ਗੰਭੀਰ ਦੀ ਗੱਦੀ ''ਤੇ ਬੈਠੇਗਾ ਧੋਨੀ ਦੀ CSK ਦਾ ਖਿਡਾਰੀ, ਸ਼ਾਹਰੁਖ ਨੇ ਦਿੱਤੀ ਜ਼ਿੰਮੇਵਾਰੀ
Friday, Sep 27, 2024 - 06:30 PM (IST)
ਸਪੋਰਟਸ ਡੈਸਕ- ਡਵੇਨ ਬ੍ਰਾਵੋ ਕ੍ਰਿਕਟ ਦੇ ਹਰ ਫਾਰਮੈਟ ਤੋਂ ਰਿਟਾਇਰਮੈਂਟ ਤੋਂ ਬਾਅਦ ਆਈਪੀਐੱਲ 'ਚ ਕੋਲਕਾਤਾ ਨਾਈਟ ਰਾਈਡਰਸ ਦੀ ਮੈਂਟਰਸ਼ਿੱਪ ਕਰਦੇ ਹੋਏ ਦਿਖਣਗੇ। ਭਾਵ ਉਹ ਸ਼ਾਹਰੁਖ ਖਾਨ ਦੀ ਮਾਲਕਾਨਾ ਹੱਕ ਵਾਲੀ ਕੋਲਕਾਤਾ ਦੀ ਟੀਮ 'ਚ ਗੌਤਮ ਗੰਭੀਰ ਦੀ ਥਾਂ ਲੈਣਗੇ, ਜੋ ਆਈਪੀਐੱਲ 2024 'ਚ ਇਸ ਟੀਮ ਦੇ ਮੈਂਟਰ ਸਨ। ਬ੍ਰਾਵੋ ਨੇ ਹਾਲ ਹੀ 'ਚ ਸੀਪੀਐੱਲ ਦੇ ਮੈਦਾਨ ਕੇਕੇਆਰ ਦੇ ਸੀਈਓ ਵੈਂਕੀ ਮੈਸੂਰ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਲੰਬੀ ਮਿਆਦ ਦੇ ਕਾਨਟ੍ਰੈਕਟ 'ਤੇ ਸਹਿਮਤੀ ਜਤਾਈ ਹੈ। ਕੇਕੇਆਰ ਤੋਂ ਇਲਾਵਾ ਉਹ ਟੀ20 ਲੀਗ 'ਚ ਨਾਈਟ ਰਾਈਡਰਸ ਲੈਬਲ ਦੇ ਤਹਿਤ ਸਾਰੇ ਫ੍ਰੈਂਚਾਇਜੀ ਦੇ ਪ੍ਰਭਾਰੀ ਹੋਣਗੇ।
ਇਹ ਵੀ ਪੜ੍ਹੋ- IND vs BAN : ਚੱਲਦੇ ਮੈਚ 'ਚ ਦਰਸ਼ਕਾਂ ਨੇ ਕੁੱਟ ਤਾਂ 'ਟਾਈਗਰ', ਹਾਲਤ ਗੰਭੀਰ
ਇਸ 'ਚ ਟ੍ਰਿਨਬਾਗੋ ਨਾਈਟ ਰਾਈਡਰਸ (ਸੀਪੀਐੱਲ) ਲਾਸ ਏਂਜਲਸ ਨਾਈਟ ਰਾਈਡਰਸ (ਐੱਮਐੱਲਸੀ) ਅਤੇ ਆਬੂਧਾਬੀ ਨਾਈਟ ਰਾਈਡਰਸ (ਆਈਪੀਐੱਲ) ਵਰਗੀਆਂ ਟੀਮਾਂ ਸ਼ਾਮਲ ਹਨ। ਮੈਸੂਰ ਨੇ ਇਕ ਬਿਆਨ 'ਚ ਕਿਹਾ ਕਿ ਡੀਜੇ ਬ੍ਰਾਵੋ ਦਾ ਸਾਡੇ ਨਾਲ ਜੁੜਨਾ ਸ਼ਾਨਦਾਰ ਹੈ, ਉਨ੍ਹਾਂ ਦੇ ਅਨੁਭਵ ਅਤੇ ਗਿਆਨ ਨਾਲ ਸਾਡੀ ਫ੍ਰੈਂਚਾਇਜੀ ਅਤੇ ਖਿਡਾਰੀਆਂ ਨੂੰ ਬਹੁਤ ਫਾਇਦਾ ਪਹੁੰਚੇਗਾ।
ਇਹ ਵੀ ਪੜ੍ਹੋ- ਜਰਮਨੀ ਵਿਰੁੱਧ ਦੋ-ਪੱਖੀ ਸੀਰੀਜ਼ ਦਿੱਲੀ ’ਚ ਹਾਕੀ ਦੀ ਭਾਵਨਾ ਨੂੰ ਦੁਬਾਰਾ ਜਿਊਂਦਾ ਕਰੇਗੀ : ਹਰਮਨਪ੍ਰੀਤ ਸਿੰਘ
ਕੇਕੇਆਰ 'ਚ ਬ੍ਰਾਵੋ ਦੇ ਕੋਲ ਹੈੱਡ ਕੋਚ ਦੇ ਰੂਪ 'ਚ ਚੰਦਰਕਾਂਤ ਪੰਡਿਤ ਅਤੇ ਗੇਂਦਬਾਜ਼ੀ ਕੋਚ ਦੇ ਰੂਪ 'ਚ ਭਰਤ ਅਰੁਣ ਹੋਣਗੇ। ਧਿਆਨ ਰਹੇ ਕਿ ਬ੍ਰਾਵੋ ਨੇ ਲੰਬਾ ਸਮਾਂ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗ 'ਚ ਬਿਤਾਇਆ ਹੈ। 2006 ਤੋਂ ਲੈ ਕੇ 2024 ਦੇ ਵਿਚਾਲੇ ਬ੍ਰਾਵੋ ਨੇ ਆਪਣੇ ਟੀ-20 ਕ੍ਰਿਕਟ ਕਰੀਅਰ ਦੇ ਦੌਰਾਨ ਉਨ੍ਹਾਂ ਨੇ 582 ਮੁਕਾਬਲੇ ਖੇਡੇ। ਇਸ 'ਚ ਉਨ੍ਹਾਂ ਦੀਆਂ 631 ਵਿਕਟਾਂ ਹਨ। ਜੋ ਟੀ20 ਇਤਿਹਾਸ 'ਚ ਸਭ ਤੋਂ ਜ਼ਿਆਦਾ ਹਨ। ਹੁਣ ਉਹ ਸਾਰੇ ਫਾਰਮੈਟ ਤੋਂ ਅਲਵਿਦਾ ਕਹਿ ਚੁੱਕੇ ਹਨ। ਅਗਲੇ ਮਹੀਨੇ 41 ਸਾਲ ਦੇ ਹੋਣ ਵਾਲੇ ਬ੍ਰਾਵੋ ਨੇ ਪਹਿਲੇ 2021 'ਚ ਆਪਣੇ ਕੌਮਾਂਤਰੀ ਕਰੀਅਰ ਨੂੰ ਅਲਵਿਦਾ ਕਿਹਾ ਸੀ। ਉਹ ਪਿਛਲੇ ਸਾਲ ਆਈਪੀਐੱਲ ਤੋਂ ਦੂਰ ਹੋ ਗਏ ਸਨ। ਆਪਣੇ 18 ਸਾਲ ਦਾ ਟੀ20 ਕਰੀਅਰ 'ਚ ਬ੍ਰਾਵੋ ਨੇ ਟੀ20 ਕ੍ਰਿਕਟ 'ਚ ਆਈਪੀਐੱਲ, ਪੀਐੱਸਐੱਲ ਅਤੇ ਬਿਗ ਬੈਸ਼ 'ਚ ਖਿਤਾਬ ਜਿੱਤੇ, ਨਾਲ ਹੀ ਵੈਸਟਇੰਡੀਜ਼ ਦੇ ਨਾਲ ਦੋ ਵਾਰ ਵਿਸ਼ਵ ਚੈਂਪੀਅਨ ਬਣੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8