CWC 2019 : ਅਭਿਆਸ ਮੈਚ ਦੌਰਾਨ ਧੋਨੀ ਵਿਕਟ ਕੀਪਿੰਗ ਛੱਡ ਕਰਨ ਲੱਗੇ ਇਹ ਕੰਮ (Video)

05/26/2019 12:29:35 PM

ਸਪੋਰਟਸ ਡੈਸਕ : 30 ਮਈ ਤੋਂ ਇੰਗਲੈਂਡ ਅਤੇ ਵੇਲਸ ਦੀ ਧਰਤੀ 'ਤੇ ਆਈ. ਸੀ. ਸੀ. ਵਰਲਡ ਕੱਪ 2019 ਦਾ ਆਗਾਜ਼ ਹੋਣ ਵਾਲਾ ਹੈ। ਇਸ ਸਮੇਂ ਇੰਗਲੈਂਡ ਵਿਚ ਸਾਰੀਆਂ ਟੀਮਾਂ ਪ੍ਰੈਕਟਿਸ ਮੈਚ ਖੇਡ ਰਹੀਆਂ ਹਨ। ਜਿੱਥੇ ਭਾਰਤੀ ਟੀਮ ਆਪਣੀ ਪਹਿਲਾ ਅਭਿਆਸ ਮੈਚ ਨਿਊਜ਼ੀਲੈਂਡ ਤੋਂ ਹਾਰ ਗਈ। ਅਜਿਹੇ 'ਚ ਪ੍ਰੈਕਟਿਸ ਮੈਚ ਵਿਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਫੀਲਡ 'ਤੇ ਇਕ ਨਵੀਂ ਭੂਮਿਕਾ ਵਿਚ ਦਿਸੇ। ਮਾਹੀ ਇੱਥੇ ਵਿਕਟਕੀਪਿੰਗ ਛੱਡ ਕੇ ਫੀਲਡਿੰਗ ਕਰਦੇ ਦਿਸੇ, ਜਿਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਦਰਅਸਲ, ਹੋਇਆ ਅਜਿਹਾ ਕਿ ਭਾਰਤੀ ਟੀਮ ਜਦੋਂ ਨਿਊਜ਼ੀਲੈਂਡ ਨੂੰ ਗੇਂਦਬਾਜ਼ੀ ਕਰ ਰਹੀ ਸੀ ਤਦ ਧੋਨੀ ਵਿਕਟਾਂ ਦੇ ਪਿੱਛੇ ਹੋਣ ਦੀ ਬਜਾਏ ਮੈਦਾਨ ਵਿਚ ਫੀਲਡਿੰਗ ਕਰਦੇ ਦਿਸੇ। ਧੋਨੀ ਨੇ ਇੰਡੀਆ ਦੀ ਪਾਰੀ ਤੋਂ ਬਾਅਦ ਆਰਾਮ ਕਰਨ ਦਾ ਫੈਸਲਾ ਲਿਆ ਤਾਂ ਉਸ ਨੇ ਵਿਕਟਕੀਪਿੰਗ ਵਿਚ ਦਿਨੇਸ਼ ਕਾਰਤਿਕ ਨੂੰ ਭੇਜ ਦਿੱਤਾ। ਕੁਝ ਦੇਰ ਬਾਅਦ ਉਹ ਮੈਦਾਨ 'ਤੇ ਆਏ ਪਰ ਧੋਨੀ ਨੇ ਕਾਰਤਿਕ ਤੋਂ ਕੀਪਿੰਗ ਗਲਬਸ ਵਾਪਸ ਨਹੀਂ ਲਏ। ਉਹ ਡੀਪ ਫਾਈਨ ਲੈਗ ਵਿਚ ਫੀਲਡਿੰਗ ਕਰਦੇ ਦਿਸੇ। ਇਸ ਦੌਰਾਨ ਧੋਨੀ ਨੇ ਫੀਲਡਿੰਗ ਵੀ ਸ਼ਾਨਦਾਰ ਕੀਤੀ। ਹਾਲਾਂਕਿ ਭਾਰਤ ਵੱਲੋਂ ਰਵਿੰਦਰ ਜਡੇਜਾ ਨੇ ਹੀ ਪਿਚ 'ਤੇ ਬੱਲੇਬਾਜ਼ ਦੇ ਰੂਪ ਵਿਚ ਸੰਘਰਸ਼ ਕੀਤਾ। ਜਡੇਜਾ ਦੇ ਅਰਧ ਸੈਂਕੜੇ ਦੀ ਬਦੌਲਤ ਭਾਰਤ ਦਾ ਸਕੋਰ 179 ਤੱਕ ਪਹੁੰਚ ਸਕਿਆ ਜਿਸ ਦੇ ਜਵਾਬ 'ਚ 180 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਨਿਊਜ਼ੀਲੈਂਡ ਟੀਮ ਨੇ ਕੇਨ ਵਿਲੀਅਮਸਨ ਅਤੇ ਰੌਸ ਟੇਲਰ ਦੇ ਅਰਧ ਸੈਂਕੜਿਆਂ ਦੀ ਬਦੌਲਤ ਜਿੱਤ ਹਾਸਲ ਕਰ ਲਈ।


Related News