ਠੰਡ ਕਾਰਨ ਵਿੰਟਰ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਨੂੰ ਲੈ ਕੇ ਚਿੰਤਾਵਾਂ ਵਧੀਆਂ

02/06/2018 2:21:00 AM

ਪਿਓਂਗਯੋਂਗ— ਬਰਫੀਲੇ ਮੌਸਮ ਤੇ ਜ਼ੀਰੋ ਤੋਂ 20 ਡਿਗਰੀ ਸੈਲਸੀਅਸ ਘੱਟ ਤਾਪਮਾਨ ਕਾਰਨ ਸ਼ੁੱਕਰਵਾਰ ਇਥੇ ਹੋਣ ਵਾਲੇ ਉਦਘਾਟਨੀ ਸਮਾਰੋਹ ਤੋਂ ਕੁਝ ਖਿਡਾਰੀ ਤੇ ਸਹਿਯੋਗੀ ਸਟਾਫ ਦੇ ਮੈਂਬਰ ਹਟ ਸਕਦੇ ਹਨ। ਇਟਲੀ ਉਨ੍ਹਾਂ ਦੇਸ਼ਾਂ 'ਚ ਸ਼ਾਮਲ ਹੈ, ਜਿਸ ਨੇ ਕੜਾਕੇ ਦੀ ਠੰਡ ਦੇ ਮਾੜੇ ਪ੍ਰਭਾਵ ਤੋਂ ਬਚਣ ਲਈ ਉਦਘਾਟਨੀ ਸਮਾਰੋਹ 'ਚ ਖਿਡਾਰੀਆਂ ਨੂੰ ਹਰ ਸਮੇਂ ਚੱਲਦੇ ਰਹਿਣ ਦੀ ਸਲਾਹ ਦਿੱਤੀ ਹੈ।
ਇਟਲੀ ਦੀ ਟੀਮ ਦੇ ਡਾਕਟਰਾਂ ਨੇ ਦਿਲ ਦੇ ਰੋਗ ਤੇ ਸ਼ੂਗਰ ਦੇ ਮਰੀਜ਼ ਕੋਚ ਤੇ ਸਹਿਯੋਗੀ ਸਟਾਫ ਦੇ ਮੈਂਬਰਾਂ ਨੂੰ ਗਰਮ ਜਗ੍ਹਾ 'ਚ ਰਹਿਣ ਦੀ ਸਲਾਹ ਦਿੱਤੀ ਹੈ। ਉਦਘਾਟਨੀ ਸਮਾਰੋਹ ਅਜਿਹੇ ਸਟੇਡੀਅਮ 'ਚ ਹੋ ਰਿਹਾ ਹੈ, ਜਿਥੇ ਛੱਤ ਨਹੀਂ ਹੈ। ਨਿਊਜ਼ੀਲੈਂਡ ਵੀ ਆਪਣੇ ਖਿਡਾਰੀਆਂ ਨੂੰ ਮੁਸੀਬਤ ਵਿਚ ਨਹੀਂ ਪਾਉਣਾ ਚਾਹੁੰਦਾ ਤੇ ਦੱਖਣੀ ਕੋਰੀਆ 'ਚ ਉਸ ਦੇ ਮਿਸ਼ਨ ਪ੍ਰਮੁੱਖ ਨੇ ਸੋਮਵਾਰ ਕਿਹਾ, ''ਅਸੀਂ ਉਦਘਾਟਨੀ ਸਮਾਰੋਹ ਨੂੰ ਲੈ ਕੇ ਥੋੜ੍ਹਾ ਘਬਰਾਏ ਹੋਏ ਹਾਂ, ਜਿਹੜਾ ਰਾਤ ਵਿਚ ਹੋਣਾ ਹੈ ਤੇ ਅਜਿਹੇ ਤਾਪਮਾਨ ਵਿਚ ਅਸੀਂ ਉਨ੍ਹਾਂ ਨੂੰ (ਖਿਡਾਰੀਆਂ ਨੂੰ) ਗਰਮ ਕਿਵੇਂ ਰੱਖ ਸਕਦੇ ਹਾਂ, ਇਹ ਦੇਖਣਾ ਹੋਵੇਗਾ।'' ਉਸ ਨੇ ਕਿਹਾ, ''ਸਾਡੇ ਕੁਝ ਖਿਡਾਰੀ ਇਸ ਵਿਚ ਹਿੱਸਾ ਨਾ ਲੈਣ ਦਾ ਫੈਸਲਾ ਕਰ ਸਕਦੇ ਹਨ, ਖਾਸ ਤੌਰ 'ਤੇ ਜਿਨ੍ਹਾਂ ਨੇ ਇਸ ਤੋਂ ਤੁਰੰਤ ਬਾਅਦ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲੈਣਾ ਹੈ।''


Related News