20 ਕੌਮਾਂਤਰੀ ਵਿਚ ਨਹੀਂ। ਫਿਲਹਾਲ ਟੈਸਟ ਦੌਰਾਨ ਖਿਡਾਰੀ ਨੂੰ ਬੇਹੋਸ਼ ਹੋਣ ਦੀ ਸਥਿਤੀ ਵਿਚ ਬਦਲਿਆ ਜਾ ਸਕਦਾ ਹੈ। ਸੱਟ ਜਾਂ ਦੂਜੀ ਕਿਸੇ ਬੀਮਾਰੀ ਦੇ ਹਾਲਾਤ ਵਿਚ ਦੂਜਾ ਖਿਡਾਰੀ ਫੀਲਡਿੰਗ ਕਰ ਸਕਦਾ ਹੈ ਪਰ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਨਹੀਂ। ਈ. ਸੀ. ਬੀ. ਨੇ ਘਰੇਲੂ ਸੈਸ਼ਨ ਨੂੰ ਇਕ ਅਗਸਤ ਤਕ ਮੁਲਤਵੀ ਕਰ ਦਿੱਤਾ ਹੈ ਪਰ ਵੈਸਟਿੰਡੀਜ਼ ਅਤੇ ਪਾਕਿਸਤਾਨ ਖਿਲਾਫ ਟੈਸਟ ਸੀਰੀਜ਼ ਜੈਵਿਕ ਰੂਪ ਤੋਂ ਸੁਰੱਖਿਅਤ ਵਾਤਾਵਰਣ ਵਿਚ ਕਰਾਉਣ ਦੀ ਯੋਜਨਾ ਬਣਾ ਰਿਹਾ ਹੈ।