ECB ਨੇ ਤੁਰੰਤ ਪ੍ਰਭਾਵ ਨਾਲ ਮਹਿਲਾ ਕ੍ਰਿਕਟ ''ਚ ''ਟ੍ਰਾਂਸਜੈਂਡਰ'' ਖਿਡਾਰੀਆਂ ''ਤੇ ਲਾਈ ਪਾਬੰਦੀ

Saturday, May 03, 2025 - 12:14 AM (IST)

ECB ਨੇ ਤੁਰੰਤ ਪ੍ਰਭਾਵ ਨਾਲ ਮਹਿਲਾ ਕ੍ਰਿਕਟ ''ਚ ''ਟ੍ਰਾਂਸਜੈਂਡਰ'' ਖਿਡਾਰੀਆਂ ''ਤੇ ਲਾਈ ਪਾਬੰਦੀ

ਲੰਡਨ (ਭਾਸ਼ਾ)– ਇੰਗਲੈਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਸ਼ੁੱਕਰਵਾਰ ਨੂੰ 'ਟ੍ਰਾਂਸਜੈਂਡਰ' ਖਿਡਾਰੀਆਂ ਨੂੰ ਮਹਿਲਾ ਤੇ ਲੜਕੀਆਂ ਦੇ ਮੈਚਾਂ ਵਿਚ ਮੁਕਾਬਲੇਬਾਜ਼ੀ ਕਰਨ ਤੋਂ ਪਾਬੰਦੀਸ਼ੁਦਾ ਕਰ ਦਿੱਤਾ ਹੈ। 'ਫੁੱਟਬਾਲ ਐਸੋਸੀਏਸ਼ਨ' (ਐੱਫ. ਏ.) ਨੇ ਵੀ ਇਸ ਤਰ੍ਹਾਂ ਦਾ ਫੈਸਲਾ ਕੀਤਾ ਹੈ ਤੇ ਉਸਦੇ ਅਜਿਹਾ ਕਰਨ ਦੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਈ. ਸੀ. ਬੀ. ਨੇ ਇਹ ਫੈਸਲਾ ਲਿਆ। ਈ. ਸੀ. ਬੀ. ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਉਹ ਹਾਲ ਹੀ ਵਿਚ 'ਸੁਪਰੀਮ ਕੋਰਟ' ਦੇ ਫੈਸਲੇ ਤੋਂ ਬਾਅਦ ਅਪਡੇਟ ਕੀਤੇ ਗਏ ਕਾਨੂੰਨ ਤੋਂ ਬਾਅਦ 'ਟ੍ਰਾਂਸਜੈਂਡਰ' ਖਿਡਾਰੀਆ ਦੀ ਪਾਤਰਤਾ 'ਤੇ ਆਪਣੇ ਨਿਯਮਾਂ ਵਿਚ ਬਦਲਾਅ ਦਾ ਐਲਾਨ ਕਰ ਰਿਹਾ ਹੈ, ਜਿਸ ਵਿਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਮਹਿਲਾਵਾਂ ਦੀ ਕਾਨੂੰਨੀ ਪਰਿਭਾਸ਼ਾ ਵਿਚ 'ਟਰਾਂਸਜੈਂਡਰ' ਸ਼ਾਮਲ ਨਹੀਂ ਹਨ। ਈ. ਸੀ. ਬੀ. ਦੇ ਬਿਆਨ ਵਿਚ ਕਿਹਾ ਗਿਆ ਹੈ,''ਤੁਰੰਤ ਪ੍ਰਭਾਵ ਨਾਲ ਸਿਰਫ ਉਹ ਹੀ ਖਿਡਾਰੀ ਮਹਿਲਾ ਕ੍ਰਿਕਟ ਤੇ ਲੜਕੀਆਂ ਦੇ ਕ੍ਰਿਕਟ ਮੈਚਾਂ ਵਿਚ ਖੇਡਣ ਲਈ ਯੋਗ ਹੋਣਗੀਆਂ, ਜਿਨ੍ਹਾਂ ਦਾ ਜੈਵਿਕ ਲਿੰਗ ਮਹਿਲਾ ਹੈ। 'ਟ੍ਰਾਂਸਜੈਂਡਰ' ਮਹਿਲਾਵਾਂ ਤੇ ਲੜਕੀਆਂ ਓਪਨ ਤੇ ਮਿਕਸਡ ਕ੍ਰਿਕਟ ਵਿਚ ਖੇਡਣਾ ਜਾਰੀ ਰੱਖ ਸਕਦੀਆਂ ਹਨ।'' ਈ. ਸੀ. ਬੀ. ਨੇ ਕਿਹਾ ਕਿ ਅਦਾਲਤ ਦੇ ਫੈਸਲੇ ਨੇ ਉਨ੍ਹਾਂ ਨੂੰ ਮਹਿਲਾ ਤੇ ਲੜਕੀਆਂ ਦੇ ਕ੍ਰਿਕਟ ਲਈ ਨਵੇਂ ਨਿਯਮ ਬਣਾਉਣ ਲਈ ਉਤਸ਼ਾਹਿਤ ਕੀਤਾ ਹੈ। 


author

DILSHER

Content Editor

Related News