2 ਮਹੀਨਿਆਂ ਬਾਅਦ ਦੂਤੀ ਚੰਦ ਦੀ ਟੈ੍ਰਕ ’ਤੇ ਵਾਪਸੀ, ਅਰਜੁਨ ਐਵਾਰਡ ਨਾ ਮਿਲਣ ’ਤੇ ਹੋਈ ਨਾਰਾਜ਼

Wednesday, May 20, 2020 - 02:47 PM (IST)

2 ਮਹੀਨਿਆਂ ਬਾਅਦ ਦੂਤੀ ਚੰਦ ਦੀ ਟੈ੍ਰਕ ’ਤੇ ਵਾਪਸੀ, ਅਰਜੁਨ ਐਵਾਰਡ ਨਾ ਮਿਲਣ ’ਤੇ ਹੋਈ ਨਾਰਾਜ਼

ਸਪੋਰਟਸ ਡੈਸਕ— ਭਾਰਤ ਦੀ ਸਭ ਤੋਂ ਤੇਜ ਦੌੜਨ ਵਾਲੀ ਮਹਿਲਾ ਐਥਲੀਟ ਦੂਤੀ ਚੰਦ ਇਕ ਵਾਰ ਫਿਰ ਟ੍ਰੈਕ ’ਤੇ ਪਰਤ ਆਈ ਹੈ। ਸਪੋਰਟਸ ਕਾਂਪਲੈਕਸ ਖੋਲ੍ਹਣ ਦੀ ਆਗਿਆ ਮਿਲਣ ਦੀ ਖਬਰ ਮਿਲਦੇ ਹੀ ਦੂਤੀ ਆਪਣੀ ਸਪਾਇਕਸ ਦੇ ਨਾਲ ਸਟੇਡੀਅਮ ਪਹੁੰਚ ਗਈ। ਭੁਵਨੇਸ਼ਵਰ ਤੋਂ ਦੂਤੀ ਨੇ ਦੱਸਿਆ, ‘ਸਟੇਡੀਅਮ ਖੁੱਲਣ ਦੀ ਖਬਰ ਚੰਗੀ ਸੀ। ਮੈਂ ਘਰ ’ਤੇ ਹਲਕਾ-ਫੁਲਕਾ ਅਭਿਆਸ ਹੀ ਕਰ ਪਾਉਂਦੀ ਸੀ, ਪਰ ਮੈਂ ਸਪਿ੍ਰੰਟਰ ਹਾਂ, ਮੈਨੂੰ ਟ੍ਰੈਕ ਚਾਹੀਦਾ ਹੈ। ਜਦੋਂ ਤੁਸੀ ਭੱਜਦੇ ਹੋ ਤਾਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਸੀਂ ਹਵਾ ਨੂੰ ਚੀਰ ਰਹੇ ਹੋ। ਉਹ ਅਹਿਸਾਸ ਖਾਸ ਹੁੰਦਾ ਹੈ ਅਤੇ ਮੈਂ ਉਹੀ ਫਿਰ ਤੋਂ ਜੀਉਣਾ ਚਾਹੁੰਦੀ ਸੀ।‘

PunjabKesari
ਕਲਿੰਗਾ ਸਟੇਡੀਅਮ ਲਗਭਗ ਐਥਲੀਟਾਂ ਨਾਲ ਭਰਿਆ ਰਹਿੰਦਾ ਹੈ ਪਰ ਦੂਤੀ ਜਦੋਂ ਸੋਮਵਾਰ ਦੀ ਸਵੇਰੇ ਉੱਥੇ ਪਹੁੰਚੀ ਤਾਂ ਨਜ਼ਾਰਾ ਬਿਲਕੁੱਲ ਵੱਖ ਸੀ। 100 ਮੀਟਰ ਦੋੜ ਦੀ ਨੈਸ਼ਨਲ ਰਿਕਾਰਡ ਹੋਲਡਰ ਇਸ ਰਨਰ ਨੇ ਕਿਹਾ,  ‘ਮੈਂ ਜਾਣਦੀ ਸੀ ਕਿ ਸਟੇਡੀਅਮ ’ਚ ਜ਼ਿਆਦਾ ਲੋਕ ਨਹੀਂ ਹੋਣਗੇ, ਇਸ ਦੇ ਬਾਵਜੂਦ ਜਦੋਂ ਸਟੇਡੀਅਮ ’ਚ ਸਰਨਾਟਾ ਪਸਰਿਆ ਦੇਖਿਆ ਤਾਂ ਬਹੁਤ ਅਜੀਬ ਲੱਗਾ। ਮੈਂ ਇਸ ਸਟੇਡੀਅਮ ਨੂੰ ਹਮੇਸ਼ਾ ਐਥਲੀਟਾਂ ਨਾਲ ਭਰਿਆ ਦੇਖਿਆ ਹੈ। ‘ਦੂਤੀ ਦੇ ਨਾਲ ਟ੍ਰੇਨਿੰਗ ਲਈ ਅਮਿਆ ਮਲਿਕ ਵੀ ਪੁੱਜੇ ਜੋ ਕਿ ਮੈਨਜ਼ ਕੈਟਾਗਿਰੀ ਦੇ 100 ਮੀਟਰ ਰੇਸ ’ਚ ਨੈਸ਼ਨਲ ਰਿਕਾਰਡ ਹੋਲਡਰ ਹਨ। ਦੁਤੀ ਨੇ ਦੱਸਿਆ,  ‘ਸਟੇਡੀਅਮ ’ਚ ਐਥਲੀਟ ਦੇ ਨਾਂ ’ਤੇ ਸਿਰਫ ਅਸੀਂ ਦੋਵੇਂ ਹੀ ਸੀ। ਨਾ ਕੋਈ ਕੋਚ, ਨਾ ਟ੍ਰੇਨਰ। ਕਈ ਲੋਕ ਦੂਜੇ ਸ਼ਹਿਰਾਂ ਤੋਂ ਹਨ ਅਤੇ ਜਦੋਂ ਤਕ ਲਾਕਡਾਊਨ ਖਤਮ ਨਹੀਂ ਹੁੰਦਾ ਤਦ ਤਕ ਉਨ੍ਹਾਂ ਦਾ ਆਉਣਾ ਵੀ ਸੰਭਵ ਨਹੀਂ।‘

ਜਕਾਰਤਾ ਏਸ਼ੀਅਨ ਗੇਮਜ਼ ’ਚ 100 ਮੀਟਰ ਅਤੇ 200 ਮੀਟਰ ’ਚ ਚਾਂਦੀ ਤਮਗਾ ਜਿੱਤਣ ਵਾਲੀ ਦੂਤੀ ਨੂੰ ਅਜੇ ਤਕ ਅਰਜੁਨ ਐਵਾਰਡ ਨਹੀਂ ਮਿਲਿਆ ਹੈ। ਇਸ ਤੋਂ ਉਹ ਨਿਰਾਸ਼ ਹੈ। ਉਨ੍ਹਾਂ ਨੇ ਕਿਹਾ, ‘ਪਿਛਲੇ ਤਿੰਨ ਸਾਲਾਂ ਤੋਂ ਮੈਂ ਅਰਜੁਨ ਐਵਾਰਡ ਲਈ ਲਾਇਕ ਉਮੀਦਵਾਰ ਰਹੀ ਹਾਂ, ਪਰ ਕਿਸੇ ਤਾਲਮੇਲ ਦੀ ਕਮੀ ਦੇ ਕਾਰਨ ਮੇਰੀ ਅਰਜ਼ੀ ’ਤੇ ਵਿਚਾਰ ਨਹੀਂ ਕੀਤਾ ਜਾ ਰਿਹਾ ਹੈ। ਮੈਂ ਅਰਦਾਸ ਕਰਦੀ ਹਾਂ ਕਿ ਮਜ਼ਬੂਤੀ ਨਾਲ ਮੇਰੇ ਨਾਂ ਦੀ ਸਿਫਾਰਿਸ਼ ਕਰੋ।‘


author

Davinder Singh

Content Editor

Related News