ਫਰਾਟਾ ਦੌੜਾਕ ਦੂਤੀ ਚੰਦ ਨੇ 200 ਮੀਟਰ ''ਚ ਜਿੱਤਿਆ ਸੋਨ ਤਮਗਾ

10/13/2019 10:13:01 PM

ਰਾਂਚੀ— ਸਟਾਰ ਦੌੜਾਕ ਦੂਤੀ ਚੰਦ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੀ ਨਿਰਾਸ਼ਾ ਨੂੰ ਪਿੱਛੇ ਛੱਡਦੇ ਹੋਏ ਐਤਵਾਰ ਨੂੰ 200 ਮੀਟਰ ਦਾ ਖਿਤਾਬ ਜਿੱਤ ਕੇ 59ਵੀਂ ਰਾਸ਼ਟਰੀ ਓਪਨ ਐਥਲੈਟਿਕਸ ਚੈਂਪੀਅਨਸ਼ਿਪ 'ਚ ਗੋਲਡਨ ਡਬਲ ਪੂਰਾ ਕਰ ਲਿਆ। ਦੂਤੀ ਨੇ ਬਿਰਸਾ ਮੁੰਡਾ ਐਥਲੈਟਿਕਸ 'ਚ 200 ਮੀਟਰ 'ਚ 23.17 ਸੈਕਿੰਡ ਦਾ ਸਮਾਂ ਕੱਢ ਕੇ ਇਸ ਸੈਸ਼ਨ ਦਾ ਸਭ ਤੋਂ ਤੇਜ਼ ਸਮਾਂ ਕੱਢਿਆ। ਦੂਤੀ ਨੇ 100 ਮੀਟਰ 'ਚ ਰਾਸ਼ਟਰੀ ਰਿਕਾਰਡ ਬਣਾਉਣ ਤੋਂ ਬਾਅਦ 200 ਮੀਟਰ ਦਾ ਖਿਤਾਬ ਵੀ ਆਪਣੇ ਨਾਂ ਕਰ ਲਿਆ। ਉਸ ਨੇ ਤਾਮਿਲਨਾਡੂ ਦੀ ਅਰਚਨਾ ਸੁਸੀਨਦ੍ਰਨ ਦੇ 16 ਅਗਸਤ ਨੂੰ ਪਟਿਆਲਾ 'ਚ ਕੱਢੇ ਗਏ 23.18 ਸੈਕਿੰਡ ਸਮੇਂ ਨੂੰ ਪਿੱਛੇ ਛੱਡ ਦਿੱਤਾ। ਦੂਤੀ ਨੇ ਆਪਣਾ ਵੀ ਦੂਜਾ ਸਭ ਤੋਂ ਤੇਜ਼ ਸਮਾਂ ਕੱਢਿਆ। ਉਸ ਨੇ ਪਿਛਲੇ ਸਾਲ ਏਸ਼ੀਆਈ ਖੇਡਾਂ 'ਚ 23.00 ਸੈਕਿੰਡ ਦਾ ਸਮਾਂ ਕੱਢਿਆ ਸੀ।  


Gurdeep Singh

Edited By Gurdeep Singh