ਟੀਮ ਇੰਡੀਆ ਨੂੰ ਸਪੋਰਟ ਕਰਨ ਇੰਗਲੈਂਡ ਪਹੁੰਚੇ ਇਸ ਸ਼ਖਸ ਖੁਦ ਨੂੰ ਦੱਸਿਆ ਸਾਕਸ਼ੀ ਧੋਨੀ ਦਾ ਭਰਾ

07/16/2018 12:51:51 PM

ਨਵੀਂ ਦਿੱਲੀ— ਇੰਗਲੈਂਡ ਨੇ ਟੀਮ ਇੰਡੀਆ ਨੂੰ 86 ਦੌੜਾਂ ਨਾਲ ਹਰਾ ਕੇ ਲਾਰਡਜ਼ 'ਚ ਖੇਡਿਆ ਗਿਆ ਦੂਜਾ ਵਨ ਡੇ ਮੈਚ ਜਿੱਤ ਲਿਆ ਹੈ। ਇਸ ਮੈਚ ਦੌਰਾਨ ਸਾਕਸ਼ੀ ਧੋਨੀ ਆਪਣੇ ਭਰਾ ਨਾਲ ਮੈਚ ਦੇਖਦੀ ਨਜ਼ਰ ਆਈ। ਇਹ ਭਰਾ ਕੋਈ ਹੋਰ ਨਹੀਂ ਬਲਕਿ ਵੈਸਟਇੰਡੀਜ਼ ਦੇ ਆਲਰਾਊਂਡਰ ਅਤੇ ਚੇਨਈ ਸੁਪਰਕਿੰਗਜ਼ ਨਾਲ ਖੇਡਣ ਵਾਲੇ ਡਵੇਨ ਬ੍ਰਾਵੋ ਹੈ ਜੋ ਇੰਗਲੈਂਡ ਖਿਲਾਫ ਮੁਕਾਬਲੇ 'ਚ ਟੀਮ ਨੂੰ ਚੀਅਰ ਕਰਦੇ ਦਿਖੇ। ਕੈਰੀਬਿਆਈ ਆਲਰਾਊਂਡਰ ਡਵੇਨ ਬ੍ਰਾਵੋ ਨੇ ਸਾਕਸ਼ੀ ਧੋਨੀ ਨਾਲ ਆਪਣੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ, ਜਿਸ ਨੂੰ ਫੈਨਜ਼ ਨੇ ਬਹੁਤ ਪਸੰਦ ਕੀਤਾ। ਇਸ ਪੋਸਟ ਦੇ ਕੈਪਸ਼ਨ 'ਚ ਬ੍ਰਾਵੋ ਨੇ ਸਾਕਸ਼ੀ ਨੂੰ ਟੈਗ ਕਰਦੇ ਹੋਏ ਲਿਖਿਆ, ' ਇੰਡੀਆ ਬਨਾਮ ਇੰਗਲੈਂਡ ਲਾਰਡਜ਼ ਵਨ ਡੇ ਵਿਦ ਮਾਈ ਸਿਸਟਰ'।                                                                                                                  

 

A post shared by Dwayne Bravo (@djbravo47) on


ਜ਼ਿਕਰਯੋਗ ਹੈ ਕਿ ਬ੍ਰਾਵੋ ਨੈੱਟਵੇਸਟ ਟੀ-20 ਬਲਾਸਟਰ ਲਈ ਇੰਗਲੈਂਡ 'ਚ ਹੈ ਅਤੇ ਉਹ ਸ਼ਨੀਵਾਰ ਨੂੰ ਟੀਮ ਇੰਡੀਆ ਨੂੰ ਚੀਅਰ ਕਰਨ ਲਈ ਪਹੁੰਚੇ ਸਨ। ਦੂਜੇ ਵਨ ਡੇ ਤੋਂ ਇਕ ਰਾਤ ਪਹਿਲਾਂ ਯਾਨੀ ਸ਼ੁੱਕਰਵਾਰ ਨੂੰ ਬ੍ਰਾਵੋ ਨੇ ਧੋਨੀ ਅਤੇ ਹਾਰਦਿਕ ਪੰਡਯਾ ਨਾਲ ਡਿਨਰ ਵੀ ਕੀਤਾ ਸੀ। ਹਾਰਦਿਕ ਪੰਡਯਾ ਨੇ ਫੈਨਜ਼ ਨਾਲ ਇਹ ਤਸਵੀਰ ਵੀ ਸਾਂਝੀ ਕੀਤੀ ਸੀ। ਇੰਗਲੈਂਡ ਖਿਲਾਫ ਖੇਡੇ ਗਏ ਦੂਜੇ ਵਨ ਡੇ ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪੰਡਯਾ ਨੇ ਜਦੋਂ ਬੇਨ ਸਟੋਕਸ ਦਾ ਵਿਕਟ ਲਿਆ ਤਾਂ ਉਨ੍ਹਾਂ ਨੇ ਬ੍ਰਾਵੋ ਦੇ ਅੰਦਾਜ਼ 'ਚ ਹੀ ਜਸ਼ਨ ਮਨਾਇਆ ਸੀ। ਹਾਰਦਿਕ ਪੰਡਯਾ ਉਸ ਵੱਲ ਇਸ਼ਾਰਾ ਕਰ ਰਹੇ ਸਨ ਜਿਥੇ ਬ੍ਰਾਵੋ ਅਤੇ ਸਾਕਸ਼ੀ ਧੋਨੀ ਇਕੱਠੇ ਬੈਠੇ ਹੋਏ ਸਨ। ਦੂਜੇ ਮੈਚ 'ਚ ਇੰਗਲੈਂਡ ਨੇ ਭਾਰਤ ਖਿਲਾਫ ਨਿਰਧਾਰਿਤ 50 ਓਵਰਾਂ 'ਚ ਸੱਤ ਵਿਕਟਾਂ ਖੋਹ ਕੇ 322 ਦੌੜਾਂ ਦਾ ਮਜ਼ਬੂਤ ਸਕੋਰ ਖੜਾ ਕੀਤਾ। ਜਿਸਦੇ ਜਵਾਬ 'ਚ ਟੀਮ ਇੰਡੀਆ 236 ਦੌੜਾਂ 'ਤੇ ਆਲ ਆਊਟ ਹੋ ਗਈ ਇੰਗਲੈਂਡ ਨੇ ਇਹ ਮੈਚ 86 ਦੌੜਾਂ ਨਾਲ ਜਿੱਤ ਲਿਆ। ਇੰਗਲੈਂਡ ਵਲੋਂ ਜੋ ਰੂਟ ਨੇ ਸ਼ਾਨਦਾਰ ਸੈਂਕੜਾ ਲਗਾਇਆ।


Related News