ਖੁਲ ਗਿਆ ਵੱਡਾ ਰਾਜ਼, ਇਸ ਵਜ੍ਹਾ ਨਾਲ ਦੁਨੀਆ ਭਰ ਦੇ ਬੱਲੇਬਾਜ਼ਾਂ ਤੋਂ ਬਿਹਤਰ ਹਨ ਸ਼ੁਭਮਨ ਗਿੱਲ

Tuesday, May 23, 2023 - 05:45 PM (IST)

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2023 'ਚ ਸ਼ੁਭਮਨ ਗਿੱਲ ਦਾ ਬੱਲਾ ਸ਼ਾਨਦਾਰ ਦੌੜਾਂ ਵਰ੍ਹਾ ਰਿਹਾ ਹੈ। ਉਸ ਦੀਆਂ ਧਮਾਕੇਦਾਰ ਪਾਰੀਆਂ ਦੇ ਸਕਦਾ ਲੋਕ ਉਸ ਦੀ ਬੱਲੇਬਾਜ਼ੀ ਦੇ ਮੁਰੀਦ ਹੋ ਗਏ ਹਨ। ਹੁਣ ਇਸ ਦੌਰਾਨ ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੈਟ ਲੀ ਨੇ ਸ਼ੁਭਮਨ ਗਿੱਲ ਦੀ ਕਾਮਯਾਬੀ ਦਾ ਰਾਜ਼ ਖੋਲ੍ਹਿਆ ਹੈ।

ਇਹ ਵੀ ਪੜ੍ਹੋ : IPL 2023 : ਖ਼ਿਤਾਬ ਜਿੱਤਣ ਦਾ ਸੁਫ਼ਨਾ ਟੁੱਟਣ 'ਤੇ ਵਿਰਾਟ ਹੋਏ ਨਿਰਾਸ਼, ਸ਼ੇਅਰ ਕੀਤੀ ਭਾਵੁਕ ਪੋਸਟ

ਆਰਸੀਬੀ ਦੇ ਖਿਲਾਫ ਆਈਪੀਐਲ 2023 ਦੇ ਫਾਈਨਲ ਲੀਗ ਵਿੱਚ ਸ਼ੁਭਮਨ ਗਿੱਲ ਦੇ ਸੈਂਕੜੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਬ੍ਰੈਟ ਲੀ ਨੇ ਕਿਹਾ, "ਉਸਨੇ ਅੱਠ ਛੱਕੇ ਲਗਾਏ। ਲੈੱਗ ਸਾਈਡ 'ਤੇ ਉਸ ਦੇ ਸ਼ਾਟ ਸ਼ਾਨਦਾਰ ਸਨ। ਉਸ ਕੋਲ ਮਜ਼ਬੂਤ ​​ਕਲਾਈ ਅਤੇ ਵਧੀਆ ਟਾਈਮਿੰਗ ਹੈ। ਇਸ ਲਈ ਉਹ ਲਗਾਤਾਰ ਦੌੜਾਂ ਬਣਾ ਰਿਹਾ ਹੈ।" 

ਗਿੱਲ ਹੁਣ ਤੱਕ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼...

ਖਾਸ ਗੱਲ ਇਹ ਹੈ ਕਿ ਇਸ ਸੀਜ਼ਨ 'ਚ ਸ਼ੁਭਮਨ ਗਿੱਲ ਦਾ ਬੱਲਾ ਜ਼ਬਰਦਸਤ ਬੋਲ ਰਿਹਾ ਹੈ। ਗਿੱਲ ਨੇ ਇਸ ਸੀਜ਼ਨ ਵਿੱਚ ਦੋ ਸੈਂਕੜਿਆਂ ਦੀ ਮਦਦ ਨਾਲ 680 ਦੌੜਾਂ ਬਣਾਈਆਂ ਹਨ। ਉਹ ਹੁਣ ਆਰੇਂਜ ਕੈਪ ਜਿੱਤਣ ਤੋਂ ਸਿਰਫ਼ 50 ਦੌੜਾਂ ਪਿੱਛੇ ਹੈ। ਫਿਲਹਾਲ ਆਰੇਂਜ ਕੈਪ ਆਰਸੀਬੀ ਦੇ ਕਪਤਾਨ ਫਾਫ ਡੂ ਪਲੇਸਿਸ ਕੋਲ ਹੈ। ਫਾਫ ਦੇ ਨਾਂ 730 ਦੌੜਾਂ ਹਨ।

ਇਹ ਵੀ ਪੜ੍ਹੋ : ਬ੍ਰਿਜਭੂਸ਼ਣ ਦੇ ਬਿਆਨ 'ਤੇ ਬਜਰੰਗ ਪੂਨੀਆ ਦਾ ਪਲਟਵਾਰ, ਕਿਹਾ- ਪਹਿਲਵਾਨ ਨਾਰਕੋ ਟੈਸਟ ਲਈ ਤਿਆਰ

ਗਿੱਲ ਹੁਣ IPL 2023 ਵਿੱਚ ਘੱਟੋ-ਘੱਟ ਦੋ ਮੈਚ ਖੇਡਣਗੇ। ਦੂਜੇ ਪਾਸੇ ਜੇਕਰ ਗੁਜਰਾਤ ਪਹਿਲਾ ਕੁਆਲੀਫਾਇਰ ਹਾਰ ਕੇ ਫਾਈਨਲ ਵਿੱਚ ਪਹੁੰਚਦਾ ਹੈ ਤਾਂ ਗਿੱਲ ਨੂੰ ਤਿੰਨ ਮੈਚਾਂ ਵਿੱਚ ਬੱਲੇਬਾਜ਼ੀ ਕਰਨ ਦਾ ਮੌਕਾ ਮਿਲੇਗਾ ਅਤੇ ਜੇਕਰ ਗੁਜਰਾਤ ਪਹਿਲਾ ਕੁਆਲੀਫਾਇਰ ਜਿੱਤਦਾ ਹੈ ਤਾਂ ਗਿੱਲ ਦੋ ਮੈਚਾਂ ਵਿੱਚ ਬੱਲੇਬਾਜ਼ੀ ਕਰੇਗਾ। ਫਿਰ ਵੀ ਉਸ ਦੀ ਫਾਰਮ ਨੂੰ ਦੇਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸ਼ੁਭਮਨ ਗਿੱਲ ਦਾ ਇਸ ਸੀਜ਼ਨ 'ਚ ਆਰੇਂਜ ਕੈਪ ਜਿੱਤਣਾ ਤੈਅ ਹੈ। ਆਈਪੀਐਲ 2023 ਦੇ ਲੀਗ ਪੜਾਅ ਤੱਕ, ਸ਼ੁਭਮਨ ਗਿੱਲ ਨੇ 14 ਮੈਚਾਂ ਵਿੱਚ 56.67 ਦੀ ਔਸਤ ਅਤੇ 152.47 ਦੀ ਸਟ੍ਰਾਈਕ ਰੇਟ ਨਾਲ 680 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੇ ਬੱਲੇ ਤੋਂ 67 ਚੌਕੇ ਅਤੇ 22 ਛੱਕੇ ਨਿਕਲੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News