ਸਮਲਿੰਗੀ ਰਿਸ਼ਤੇ ਦਾ ਖੁਲਾਸਾ ਕਰਨ ''ਤੇ ਦੁੱਤੀ ਨੂੰ ਵੱਡੀ ਭੈਣ ਨੇ ਦਿੱਤੀ ਜੇਲ ਭੇਜਣ ਦੀ ਧਮਕੀ

Monday, May 20, 2019 - 05:24 PM (IST)

ਸਮਲਿੰਗੀ ਰਿਸ਼ਤੇ ਦਾ ਖੁਲਾਸਾ ਕਰਨ ''ਤੇ ਦੁੱਤੀ ਨੂੰ ਵੱਡੀ ਭੈਣ ਨੇ ਦਿੱਤੀ ਜੇਲ ਭੇਜਣ ਦੀ ਧਮਕੀ

ਨਵੀਂ ਦਿੱਲੀ— ਹਾਲ ਹੀ 'ਚ ਭਾਰਤ ਦੀ ਸਭ ਤੋਂ ਤੇਜ਼ ਦੌੜਾਕ ਦੁਤੀ ਚੰਦ ਨੇ ਆਪਣੇ ਸਮਲਿੰਗੀ ਰਿਸ਼ਤੇ ਬਾਰੇ ਖੁਲ੍ਹ ਕੇ ਗੱਲ ਕੀਤੀ ਹੈ ਅਤੇ ਕਿਹਾ ਕਿ ਉਹ ਇਕ ਮਹਿਲਾ ਨਾਲ ਰਿਸ਼ਤੇ 'ਚ ਹੈ। ਹੁਣ ਇਹ ਖੁਲਾਸਾ ਹੋਣ 'ਤੇ ਦੁਤੀ ਦੀ ਭੈਣ ਨੇ ਉਸ ਨੂੰ ਜੇਲ ਭੇਜਣ ਦੀ ਧਮਕੀ ਦਿੱਤੀ ਹੈ। ਇਸ ਮਾਮਲੇ 'ਚ ਦੁਤੀ ਦੇ ਮਾਤਾ-ਪਿਤਾ ਨੇ ਕੋਈ ਇਤਰਾਜ਼ ਨਹੀਂ ਜਤਾਇਆ ਹੈ। 
PunjabKesari
ਦੁਤੀ ਨੇ ਕਿਹਾ, 'ਘਰ 'ਚ ਮੇਰੀ ਵੱਡੀ ਭੈਣ ਦਾ ਕਾਫੀ ਦਬਦਬਾ ਹੈ। ਉਸ ਨੇ ਮੇਰੇ ਵੱਡੇ ਭਰਾ ਨੂੰ ਇਸ ਲਈ ਘਰੋਂ ਬਾਹਰ ਕਰ ਦਿੱਤਾ ਸੀ ਕਿਉਂਕਿ ਉਹ ਉਸ ਦੀ ਪਤਨੀ ਭਾਵ ਮੇਰੀ ਭਰਜਾਈ ਨੂੰ ਪਸੰਦ ਨਹੀਂ ਕਰਦੀ ਸੀ। ਹੁਣ ਉਸ ਨੇ ਮੈਨੂੰ ਵੀ ਘਰੋ ਕੱਢਣ ਦੀ ਧਮਕੀ ਦਿੱਤੀ ਹੈ। ਦੁਤੀ ਨੇ ਕਿਹਾ ਕਿ ਮੈਂ ਵੀ ਬਾਲਗ ਹਾਂ ਜਿਸ ਦੀ ਨਿਜੀ ਆਜ਼ਾਦੀ ਹੈ। ਉਨ੍ਹਾਂ ਕਿਹਾ, ''ਮੇਰੀ ਵੱਡੀ ਭੈਣ ਨੂੰ ਲਗਦਾ ਹੈ ਕਿ ਮੇਰੀ ਜੋੜੀਦਾਰ ਦੀ ਨਜ਼ਰ ਮੇਰੀ ਸੰਪਤੀ 'ਤੇ ਹੈ ਜਿਸ ਦੇ ਚਲਦੇ ਉਸ ਦੀ ਵੱਡੀ ਭੈਣ ਨੇ ਉਸ ਨੂੰ ਜੇਲ ਭਿਜਵਾਉਣ ਦੀ ਧਮਕੀ ਵੀ ਦਿੱਤੀ ਹੈ। ਦੁਤੀ ਨੇ ਕਿਹਾ ਕਿ ਉਸ ਦੀ ਜੋੜੀਦਾਰ ਚਾਹੇ ਤਾਂ ਉਹ ਭਵਿੱਖ 'ਚ ਕਿਸੇ ਦੇ ਨਾਲ ਵੀ ਵਿਆਹ ਕਰਨ ਲਈ ਆਜ਼ਾਦ ਹੈ।


author

Tarsem Singh

Content Editor

Related News