ਬਰਲਿਨ 'ਚ ਆਪਣਾ ਸਰਵਸ੍ਰੇਸ਼ਠ ਸਮਾਂ ਦੇਣਾ ਚਾਹੁੰਦਾ ਹੈ ਮੈਰਾਥਨ ਦੌੜਾਕ ਕਿਪਚੋਗੇ

07/17/2018 3:54:33 PM

ਨੈਰੋਬੀ— ਕੀਨੀਆ ਦੇ ਓਲੰਪਿਕ ਮੈਰਾਥਨ ਜੇਤੂ ਈ. ਕਿਪਚੋਗੇ ਨੇ ਕਿਹਾ ਕਿ ਉਹ ਸਤੰਬਰ 'ਚ ਹੋਣ ਵਾਲੀ ਬਰਲਿਨ ਮੈਰਾਥਨ 'ਚ ਆਪਣਾ ਸਰਵਸ੍ਰੇਸ਼ਠ ਸਮਾਂ ਕੱਢਣ ਦਾ ਟੀਚਾ ਬਣਾ ਰਹੇ ਹਨ। ਖ਼ਬਰਾਂ ਮੁਤਾਬਕ ਲੰਡਨ ਮੈਰਾਥਨ ਚੈਂਪੀਅਨ ਕਿਪਚੋਗੇ ਨੇ ਕਿਹਾ ਕਿ ਉਹ ਆਪਣੇ ਸਰਵਸ੍ਰੇਸ਼ਠ ਸਮੇਂ ਦੋ ਘੰਟੇ ਤਿੰਨ ਮਿੰਟ ਪੰਜ ਸਕਿੰਟ ਦੇ ਸਮੇਂ ਤੋਂ ਘੱਟ 'ਚ ਮੈਰਾਥਨ ਪੂਰੀ ਕਰਨ 'ਤੇ ਧਿਆਨ ਦੇ ਰਿਹਾ। 

33 ਸਾਲਾ ਕੀਨੀਆਈ ਦੌੜਾਕ ਨੇ ਇਹ ਸਮਾਂ ਲੰਡਨ ਮੈਰਾਥਨ 'ਚ ਕੱਢਿਆ ਸੀ। ਕਿਪਚੋਗੇ ਨੇ ਕਿਹਾ, ''ਹੋ ਸਕਦਾ ਹੈ ਕਿ ਮੈਂ ਵਰਲਡ ਰਿਕਾਰਡ ਨਹੀਂ ਤੋੜ ਸਕਾਂ ਪਰ ਮੇਰੀ ਕੋਸ਼ਿਸ਼ ਆਪਣਾ ਸਰਵਸ੍ਰੇਸ਼ਠ ਸਮਾਂ ਕੱਢਣ ਦੀ ਹੈ। ਮੈਂ ਪਿਛਲੇ ਸੀਜ਼ਨ ਦਾ ਆਨੰਦ ਮਾਣਿਆ ਸੀ ਅਤੇ ਹੁਣ ਮੈਂ ਇਸ ਸੀਜ਼ਨ 'ਚ ਹੋਰ ਬਿਹਤਰ ਕਰਨਾ ਚਾਹੁੰਦਾ ਹਾਂ।''

ਖਰਾਬ ਮੌਸਮ ਨੇ ਕਿਪਚੋਗੇ ਨੂੰ ਪਿਛਲੇ ਸਾਲ ਬਰਲਿਨ 'ਚ ਵਿਸ਼ਵ ਰਿਕਾਰਡ ਤੋੜਨ ਤੋਂ ਰੋਕ ਦਿੱਤਾ ਸੀ। ਉਹ ਕਿਮੇਟੋ ਦੇ ਵਰਲਡ ਰਿਕਾਰਡ (2:02:57) ਤੋਂ ਸਿਰਫ 35 ਸਕਿੰਟਾਂ ਤੋਂ ਪਿੱਛੇ ਰਹਿ ਗਏ ਸਨ। ਸਾਲ 2014 'ਚ ਬਰਲਿਨ ਤੋਂ ਇਲਾਵਾ ਕਿਪਚੋਗੇ ਨੇ ਜਿਨ੍ਹਾਂ 9 ਮੈਰਾਥਨ 'ਚ ਹਿੱਸਾ ਲਿਆ, ਉਨ੍ਹਾਂ 'ਚੋਂ ਖਿਤਾਬ ਜਿੱਤੇ ਹਨ।


Related News