ਬ੍ਰੈਂਡਨ ਮੈਕੁਲਮ ਦੀ ਵਧੀ ਮੁਸ਼ਕਲ, ਇੰਗਲੈਂਡ ਕ੍ਰਿਕਟ ਬੋਰਡ ਨੇ ਸ਼ੁਰੂ ਕੀਤੀ ਸੱਟੇਬਾਜ਼ੀ ਨਾਲ ਜੁੜੇ ਇਸ਼ਤਿਹਾਰਾਂ ਦੀ ਜਾਂਚ

Friday, Apr 14, 2023 - 03:39 PM (IST)

ਬ੍ਰੈਂਡਨ ਮੈਕੁਲਮ ਦੀ ਵਧੀ ਮੁਸ਼ਕਲ, ਇੰਗਲੈਂਡ ਕ੍ਰਿਕਟ ਬੋਰਡ ਨੇ ਸ਼ੁਰੂ ਕੀਤੀ ਸੱਟੇਬਾਜ਼ੀ ਨਾਲ ਜੁੜੇ ਇਸ਼ਤਿਹਾਰਾਂ ਦੀ ਜਾਂਚ

ਲੰਡਨ (ਭਾਸ਼ਾ)- ਇੰਗਲੈਂਡ ਦੇ ਮੁੱਖ ਕੋਚ ਬ੍ਰੈਂਡਨ ਮੈਕੁਲਮ ਆਨਲਾਈਨ ਸੱਟੇਬਾਜ਼ੀ ਦੇ ਇਸ਼ਤਿਹਾਰਾਂ ਵਿੱਚ ਦਿਖਾਈ ਦੇਣ ਕਾਰਨ ਮੁਸ਼ਕਲ ਵਿੱਚ ਫਸ ਗਏ ਹਨ, ਕਿਉਂਕਿ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈ.ਸੀ.ਬੀ.) ਜਾਂਚ ਕਰ ਰਿਹਾ ਹੈ ਕਿ ਕਿਤੇ ਇਹ ਉਸਦੇ ਭ੍ਰਿਸ਼ਟਾਚਾਰ ਰੋਕੂ ਨਿਯਮਾਂ ਦੀ ਉਲੰਘਣਾ ਤਾਂ ਨਹੀਂ ਹੈ। ਨਿਊਜ਼ੀਲੈਂਡ ਦਾ ਸਾਬਕਾ ਕਪਤਾਨ ਜਨਵਰੀ ਵਿੱਚ ਸੱਟੇਬਾਜ਼ੀ ਸੰਗਠਨ '22Bet' ਦਾ ਬ੍ਰਾਂਡ ਅੰਬੈਸਡਰ ਬਣਿਆ ਸੀ ਅਤੇ ਉਸ ਤੋਂ ਬਾਅਦ ਉਹ ਉਸ ਦੇ ਆਨਲਾਈਨ ਇਸ਼ਤਿਹਾਰਾਂ ਵਿੱਚ ਨਜ਼ਰ ਆਇਆ। ਉਸ ਨੇ 27 ਮਾਰਚ ਨੂੰ ਆਪਣੇ ਫੇਸਬੁੱਕ ਪੇਜ 'ਤੇ ਇੱਕ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿੱਚ ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ 22ਬੇਟ ਦਾ ਪ੍ਰਚਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ ਖ਼ਿਲਾਫ਼ ਜਿੱਤ ਦੇ ਬਾਵਜੂਦ ਹਾਰਦਿਕ ਪੰਡਯਾ ਕਰ ਬੈਠੇ ਇਹ ਗ਼ਲਤੀ, ਲੱਗਾ 12 ਲੱਖ ਰੁਪਏ ਦਾ ਜੁਰਮਾਨਾ

ਬੀਬੀਸੀ ਅਨੁਸਾਰ ਈ.ਸੀ.ਬੀ. ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਬ੍ਰੈਂਡਨ ਨਾਲ 22ਬੇਟ ਦੇ ਸਬੰਧਾਂ ਬਾਰੇ ਚਰਚਾ ਕਰ ਰਹੇ ਹਾਂ। ਸਾਡੇ ਕੋਲ ਸੱਟੇਬਾਜ਼ੀ ਨੂੰ ਲੈ ਕੇ ਨਿਯਮ ਹਨ ਅਤੇ ਅਸੀਂ ਹਮੇਸ਼ਾ ਇਹ ਯਕੀਨੀ ਕਰਦੇ ਹਾਂ ਕਿ ਉਨ੍ਹਾਂ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾਵੇ। ਈ.ਸੀ.ਬੀ. ਨੇ ਹਾਲਾਂਕਿ ਸਪੱਸ਼ਟ ਕੀਤਾ ਕਿ ਮੈਕੁਲਮ ਫਿਲਹਾਲ ਕਿਸੇ ਜਾਂਚ ਦੇ ਅਧੀਨ ਨਹੀਂ ਹੈ। ਨਿਊਜ਼ੀਲੈਂਡ ਦੇ ਪ੍ਰਾਬਲਮ ਗੈਂਬਲਿੰਗ ਫਾਊਂਡੇਸ਼ਨ ਨੇ ਪਿਛਲੇ ਹਫ਼ਤੇ ਇਨ੍ਹਾਂ ਇਸ਼ਤਿਹਾਰਾਂ ਬਾਰੇ ਈ.ਸੀ.ਬੀ. ਨੂੰ ਸ਼ਿਕਾਇਤ ਕੀਤੀ ਸੀ। ਮੈਕੁਲਮ ਦੇ ਕੋਚ ਦਾ ਅਹੁਦਾ ਸੰਭਾਲਣ ਤੋਂ ਬਾਅਦ ਇੰਗਲੈਂਡ ਨੇ ਪਿਛਲੇ 12 ਵਿੱਚੋਂ 10 ਟੈਸਟ ਮੈਚ ਜਿੱਤੇ ਹਨ।

ਇਹ ਵੀ ਪੜ੍ਹੋ: ਅੰਪਾਇਰਾਂ 'ਤੇ ਟਿੱਪਣੀ ਕਰ ਕਸੂਤੇ ਘਿਰੇ ਅਸ਼ਵਿਨ, ਲੱਗਾ ਭਾਰੀ ਜੁਰਮਾਨਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News