ਮੈਚ ਦੌਰਾਨ ਸਟੀਵ ਸਮਿਥ ਦਾ ਫੈਂਸ ਨੇ ਇੰਝ ਉਡਾਇਆ ਮਜ਼ਾਕ
Friday, Aug 02, 2019 - 02:04 AM (IST)

ਸਪੋਰਟਸ ਡੈੱਕਸ— ਇੰਗਲੈਂਡ ਤੇ ਆਸਟਰੇਲੀਆ ਵਿਚਾਲੇ ਏਸ਼ੇਜ਼ ਸੀਰੀਜ਼ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਪਹਿਲਾ ਟੈਸਟ ਮੈਚ ਐਜਬੇਸਟਨ 'ਚ ਖੇਡਿਆ ਜਾ ਰਿਹਾ ਹੈ। ਇੱਥੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟਰੇਲੀਆ ਦੀ ਸ਼ੁਰੂਆਤ ਕੁਝ ਖਾਸ ਨਹੀਂ ਰਹੀ। ਇੰਗਲੈਂਡ ਦੀ ਗੇਂਦਬਾਜ਼ੀ ਦੇ ਨਾਲ ਹੀ ਸਟੇਡੀਅਮ 'ਚ ਆਏ ਦਰਸ਼ਕਾਂ ਨੇ ਵੀ ਆਸਟਰੇਲੀਆ 'ਤੇ ਦਬਾਅ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ। ਪਹਿਲਾਂ ਸਸਪੈਂਡ ਵਿਵਾਦ ਦੇ ਦੋਸ਼ੀ ਡੇਵਿਡ ਵਾਰਨਰ ਨੂੰ ਜਿੱਥੇ ਲੋਕਾਂ ਨੇ ਆਊਟ ਹੋਣ ਤੋਂ ਬਾਅਦ ਸਸਪੈਂਡ ਦਿਖਾਇਆ। ਫਿਰ ਸਟੀਵ ਦਾ ਮਜ਼ਾਕ ਉਡਾਇਆ ਤੇ ਫੈਂਸ ਉਸਦੇ ਰੋਂਦੇ ਹੋਏ ਚਿਹਰੇ ਦਾ ਮਾਸਕ ਪਾ ਕੇ ਸਟੇਡੀਅਮ 'ਚ ਦਿਖਾਈ ਦਿੱਤੇ।
ਦਰਅਸਲ ਸਮਿਥ ਪ੍ਰੈਸ ਕਾਨਫਰੰਸ 'ਚ ਛੇੜਛਾੜ ਦੀ ਗੱਲ ਮੰਨਣ ਤੋਂ ਬਾਅਦ ਰੋਂਏ ਸੀ ਤੇ ਅੱਜ ਲੋਕਾਂ ਨੇ ਉਸ ਦਾ ਮਜ਼ਾਕ ਉਡਾਇਆ ਤੇ ਸਮਿਥ ਦੀ ਰੋਂਦੇ ਹੋਏ ਚਿਹਰੇ ਵਾਲੀ ਫੋਟੋ ਵਾਲਾ ਮਾਸਕ ਪਾਇਆ ਹੋਇਆ ਸੀ। ਫਿਲਹਾਲ ਲੋਕਾਂ ਦੀ ਪ੍ਰਤੀਕ੍ਰਿਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਸਮਿਥ ਦਾ ਪ੍ਰਦਰਸ਼ਨ ਜਾਰੀ ਰਿਹਾ ਤੇ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਉਤਰੇ ਸਮਿਥ ਨੇ 144 ਦੌੜਾਂ ਬਣਾਈਆਂ।
ਜ਼ਿਕਰਯੋਗ ਹੈ ਕਿ ਹੁਣ ਤਿੰਨਾਂ ਖਿਡਾਰੀਆਂ ਨੇ 16 ਮਹੀਨਿਆਂ ਤੋਂ ਬਾਅਦ ਟੈਸਟ ਕ੍ਰਿਕਟ 'ਚ ਵਾਪਸੀ ਕੀਤੀ ਹੈ। ਹਾਲਾਂਕਿ ਲੋਕਾਂ ਨੂੰ ਹੁਣ ਵੀ ਇਨ੍ਹਾਂ ਦਾ ਖੇਡ ਪਸੰਦ ਨਹੀਂ ਆ ਰਿਹਾ ਹੈ ਤੇ ਲਗਾਤਾਰ ਉਨ੍ਹਾਂ ਨੂੰ ਟਰੋਲ ਕੀਤਾ ਜਾ ਰਿਹਾ ਹੈ।