ਦੁਬਈ ਓਪਨ : ਸਵੀਆਤੇਕ ਨੂੰ ਹਰਾ ਕੇ ਕ੍ਰੇਜੀਕੋਵਾ ਬਣੀ ਚੈਂਪੀਅਨ

Tuesday, Feb 28, 2023 - 12:04 PM (IST)

ਦੁਬਈ ਓਪਨ : ਸਵੀਆਤੇਕ ਨੂੰ ਹਰਾ ਕੇ ਕ੍ਰੇਜੀਕੋਵਾ ਬਣੀ ਚੈਂਪੀਅਨ

ਦੁਬਈ : ਬਾਰਬੋਰਾ ਕ੍ਰੇਜੀਕੋਵਾ ਨੇ ਦੁਬਈ ਓਪਨ ਟੈਨਿਸ ਚੈਂਪੀਅਨਸ਼ਿਪ ਦੇ ਫਾਈਨਲ 'ਚ ਚੋਟੀ ਦਾ ਦਰਜਾ ਪ੍ਰਾਪਤ ਇਗਾ ਸਵੀਆਤੇਕ ਨੂੰ 6-4, 6-2 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਕ੍ਰੇਜੀਸਕੋਵਾ ਨੇ ਆਪਣੀ ਖ਼ਿਤਾਬੀ ਮੁਹਿੰਮ ਦੌਰਾਨ ਤਿੰਨੋਂ ਚੋਟੀ ਦਾ ਦਰਜਾ ਪ੍ਰਾਪਤ ਖਿਡਾਰਨਾਂ ਨੂੰ ਹਰਾਇਆ। 

ਉਸਨੇ ਕੁਆਰਟਰ ਫਾਈਨਲ ਵਿੱਚ ਤੀਜੀ ਰੈਂਕਿੰਗ ਦੀ ਜੈਸਿਕਾ ਪੇਗੁਲਾ ਨੂੰ, ਸੈਮੀਫਾਈਨਲ ਵਿੱਚ ਦੂਜੀ ਰੈਂਕ ਦੀ ਆਰੀਨਾ ਸਬਾਲੇਨਕਾ ਨੂੰ ਅਤੇ ਫਾਈਨਲ ਵਿੱਚ ਪੋਲੈਂਡ ਦੀ ਸਵੀਆਤੇਕ ਨੂੰ ਹਰਾਇਆ। ਕ੍ਰੇਜੀਸਕੋਵਾ ਨੇ ਦੂਜੇ ਦੌਰ 'ਚ ਅੱਠਵੀਂ ਰੈਂਕਿੰਗ ਦੀ ਦਾਰੀਆ ਕਾਸਤਕਿਨਾ ਨੂੰ ਵੀ ਹਰਾਇਆ। 

ਇਹ ਵੀ ਪੜ੍ਹੋ : ਵਿਆਹ ਦੇ ਬੰਧਨ 'ਚ ਬੱਝੇ ਭਾਰਤੀ ਕ੍ਰਿਕਟਰ ਸ਼ਾਰਦੁਲ ਠਾਕੁਰ ਤੇ ਮਿਤਾਲੀ ਪਾਰੁਲਕਰ, ਤਸਵੀਰਾਂ ਆਈਆਂ ਸਾਹਮਣੇ

ਕ੍ਰੇਜਸਿਕੋਵਾ ਓਪਨ ਦੌਰ ਦੀ ਪੰਜਵੀਂ ਮਹਿਲਾ ਹੈ ਜਿਸ ਨੇ ਵਿਸ਼ਵ ਦੀਆਂ ਚੋਟੀ ਦੀਆਂ ਤਿੰਨ ਖਿਡਾਰਨਾਂ ਨੂੰ ਇੱਕੋ ਟੂਰਨਾਮੈਂਟ ਵਿੱਚ ਹਰਾਇਆ ਹੈ। ਸਾਬਕਾ ਫ੍ਰੈਂਚ ਓਪਨ ਚੈਂਪੀਅਨ ਨੇ ਖਿਤਾਬ ਜਿੱਤਣ ਤੋਂ ਬਾਅਦ ਖੁਸ਼ੀ 'ਚ ਆਪਣਾ ਬਿਆਨ ਦਿੱਤਾ।

ਉਸ ਨੇ ਕਿਹਾ, "ਇਹ ਇੱਕ ਵੱਡੀ ਉਪਲਬਧੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਸ ਨਾਲ ਮੈਨੂੰ ਬਹੁਤ ਆਤਮਵਿਸ਼ਵਾਸ ਮਿਲੇਗਾ ਕਿ ਮੈਂ ਬਿਹਤਰੀਨ ਖਿਡਾਰੀਆਂ ਨਾਲ ਮੁਕਾਬਲਾ ਕਰ ਸਕਦੀ ਹਾਂ।" ਉਸਨੇ ਆਪਣਾ ਪਿਛਲਾ ਖਿਤਾਬ ਵੀ ਪਿਛਲੇ ਸਾਲ ਅਕਤੂਬਰ ਵਿੱਚ ਓਸਟ੍ਰਾਵਾ ਓਪਨ 'ਚ ਸਵੀਆਤੇਕ ਨੂੰ ਹਰਾ ਕੇ  ਜਿੱਤਿਆ ਸੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ।ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News