ਦੁਬਈ ਟੈਨਿਸ ਚੈਂਪੀਅਨਸ਼ਿਪ : ਸਾਨੀਆ ਤੇ ਹਰਾਦੇਕਾ ਸੈਮੀਫਾਈਨਲ ’ਚ ਹਾਰੇ

Sunday, Feb 20, 2022 - 03:22 AM (IST)

ਦੁਬਈ– ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਤੇ ਚੈੱਕ ਗਣਰਾਜ ਦੀ ਉਸਦੀ ਜੋੜੀਦਾਰ ਲੂਸੀ ਹਰਾਦੇਕਾ ਨੂੰ ਇੱਥੇ ਦੁਬਈ ਟੈਨਿਸ ਚੈਂਪੀਅਨਸ਼ਿਪ ਦੇ ਮਹਿਲਾ ਡਬਲਜ਼ ਦੇ ਸੈਮੀਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੇ ਸੈੱਟ ਵਿਚ ਦਬਦਬਾ ਬਣਾਉਣ ਦੇ ਬਾਵਜੂਦ ਸਾਨੀਆ ਤੇ ਹਰਾਦੇਕਾ ਦੀ ਜੋੜੀ ਨੂੰ ਸ਼ੁੱਕਰਵਾਰ ਰਾਤ ਯੂਕ੍ਰੇਨ ਦੀ ਲਯੂਜਮਾਇਲਾ ਨਿਚੇਨੋਕ ਤੇ ਲਾਤੀਵੀਆ ਦੀ ਯੇਲੇਨਾ ਓਸਤਾਪੇਂਕੋ ਵਿਰੁੱਧ 6-2, 2-6, 7-10 ਨਾਲ ਹਾਰ ਝੱਲਣੀ ਪਈ।

PunjabKesari

ਇਹ ਖ਼ਬਰ ਪੜ੍ਹੋ- NZ v RSA : ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ ਪਾਰੀ ਤੇ 276 ਦੌੜਾਂ ਨਾਲ ਹਰਾਇਆ
ਭਾਰਤ ਅਤੇ ਚੈੱਕ ਗਣਰਾਜ ਦੀ ਵਾਈਲਡ ਕਾਰਡ ਧਾਰਕ ਜੋੜੀ ਨੇ 11 ਬ੍ਰੇਕ ਪੁਆਇੰਟ ਬਚਾਏ ਜਦਕਿ ਪਹਿਲੇ ਸੈੱਟ ਵਿਚ ਤਿੰਨ ਵਿਚੋਂ 2 ਬ੍ਰੇਕ ਪੁਆਇੰਟ ਜਿੱਤ ਕੇ ਡਬਲਯੂ. ਟੀ. ਏ. 500 ਟੂਰਨਾਮੈਂਟ ਵਿਚ 1-0 ਦੀ ਬੜ੍ਹਤ ਬਣਾਈ। ਸਾਨੀਆ ਅਤੇ ਹਰਾਦੇਕਾ ਹਾਲਾਂਕਿ ਲੈਅ ਬਰਕਰਾਰ ਰੱਖਣ ਵਿਚ ਅਸਫਲ ਰਹੀ ਅਤੇ ਨਿਚੇਨੋਕ- ਓਸਤਾਪੇਂਕੋ ਨੇ ਵਾਪਸੀ ਕਰਦੇ ਹੋਏ ਦੂਜਾ ਸੈੱਟ ਜਿੱਤ ਲਿਆ ਤੇ ਫਿਰ ਮੈਚ ਵੀ ਆਪਣੇ ਨਾਂ ਕੀਤਾ। ਸਾਨੀਆ ਨੇ 2013 ਵਿਚ ਅਮਰੀਕਾ ਦੀ ਬੇਥਾਨੀ ਮਾਟੇਕ ਸੈਂਡ੍ਰਸ ਦੇ ਨਾਲ ਮਿਲ ਕੇ ਇੱਥੇ ਖਿਤਾਬ ਜਿੱਤਿਆ ਸੀ। ਤਿੰਨ ਮਿਕਸਡ ਡਬਲਜ਼ ਸਮੇਤ 6 ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੀ 35 ਸਾਲਾ ਸਾਨੀਆ ਭਾਰਤ ਦੀ ਸਭ ਤੋਂ ਸਫਲ ਮਹਿਲਾ ਟੈਨਿਸ ਖਿਡਾਰੀ ਹੈ। ਉਹ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਡਬਲਯੂ. ਟੀ. ਏ. ਟੂਰ ’ਤੇ 2022 ਉਸਦਾ ਆਖਰੀ ਸੈਸ਼ਨ ਹੋਵੇਗਾ।

PunjabKesari

ਇਹ ਖ਼ਬਰ ਪੜ੍ਹੋ- ਡੇਲਰੇ ਬੀਚ ਟੂਰਨਾਮੈਂਟ : ਕੈਮਰਨ ਨੋਰੀ ਸੈਮੀਫਾਈਨਲ 'ਚ, ਦਿਮਿਤ੍ਰੋਵ ਬਾਹਰ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

 


Gurdeep Singh

Content Editor

Related News