ਦਲੀਪ ਟਰਾਫੀ ਦਾ ਫਾਈਨਲ ਹੁਣ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਹੋਵੇਗਾ
Thursday, Aug 20, 2026 - 12:55 PM (IST)
ਚੇਨਈ- ਦਲੀਪ ਟਰਾਫੀ 2026-27 ਦਾ ਫਾਈਨਲ, ਜੋ ਅਗਲੇ ਮਹੀਨੇ ਹੋਣ ਵਾਲਾ ਹੈ, ਨੂੰ ਬੰਗਲੁਰੂ ਦੇ ਸੈਂਟਰ ਆਫ਼ ਐਕਸੀਲੈਂਸ ਤੋਂ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਤਬਦੀਲ ਕੀਤਾ ਜਾਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਬੁੱਧਵਾਰ ਨੂੰ ਕਿਹਾ ਕਿ ਫਾਈਨਲ ਨੂੰ ਚੇਨਈ ਵਿੱਚ ਤਬਦੀਲ ਕਰਨ ਦਾ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਦਰਸ਼ਕ ਇਸ ਮਹੱਤਵਪੂਰਨ ਘਰੇਲੂ ਮੈਚ ਨੂੰ ਦੇਖ ਸਕਣ। ਫਾਈਨਲ 6 ਤੋਂ 10 ਸਤੰਬਰ ਤੱਕ ਖੇਡਿਆ ਜਾਵੇਗਾ।
